ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ ਅਮਨ) ਸਥਾਨਕ ਵਿਰਸਾ ਵਿਹਾਰ ਵਿਖੇ ਈਡੀਅਟ ਕਲੱਬ ਵਲੋਂ ਕਰਵਾਏ ਗਏ ‘ਸਲੱਮ ਸਟਾਰਸ ਆਨ ਰੈਂਪ’ ਪ੍ਰੋਗਰਾਮ ਵਿੱਚ ਛੇਹਰਟਾ ਦੀ ਗਰੋਇੰਗ ਸਟਾਰ ਡਾਂਸ ਅਕੈਡਮੀ ਦੇ ਵਿਦਿਆਰਥੀਆਂ ਸਾਇਸ਼ਾ, ਗਰਿਮਾ, ਹਿਮਾਂਸ਼ੂ, ਜਾਨਵੀਰ, ਅਰਮਾਨ, ਰਾਜਨ, ਦਿਵਯਮ ਆਦਿ ਨੇ ਡਾਂਸ ਦੀ ਵਿਸ਼ੇਸ਼ ਗਰੁੱਪ ਪੇਸ਼ਕਾਰੀ ਨਾਲ ਦਰਸ਼ਕਾਂ ਦੀ ਵਾਹ ਵਾਹ ਖੱਟੀ।
ਡੀ.ਏ.ਵੀ ਪਬਲਿਕ ਸਕੂਲ ਕੈਂਟ ਦੀ ਵਿਦਿਆਰਥਣ ਸਾਇਸ਼ਾ ਵਲੋਂ ਇਕ ਸਿੰਗਲ ਗੀਤ `ਤੇ ਪੇਸ਼ ਕੀਤੇ ਡਾਂਸ ਦੀ ਬੇਹ ਦਰਸ਼ਕਾਂ ਨੇ ਤਾੜੀਆਂ ਨਾਲ ਸਰਾਹਣਾ ਕੀਤੀ।ਇਸ ਤੋਂ ਇਲਾਵਾ ਬੱਚਿਆਂ ਨੇ ਸਿੰਗਿੰਗ, ਰੈਂਪ ਵਾਕ ਅਤੇ ਹੋਰ ਕਲਾਕਾਰੀ ਦੇ ਜਲਵੇ ਬਿਖੇਰੇ।ਮੁੱਖ ਮਹਿਮਾਨ ਮੇਜਰ ਇਕਬਾਲ ਸਿੰਘ ਯੂ.ਕੇ ਅਤੇ ਡਾ. ਪ੍ਰਲਹਾਦ ਦੁੱਗਲ ਨੇ ਗਰੋਇੰਗ ਸਟਾਰ ਡਾਂਸ ਅਕੈਡਮੀ ਦੇ ਬੱਚਿਆਂ ਨੂੰ ਇਨਾਮ ਵੰਡੇ।ਇਸ ਦੌਰਾਨ ਮੁੱਖ ਪ੍ਰਬੰਧਕ ਧਵਨੀ ਮਹਿਰਾ, ਰਜਿੰਦਰ ਰਿਖੀ, ਰਜਿੰਦਰ ਸਹਿਦੇਵ ਆਦਿ ਮੌਜੂਦ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media