Thursday, June 11, 2026

13 ਅਪ੍ਰੈਲ ਤੋਂ ਸ਼ੁਰੂ ਹੋਵੇਗਾ 11ਵਾਂ ਫਾਜ਼ਿਲਕਾ ਵਿਰਾਸਤ ਮਹਾ ਉਤਸਵ-2017

ਫਾਜ਼ਿਲਕਾ, 2 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਗ੍ਰੈਜੂਏਸ਼ਨ ਵੈਲਫੇਅਰ ਐਸੋਸੀਏਸ਼ਨ ਅਤੇ ਪੰਜਾਬ ਮਿਲਕਫੈਡ ਵੇਰਕਾ ਵੱਲੋਂ 11ਵੇਂ ਫਾਜ਼ਿਲਕਾ ਵਿਰਾਸਤ ਮਹੋਤਸਵ 2017 ਦਾ ਅਯੋਜਨ 13 ਅਪ੍ਰੈਲ ਤੋਂ ਕੀਤਾ ਜਾਵੇਗਾ, ਜੋ 16 ਅਪ੍ਰੈਲ ਤੱਕ ਚਲੇਗਾ।ਪੰਜਾਬ ਸਰਕਾਰ ਦੇ ਪੰਜਾਬ ਵਿਰਾਸਤ ਅਤੇ ਪ੍ਰਯਟਨ ਵਿਕਾਸ ਬੋਰਡ ਅਤੇ ਨਗਰ ਕੌਂਸਲ ਸਮੇਤ ਕਈ ਸੰਸਥਾਵਾਂ ਦੇ ਸਹਿਯੋਗ ਨਾਲ ਅਯੋਜਤ ਇਸ ਮਹੋਤਸਵ ਦੀ ਸ਼ੁਰੂਆਤ 13 ਅਪ੍ਰੈਲ ਦੀ ਰਾਤ 8.30 ਵਜੇ ਹੋਵੇਗੀ। Neelima Dcਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸਕੱਤਰ ਨਵਦੀਪ ਅਸੀਜਾ ਨੇ ਦੱਸਿਆ ਕਿ ਮਹੋਤਸਵ ਦੀ ਪਹਿਲੀ ਨਾਇਟ ਨੂੰ ‘ਵਿਸਾਖੀ ਬੰਗਲੇ ਦੀ ਦਾ’ ਨਾਂ ਦਿੱਤਾ ਗਿਆ ਹੈ ਅਤੇ ਇਸ ਨਾਇਟ ਵਿਚ 150 ਸਾਲ ਦੇ ਇਤਿਹਾਸ ਵਿਚ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਤੇ ਤੈਨਾਤ ਰਹਿਣ ਵਾਲੀ ਪਹਿਲੀ ਮਹਿਲਾ ਆਈ.ਪੀ.ਐਸ ਅਧਿਕਾਰੀ ਮੀਰਾ ਚੱਢਾ ਬੋਰਵਾਂਕਰ ਮੁੱਖ ਮਹਿਮਾਨ ਦੇ ਰੂਪ ਵਿਚ ਦਿੱਲੀ ਤੋਂ ਫਾਜ਼ਿਲਕਾ ਪਹੁੰਚਣਗੇ।ਮੀਰਾ ਚੱਢਾ ਨੇ ਆਪਣੀ ਮੁੱਢਲੀ ਸਿੱਖਿਆ ਫਾਜ਼ਿਲਕਾ ਦੇ ਡੀਸੀ ਮਾਡਲ ਸਕੂਲ ਤੋਂ ਪ੍ਰਾਪਤ ਕੀਤੀ, ਜਦਕਿ ਮੈਟ੍ਰਿਕ ਤੱਕ ਦੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਤੋਂ ਪ੍ਰਾਪਤ ਕੀਤੀ ਸੀ।ਉਨ੍ਹਾਂ ਦਾ ਸਵਾਗਤ ਫਾਜ਼ਿਲਕਾ ਦੇ ਐਸ.ਐਸ.ਪੀ ਡਾ. ਕੇਤਨ ਬਾਲੀਰਾਮ ਪਾਟਿਲ ਅਤੇ ਨਗਰ ਕੌਂਸਲ ਪ੍ਰਧਾਨ ਰਕੇਸ ਧੂੜੀਆ ਸਮੇਤ ਗਵਫ ਦੇ ਅਹੁੱਦੇਦਾਰ ਕਰਨਗੇ।
ਜਦਕਿ ਦੂਸਰੇ ਦਿਨ ਸਵੇਰ ਦੇ ਸਮੇਂ ਸਥਾਨਕ ਸੰਜੀਵ ਪੈਲੇਸ ਵਿਚ ਉਡਾਨ ਸਮਾਗਮ ਦਾ ਅਯੋਜਨ ਕੀਤਾ ਜਾਵੇਗਾ। ਜਿਸ ਵਿਚ ਸ਼੍ਰੀਮਤੀ ਮੀਰਾ ਚੱਢਾ ਵਿਸ਼ੇਸ਼ ਰੂਪ ਨਾਲ ਪਹੁੰਚਕੇ ਉਨ੍ਹਾਂ ਔਰਤਾਂ ਅਤੇ ਲੜਕੀਆਂ ਨੂੰ ਸੰਬੋਧਨ ਕਰਨਗੇ, ਜੋ ਸਰਕਾਰੀ ਨੌਕਰੀ, ਆਈ.ਪੀ.ਐਸ ਜਾਂ ਪੁਲਸ ਵਿਭਾਗ ਵਿਚ ਉੱਚ ਅਧਿਕਾਰੀ ਬਣਨਾ ਚਾਹੁੰਦੀ ਹੈ।ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਕਰਨਗੇ। ਉਨ੍ਹਾਂ ਦੱਸਿਆ ਕਿ ਮਹੋਤਸਵ ਦੀ ਦੂਸਰੀ ਨਾਈਟ ਔਰਤਾਂ ਨੂੰ ਸਮਰਪਿਤ ਹੋਵੇਗੀ।ਜਿਸ ਨੂੰ ਫਾਜ਼ਿਲਕਾ ਦੀ ਉਡਾਨ ਨਾਮ ਦਿੱਤਾ ਗਿਆ ਹੈ। ਜਿਸ ਵਿਚ ਮੀਰਾ ਚੱਢਾ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ, ਡੀ.ਸੀ (ਕਸਟਮਰ ਅੰਮ੍ਰਿਤਸਰ) ਸਵਾਤੀ ਚੋਪੜਾ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਣਗੇ।ਇਸ ਦੌਰਾਨ ਮੀਰਾ ਚੱਢਾ ਅਤੇ ਹੋਰਨਾਂ ਮਹਿਮਾਨਾਂ ਵੱਲੋਂ ਯੂਥ ਆਈਕਾਨ ਅਵਾਰਡ ਨਾਲ ਨੌਜਵਾਨਾਂ ਨੂੰ ਸਨਮਾਨਿਤ ਕਰਨਗੇ।ਇਸ ਮੌਕੇ ਮੀਰਾ ਚੱਢਾ ਨੂੰ ਫਾਜ਼ਿਲਕਾ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਸਨਮਾਨਿਤ ਕਰਨਗੇ।
ਤੀਸਰੀ ਨਾਟਿਟ ਨੋਜਵਾਨਾਂ ਦੇ ਨਾਮ ਰਹੇਗੀ, ਜਿਸ ਨੂੰ ‘ਉਮੀਦ’ ਦਾ ਨਾਂ ਦਿੱਤਾ ਗਿਆ। ਇਸ ਦੌਰਾਨ ਫਾਜ਼ਿਲਕਾ ਦੇ ਨੋਜਵਾਨਾਂ ਨੇ ਕੀ ਕੀ ਕੀਤਾ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੇ ਲਈ ਯੋਜਨਾਵਾਂ ਸਬੰਧੀ ਦੱਸਿਆ ਜਾਵੇਗਾ। ਇਸ ਮੌਕੇ ਫਾਜ਼ਿਲਕਾ ਦਾ ਨਾਂ ਰੋਸ਼ਨ ਕਰਨ ਵਾਲੇ ਨੋਜਵਾਨਾਂ ਨੂੰ ਯੂਥ ਆਈਕਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਨੋਜਵਾਨਾਂ ਵੱਲੋਂ ਵੱਖ ਵੱਖ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਸ਼ਾਮ ਵਿਚ ਫਾਜ਼ਿਲਕਾ ਦੇ ਰਾਜਨੀਤੀ ਖੇਤਰ, ਮਨੋਰੰਜਨ ਜਗਤ ਨਾਲ ਜੁੜੇ ਲੋਕ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਣਗੇ। ਜਦਕਿ ਚੌਥੀ ਨਾਇਟ ਨੂੰ ਮਹਿਕ ਸਰਹੱਦ ਦੀ ਦਾ ਨਾਂ ਦਿੱਤਾ ਗਿਆ ਹੈ। ਜੋਕਿ ਫਾਜ਼ਿਲਕਾ ਦੇ ਪ੍ਰਯਟਨ ਨੂੰ ਸਮਰਪਤ ਰਹੇਗੀ। ਇਸ ਦੌਰਾਨ ਬੀਐਸਐਫ ਦੇ ਅਧਿਕਾਰੀ ਅਤੇ ਫਾਜ਼ਿਲਕਾ ਦੇ ਲੋਕ ਮਹੋਤਸਵ ਦੀ ਮੇਜਬਾਨੀ ਕਰਨਗੇ। ਐਸੋਸੀਏਸ਼ਨ ਦੇ ਪੀਆਰ.ਓ. ਲਛਮਣ ਦੋਸਤ ਨੇ ਦੱਸਿਆ ਕਿ ਫਾਜ਼ਿਲਕਾ ਮਹੋਤਸਵ ਵਿਚ ਹੱਥ ਦੀਆਂ ਬਣੀਆਂ ਵਸਤੂਆਂ, ਫਾਜ਼ਿਲਕਾ ਦੀ ਜੁੱਤੀ, ਕੁਦਰਤੀ ਖੁਰਾਕ, ਪੰਜਾਬੀ ਅਤੇ ਰਾਜਸਥਾਨੀ ਖਾਨਾ, ਵਿਰਾਸਤ ਭਵਨ, ਫਾਜ਼ਿਲਕਾ ਦੇ ਇਤਿਹਾਸ ਦੀ ਜਾਣਕਾਰੀ ਲਈ ਪ੍ਰਕਾਸ਼ਤ ਕਿਤਾਬਾਂ, ਗੀਤ ਆਦਿ ਮੁੱਖ ਖਿੱਚ ਦਾ ਕੇਂਦਰ ਰਹਿਣਗੇ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਵਿਚ ਗਿੱਧਾ, ਭੰਗੜਾ, ਬਾਬਾ ਪੋਖਰ ਸਿੰਘ ਦਾ ਝੂਮਰ ਅਤੇ ਹੋਰ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ। ਫਾਜ਼ਿਲਕਾ ਸਿਟੀ ਸੈਂਟਰ ਕਲਾਕ ਟਾਵਰ ਨੂੰ ਵਿਸ਼ੇਸ਼ ਰੂਪ ਨਾਲ ਸਜਾਇਆ ਜਾਵੇਗਾ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply