Thursday, June 25, 2026

ਡੀ.ਏ.ਵੀ ਕਾਲਜ ਦੇ ਵਿਦਿਆਰਥੀ ਐਮ.ਐਚ.ਆਰ.ਡੀ ਵਲੋਂ ਸਨਮਾਨਿਤ

ਅੰਮ੍ਰਿਤਸਰ, 28 ਮਾਰਚ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਵਿਦਿਆਰਥੀਆਂ ਨੂੰ ਮਨੁੱਖ ਸਰੋਤ ਅਤੇ ਪੇਂਡੂ ਵਿਕਾਸ ਮੰਤਰਾਲਾ ਵਲੋਂ ਸਨਮਾਨਿਤ ਕੀਤਾ ਗਿਆ, ਜਿਸ ਨਾਲ ਕਾਲਜ ਨੇ ਇੱਕ  ਨਵੀਂ ਉਪਲੱਬਧੀ ਨੂੰ ਹਾਸਲ ਕਰ ਕੇ ਉਚ ਮੁਕਾਮ ਨੂੰ ਛੂਹਿਆ ਹੈ।ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਚੁਣੇ ਹੋਏ ਵਲੰਟੀਅਰਾਂ ਦੀ ਕਾਨਫਰੰਸ ਦੌਰਾਨ ਕਾਲਜ ਦੇ ਪ੍ਰੋਫੈਸਰ ਕਪਿਲ ਗੋਇਲ ਦੇ ਨਾਲ ਵਿਦਿਆਰਥੀ ਸੋਹਮ ਸ਼ਰਮਾ, ਵੇਦਾਂਤ ਅਤੇ ਆਸਥਾ ਭਾਟੀਆ ਦਾ ਨਾਮ ਸਨਮਾਨਿਤ ਹੋਣ ਵਾਲੇ ਮੈਂਬਰਾਂ ਦੀ ਸੂਚੀ ਵਿੱਚ ਸ਼ਾਮਲ ਹੋਣ `ਤੇ ਉਨ੍ਹਾਂ ਨੂੰ ਮਨੁੱਖ ਸਰੋਤ ਅਤੇ ਪੇਂਡੂ ਵਿਕਾਸ ਮੰਤਰੀ ਪ੍ਰਕਾਸ਼ ਜਾਡਵੇਕਰ ਅਤੇ ਕਨੂੰਨ ਅਤੇ ਨਿਆਂ ਮੰਤਰੀ ਰਵੀਸ਼ੰਕਰ ਪ੍ਰਸਾਦ ਵਲੋਂ ਇਨਾਮ ਦੇ ਕੇ ਸਨਮਾਨਿਆ ਗਿਆ।PPN0304201737
ਸਨਮਾਨ ਹਾਸਲ ਕਰ ਕੇ ਦਿੱਲੀ ਤੋਂ ਪਰਤੇ ਪ੍ਰੋਫੈਸਰ ਤੇ ਵਿਦਿਆਰਥੀਆਂ ਨਾਲ ਮਿਲਣ ਸਮੇਂ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਇਸ ਪ੍ਰਾਪਤੀ `ਤੇ ਮਾਣ ਕਰਦਿਆਂ ਕਿਹਾ ਕਿ ਇਸ ਦਾ ਸਿਹਰਾ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਨੂੰ ਜਾਂਦਾ ਹੈ, ਜਿਸ ਨੇ ਆਪਣੀ ਮਿਹਨਤ, ਲਗਨ ਨਾਲ ਵਿਦਿਆਰਥੀਆਂ ਨੂੰ ਇਸ ਖੇਤਰ ਵਿੱਚ ਮਾਹਿਰ ਬਣਾਇਆ।ਉਨ੍ਹਾਂ ਨੇ ਕਿਹਾ ਕਿ ਵਿਸਾਕਾ ਵਰਗੀ ਮੁਹਿੰਮ ਪਾਰਦਰਸ਼ਤਾ ਅਤੇ ਆਰਥਿਕ ਵਿਕਾਸ ਦੀ ਭਾਵਨਾ ਪੈਦਾ ਹੁੰਦੀ ਹੈ ।
ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰਧਾਨ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ਦੇਸ਼ ਦੇ ਨਾਗਰਿਕਾਂ ਨੂੰ ਕੈਸ਼ਲੈਸ ਅਤੇ ਡਿਜਿਟਲ ਪੇਮੇਂਟ ਦੇ ਫਾਇਦਿਆਂ ਬਾਰੇ ਜਾਗਰੂਕ ਕਰਨ ਲਈ ਭਾਰਤ ਸਰਕਾਰ ਦੇ ਮਨੁੱਖ ਸਰੋਤ ਤੇ ਵਿਕਾਸ ਮੰਤਰਾਲਾ ਵਲੋਂ ਵਿਸਾਕਾ (ਵਿਤੀ ਸਾਕਸ਼ਰਤਾ ਅਭਿਆਨ) ਸਿਰਲੇਖ ਅਧੀਨ ਐਮ.ਐਚ.ਆਰ.ਡੀ ਵਲੋਂ ਡਿਜ਼ੀਟਲ ਵਾਲੰਟੀਅਰ ਮੁਹਿੰਮ ਚਲਾਈ ਗਈ।ਡੀ.ਏ.ਵੀ ਸੰਸਥਾ ਦੁਆਰਾ ਚਲਾਏ ਜਾ ਰਹੇ ਸਾਰੀਆਂ ਸਿਖਿਆ ਸੰਸਥਾਵਾਂ ਵਿੱਚੋਂ ਡੀ.ਏ.ਵੀ ਕਾਲਜ ਅੰਮ੍ਰਿਤਸਰ ਦੀ ਇਸ ਖੇਤਰ ਵਿਚੋਂ ਇਕੋ ਇਕ ਕਾਲਜ ਵਜੋਂ ਚੋਣ ਕੀਤੀ ਗਈ, ਜਿਸ ਵਲੋਂ ਕੈਸ਼ਲੈਸ ਅਤੇ ਡਿਜ਼ੀਟਲ ਪੇਮੈਂਟਸ ਦੇ ਲਾਭਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਉਂਦਿਆਂ ਨਾਗਰਿਕਾਂ ਤੇ ਵਾਪਰੀਆਂ ਨੂੰ ਕੈਸ਼ਲੈਸ਼ ਈਕੋ ਸਿਸਟਮ ਨਾਲ ਜੋੜਣ ਲਈ ਨੋਟਬੰਦੀ ਤੋਂ ਬਾਅਦ ਕੰਪਿਊਟਰ ਸਾਇੰਸ ਅਤੇ ਆਈ.ਟੀ ਵਿਭਾਗ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਮੈੈਂਬਰਾਂ, ਨਾਗਰਿਕਾਂ, ਵਿਦਿਆਰਥੀਆ ਤੇ ਸੀਨੀਅਰ ਸਿਟੀਜ਼ਨਾਂ ਲਈ ਕਈ ਵਰਕਸ਼ਾਪਾਂ ਅਯੋਜਿਤ ਕੀਤੀਆਂ ਗਈਆਂ।ਕਾਲਜ ਵਿੱਚ ਚਲਾਈ ਗਈ ਇਸ ਮੁਹਿੰਮ ਦੇ ਅਧੀਨ 1000 ਤੋਂ ਵੀ ਜਿਆਦਾ ਵਲੰਟੀਅਰ (ਸਵੈ ਸੇਵਕ) ਭਰਤੀ ਕੀਤੇ ਅਤੇ ਜਿੰਨਾਂ ਨੇ 2000 ਨਾਗਰਿਕਾਂ ਅਤੇ 300 ਵਪਾਰੀਆਂ ਨੂੰ ਕੈਸ਼ਲੈਸ ਪੇਮੈਂਟ ਟਰਾਂਜੈਕਸ਼ਨ ਦੇ ਬਾਰੇ ਸਿੱਖਿਅਤ ਕੀਤਾ ਗਿਆ।ਵਿਦਿਆਰਥੀਆਂ ਦੀ ਇਸ ਕਰੜੀ ਮਿਹਨਤ ਸਦਕਾ ਐਮ.ਐਚ.ਆਰ.ਡੀ ਨੇ 4,29,669 ਵਲੰਟੀਅਰਾਂ ਵਿਚੋਂ 200 ਵਲੰਟੀਅਰਾਂ ਦੀ ਚੋਣ ਕੀਤੀ ।
ਪ੍ਰੋਫੈਸਰ ਕਪਿਲ ਗੋਇਲ ਨੇ ਕਿਹਾ ਕਿ ਵਿਸਾਕਾ ਮੁਹਿੰਮ  ਭਾਰਤ  ਦੇ 500 ਤੋਂ ਵੱਧ ਸ਼ਹਿਰਾਂ ਵਿੱਚ ਚਲਾਈ ਗਈ ਸੀ, ਜਿਸ ਵਿੱਚ ਡੀ.ਏ.ਵੀ ਕਾਲਜ ਦੇ ਵਲੰਟੀਅਰਾਂ  ਵਲੋਂ ਡਿਜਿਟਲ ਵਲੰਟੀਅਰਾਂ ਨੂੰ ਵੱਖ-ਵੱਖ ਐਪਲੀਕੇਸ਼ਨਾਂ ਭੀਮ ਐਪਸ, ਆਧਾਰ ਅਧਾਰਿਤ ਟਰਾਂਜ਼ੈਕਸ਼ਨ, ਯੁ.ਪੀ.ਆਈ (ਯੂਨੀਫਾਈਡ ਪੇਮੈਂਟ ਇੰਟਰਫੇਸ), ਯੁ.ਐਸ.ਐਸ.ਡੀ (ਅਨਸਟਰੱਕਚਰਡ ਸਪਲੀਮੈਂਟਰੀ ਸਰਵਿਸ ਡਾਟਾ) ਪੇਅਟੀਐਮ ਆਦਿ ਬਾਰੇ ਨਾਗਰਿਕਾਂ ਨੂੰ ਜਾਣਕਾਰੀ ਦਿੱਤੀ ਗਈ।ਉਨਾਂ ਇਹ ਵੀ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਤੋਂ ਉਨਾਂ ਦਾ ਵਿਭਾਗ ਡਿਜ਼ਟਲ ਫਾਈਨੈਨਸ਼ੀਅਲ ਲਿਟਰੇਸੀ ਡਰਾਇਵ ਬਾਰੇ ਜਾਗਰੂਕਤਾ ਫੈਲਾ ਰਿਹਾ ਹੈ ਤਾਂ ਜੋ ਇਹ ਹਰ ਵਰਗ ਦੇ ਨਾਗਰਿਕਾਂ ਦੇ ਜੀਵਨ ਵਿੱਚ ਸਹਾਇਕ ਹੋ ਸਕੇ ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply