ਫਾਜ਼ਿਲਕਾ, 1 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ)- ਸਮਾਜਿਕ ਕੰਮਾਂ ਵਿਚ ਅਗਾਂਹਵਧੂ ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਪ੍ਰਾਇਰਮੀ ਬਲਾਕ-2 ਸਕੂਲ ਨਹਿਰੀ ਕਲੋਨੀ ਵਿਚ ਸਵ. ਰਾਜ ਕੁਮਾਰੀ ਗੁੰਬਰ ਧਰਮਪਤਨੀ ਰੋਸ਼ਨ ਲਾਲ ਗੁੰਬਰ ਦੀ ਯਾਦ ਵਿਚ ਉਨ੍ਹਾਂ ਦੇ ਬੇਟੇ ਆਦਰਸ਼ ਗੁੰਬਰ ਦੇ ਸਹਿਯੋਗ ਨਾਲ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਸ਼ਾਮ ਸੁੰਦਰ ਸਿਡਾਨਾ ਅਤੇ ਸਕੂਲ ਇੰਚਾਰਜ਼ ਹੇਮ ਰਾਜ ਦੀ ਪ੍ਰਧਾਨਗੀ ਵਿਚ 67 ਜ਼ਰੂਰਤਮੰਦ ਬੱਚਿਆਂ ਨੂੰ ਸਨੇਸ਼ਨਰੀ, ਕੈਪਰ ਅਤੇ ਪੜ੍ਹਾਈ ਨਾਲ ਸਬੰਧਤ ਹੋਰ ਸਮਾਨ ਵੰਡਿਆ ਗਿਆ।
ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਚੇਅਰਮੈਨ ਅਰੁਣ ਵਧਵਾ ਅਤੇ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਅੱਜ ਸਕੂਲ ਦੇ 67 ਜ਼ਰੂਰਤਮੰਦ ਬੱਚਿਆਂ ਨੂੰ ਪੜ੍ਹਾਈ ਨਾਲ ਸਬੰਧਤ ਸਮਾਨ ਵੰਡਿਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੁਸਾਇਟੀ ਵੱਲੋਂ ਮਾਨਵਤਾ ਭਲਾਈ ਦੇ ਚਲਾਏ ਜਾ ਰਹੇ ਹੋਰਨਾਂ ਕੰਮਾਂ ਸਬੰਧੀ ਵੀ ਜਾਣਕਾਰੀ ਦਿੱਤੀ। ਸੁਸਾਇਟੀ ਦੇ ਸਲਾਹਕਾਰ ਨਰੇਸ਼ ਜੁਨੇਜਾ ਨੇ ਪ੍ਰੋਜੈਕਟਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੈਡਮ ਰੇਖਾ ਸ਼ਰਮਾ ਨੇ ਮੰਚ ਸੰਚਾਲਨ ਕੀਤਾ। ਪ੍ਰੋਗਰਾਮ ਵਿਚ ਸਲਾਹਕਾਰ ਸਤੀਸ਼ ਕਾਲੜਾ ਪਟਵਾਰੀ, ਐਡਵੋਕੇਟ ਸਵੀ ਕਾਠਪਾਲ, ਰਕੇਸ਼ ਨਾਗਪਾਲ, ਡਾ. ਜੱਗਾ ਰਾਮ ਕੰਬੋਜ, ਨਰੇਸ਼ ਮਿੱਤਲ, ਐਡਵੋਕੇਟ ਗੁਰਬਖ਼ਸ ਠਕਰਾਲ, ਸਰੋਜ ਰਾਣੀ, ਨਵੀਤਾ ਰਾਣੀ ਅਤੇ ਹੋਰ ਵਰਕਰ ਹਾਜ਼ਰ ਸਨ। ਪ੍ਰੋਗਰਾਮ ਵਿਚ ਸੁਸਾਇਟਟੀ ਵੱਲੋਂ ਸਵ. ਰਾਜ ਕੁਮਾਰੀ ਗੁੰਬਰ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media