ਪਠਾਨਕੋਟ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੋਲਿਓ ਉੱਤੇ ਜਿੱਤ ਨੂੰ ਬਣਾਈ ਰੱਖਣ ਤੇ ਮੰਤਵ ਨਾਲ ਅਤੇ ਬੱਚਿਆਂ ਨੂੰ ਪੋਲਿਓ ਵਰਗੀ ਨਾਮੁਰਾਦ ਬੀਮਾਰੀ ਤੋਂ ਬਚਾਉਂਣ ਲਈ, ਅੱਜ ਨੇਸ਼ਨਲ ਇਮੂਜੇਸ਼ਨ ਰਾੳਂਡ-2 ਅਧੀਨ ਸਿਹਤ ਵਿਭਾਗ ਪਠਾਨਕੋਟ ਵੱਲੋਂ ਸਿਵਲ ਸਰਜਨ ਡਾ. ਨਰੇਸ਼ ਕਾਂਸਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੋਲਿਓ ਦੀਆਂ ਦੋ ਬੂੰਦਾਂ ਪਿਲ਼ਾਉਂਣ ਦੀ ਸ਼ੂਰੁਆਤ ਮਾਨਯੋਗ ਡਿਪਟੀ ਕਮੀਸ਼ਨਰ ਪਠਾਨਕੋਟ ਸ਼੍ਰੀਮਤੀ ਨੀਲਿਮਾ (ਆਈ.ਏ.ਐਸ.) ਜੀ ਨੇ ਸਿਵਲ ਹਸਪਤਾਲ ਪਠਾਨਕੋਟ ਤੋਂ ਬੱਚਿਆਂ ਨੂੰ ਦੋ ਬੂੰਦਾਂ ਜਿੰਦਗੀ ਦੀਆਂ ਪਿਲਾ ਕੇ ਕੀਤੀ ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਕਾਂਸਰਾ ਨੇ ਦੱਸਿਆ ਕਿ ਰਾਸ਼ਟਰੀ ਟੀਕਾਕਰਨ ਦਿਵਸ ਦੇ ਅੱਜ ਪਹਿਲੇ ਦਿਨ ਜਿਲ੍ਹੇ ਭਰ ਵਿੱਚ ਬੂਥ ਐਕਟੀਵਿਟੀ ਰਾਹੀਂ 0-5 ਸਾਲ ਤੱਕ ਦੇ ਬੱਚਿਆ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਅਗਲੇ ਦੋ ਦਿਨ 03 ਤੇ 04 ਅਪ੍ਰੈਲ ਨੂੰ ਵੀ ਡੋਰ ਟੂ ਡੋਰ ਐਕਟੀਵਿਟੀ ਕਰਕੇ 0-5 ਸਾਲ ਤੱਕ ਦੇ ਬੱਚਿਆਂ ਨੂੰ ਵੀ ਇਹ ਬੂੰਦਾਂ ਪਿਲਾਈਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ 523 ਬੂਥ ਲਗਾਏ ਗਏ ਹਨ, ਜਿਨ੍ਹਾਂ ਵਿੱਚ 495 ਫੀਕਸਡ ਬੂਥ, 17 ਟਰਾਂਜਿਟ ਅਤੇ 11 ਮੋਬਾਇਲ ਟੀਮਾਂ ਹਨ। ਇਸ ਮੁੰਹਿਮ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਕਰੀਬ 1992 ਕਰਮਚਾਰੀ ਆਪਣਾ ਸਹਿਯੋਗ ਦੇਣਗੇ ਅਤੇ 680985 ਆਬਾਦੀ ਨੂੰ ਕਵਰ ਕੀਤਾ ਜਾਵੇਗਾ।ਇਸ ਤੋਂ ਇਲਾਵਾ ਤਿੰਨ ਨਰਸਿੰਗ ਸੰਸਥਾਂਵਾਂ ਅਤੇ ਸ਼ਹਿਰ ਦੇ ਵੱਖ ਵੱਖ ਐਨ.ਜੀ.ਓ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਤਾਂ ਕਿ 0 ਸਾਲ ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਦੋ ਬੂੰਦਾ ਜਿੰਦਗੀ ਦੀਆਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ।ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾ. ਤਰਸੇਮ ਸਿੰਘ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ. ਭੁਪਿੰਦਰ ਸਿੰਘ, ਬੱਚਿਆਂ ਦੇ ਮਾਹਿਰ ਡਾ. ਸੰਦੀਪ, ਡਾ. ਪ੍ਰਿਅੰਕਾ, ਜਿਲ੍ਹਾ ਬੀ.ਸੀ.ਸੀ ਸ਼੍ਰੀ ਅਮਨਦੀਪ ਸਿੰਘ, ਨਰਸਿੰਗ ਸੰਸਥਾਂਵਾਂ ਦੀਆਂ ਵਿਦਿਆਰਥਣਾਂ ਅਤੇ ਸ਼ਹਿਰ ਦੇ ਵੱਖ-ਵੱਖ ਐਨ.ਜੀ.ਓ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media