ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ) – ਬੀਤੇ ਦਿਨੀਂ ਪੀ. ਟੀ. ਸੀ ਚੈਨਲ ਵੱਲੋਂ ਪੰਚਕੂਲਾ ਵਿਖੇ `ਪੀ. ਟੀ. ਸੀ. ਮਿਊਜ਼ਿਕ ਐਵਾਰਡ` ਪੋ੍ਰਗਰਾਮ ਕਰਵਾਇਆ ਗਿਆ।
ਜਿਸ ਵਿਚ ਸੰਗੀਤ ਦੀਆਂ ਅਲੱਗ-ਅਲੱਗ ਸ਼੍ਰੇਣੀਆਂ ਨੂੰ ਮਿਊਜ਼ਿਕ ਐਵਾਰਡਾਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਇਨ੍ਹਾਂ ਸ਼ੇ੍ਰਣੀਆਂ ਵਿੱਚੋਂ ਹੀ ਇਕ ਸ਼ੇ੍ਰਣੀ `ਬੈਸਟ ਰਿਲੀਜ਼ਿਅਸ ਐਲਬਮ` ਦਾ ਐਵਾਰਡ ਇਸ ਸਾਲ ਭਾਈ ਸਿਮਰਨਜੀਤ ਸਿੰਘ ਅਤੇ ਭਾਈ ਗੁਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਉਨ੍ਹਾਂ ਦੀ ਐਲਬਮ `ਅਪਨੀ ਮਿਹਰ ਕਰ` ਲਈ ਮਿਲਿਆ ਹੈ।ਜਿਸ ਸ਼ੇ੍ਰਣੀ ਵਿੱਚ ਇਸ ਐਲਬਮ ਨੂੰ ਅੇਵਾਰਡ ਲਈ ਚੁਣਿਆ ਗਿਆ ਹੈ, ਉਸ ਵਿੱਚ 9 ਨੌਮੀਨੇਸ਼ਨਾਂ ਆਈਆਂ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media