Saturday, June 27, 2026

ਬਾਦਲਾਂ ਦੀਆਂ ਲਗਜ਼ਰੀ ਬੱਸਾਂ ਦੀ ਆਏਗੀ ਸ਼ਾਮਤ!

ਸੰਦੌੜ, 5 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਦੀ ਨਵੀਂ ਟਰਾਂਸਪੋਰਟ ਨੀਤੀ ਦੀ ਜਦ ਹੇਠ ਬਾਦਲ ਪਰਿਵਾਰ ਦੀਆਂ ਲਗਜ਼ਰੀ ਬੱਸਾਂ ਵੀ ਆਉਣਗੀਆਂ। ਪੰਜਾਬ ਸਰਕਾਰ ਦੀ ਨਵੀਂ ਪਾਲਿਸੀ ‘ਚ ਲਗਜ਼ਰੀ ਬੱਸਾਂ ‘ਤੇ ਟੈਕਸ ਵਧੇਗਾ। ਇਸ ਦਾ ਵੱਡਾ ਅਸਰ ਬਾਦਲ ਪਰਿਵਾਰ ਦੀ ਟਰਾਂਸਪੋਰਟ ਦੇ ਪਵੇਗਾ ਕਿਉਂਕਿ ਪੰਜਾਬ ਵਿੱਚ ਸਭ ਤੋਂ ਵੱਧ ਬਾਦਲ ਪਰਿਵਾਰ ਦੀਆਂ ਬੱਸਾਂ ਹੀ ਚੱਲਦੀਆਂ ਹਨ।ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਾਦਲ ਖਾਨਦਾਨ ਸਮੇਤ ਪੰਜਾਬ ਦੀਆਂ ਸਾਰੀਆਂ ਲਗਜ਼ਰ ਬੱਸਾਂ ‘ਤੇ ਟੈਕਸ ਵਧੇਗਾ। ਆਮ ਬੱਸਾਂ ਦਾ ਟੈਕਸ ਘਟਾਇਆ ਜਾਵੇਗਾ। ਉਨਾਂ ਕਿਹਾ ਦੋ ਹਫਤਿਆਂ ‘ਚ ਪੰਜਾਬ ਦੀ ਨਵੀਂ ਟਰਾਂਸਪੋਰਟ ਦਾ ਖਰੜਾ ਤਿਆਰ ਹੋ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਦੇਖਣ ਤੋਂ ਬਾਅਦ ਮਨਜ਼ੂਰੀ ਦੇਣਗੇ।ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਰੋਡਵੇਜ਼ ਤੇ ਪੈਪਸੂ ਦੀਆਂ ਲਗਜ਼ਰੀ ਬੱਸਾਂ ਵਧਾਈਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਘੱਟ ਕਿਰਾਇਆ ਲੱਗ ਸਕੇ।ਉਨਾਂ ਕਿਹਾ ਕਿ ਬੱਸਾਂ ਦੇ ਕਿਰਾਏ ਵੀ ਘਟਾਏ ਜਾਣਗੇ ਤੇ ਸਿੰਗਲ ਤੇ ਮਿੰਨੀ ਬੱਸਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ‘ਚ ਕੁੱਝ ਰੋਡਜ਼ ਨੂੰ ਵੀ ਡੀ-ਨੋਟੀਫਾਈ ਕੀਤੀ ਗਿਆ ਹੈ। ਉਨਾਂ ਕਿਹਾ ਕਿ ਇਸ ਨਾਲ ਪੰਜਾਬ ਨੂੰ ਵਿੱਤੀ ਤੇ ਨੌਕਰੀਆਂ ਦੇ ਤੌਰ ‘ਤੇ ਨੁਕਸਾਨ ਹੋਵੇਗਾ। ਇਸ ਲਈ ਸੁਪਰੀਮ ਕੋਰਟ ਨੰ ਕੁਝ ਨਾ ਕੁਝ ਵਿਚਾਰਨਾ ਚਾਹੀਦਾ ਹਾ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply