ਬਠਿੰਡਾ, 6 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿਛਲੇ ਕਾਫ਼ੀ ਚਿਰਾਂ ਤੋਂ ਸਿੱਖ ਸੰਸਥਾਵਾਂ ਤੇ ਆਗੂਆਂ ਦੀ ਆਪਸੀ ਫੁੱਟ ਅਤੇ ਮਤਭੇਦਾਂ ਕਾਰਨ ਪੈਦਾ ਹੋਈ ਸਥਿਤੀ ਤੋਂ ਚਿੰਤਤ ਸਿੱਖ ਸੰਗਤਾਂ ਵੱਲੋਂ 8 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਮਨਸੂਰਾ ਲੁਧਿਆਣਾ ਤੱਕ ਪੰਥਕ ਏਕਤਾ ਮਾਰਚ ਕੱਢਿਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਅਨਭੋਲ ਸਿੰਘ ਨੇ ਦੱਸਿਆ ਕਿ ਪੰਥਕ ਏਕਤਾ ਦੀ ਲੋੜ ਨੂੰ ਮਹਿਸੂਸ ਕਰਦਿਆਂ ਸਮੁੱਚੇ ਪੰਜਾਬ ਤੋਂ ਪੁੱਜ ਰਹੀ ਸਿੱਖ ਸੰਗਤ ਤਖ਼ਤ ਦਮਦਮਾ ਸਾਹਿਬ ਤੋਂ ਪੰਥਕ ਏਕਤਾ ਮਾਰਚ ਦੇ ਰੂਪ ਵਿਚ ਸਵੇਰੇ 8 ਵਜੇ ਚੱਲੇਗੀ ਅਤੇ ਇਹ ਮਾਰਚ ਮਾਨਸਾ, ਬਰਨਾਲਾ, ਮਹਿਲ ਕਲਾਂ, ਰਾਏਕੋਟ ਹੁੰਦਾ ਹੋਇਆ ਮਨਸੂਰਾਂ (ਲੁਧਿਆਣਾ) ਵਿਖੇ ਪੁੱਜੇਗਾ।ਇੱਥੇ ਗੁਰੂ ਨਾਨਕ ਦੇਵ ਜੀ ਦੇ 17ਵੇਂ ਵੰਸ਼ਜ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਮਿਲ ਕੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਿਆਂ ਸੰਗਤਾਂ ਪੰਥ ਦਰਦੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਦੀ ਅਪੀਲ ਕਰਨਗੀਆਂ।ਇਥੇ ਜ਼ਿਕਰਯੋਗ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਵੰਸ਼ ’ਚ ਬਾਬਾ ਸਰਬਜੋਤ ਸਿੰਘ ਬੇਦੀ ਦੇ ਵਡੇਰੇ ਬਾਬਾ ਸਾਹਿਬ ਨੇ ਸਮੂਹ ਸਿੱਖ ਮਿਸਲਾਂ ਵਿਚ ਏਕਾ ਕਰਵਾ ਕੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ’ਤੇ ਸਹਿਮਤੀ ਕਰਵਾਈ ਸੀ, ਜਿਸ ਦੇ ਨਤੀਜੇ ਵਜੋਂ ਸੁਤੰਤਰ ਸਿੱਖ ਰਾਜ ਸਥਾਪਨਾ ਵਿਚ ਮਦਦ ਮਿਲੀ ਸੀ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media