Monday, June 29, 2026

ਸਰਬੱਤ ਖ਼ਾਲਸਾ ਵਿੱਚ ਥਾਪੇ ਜਥੇਦਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਦਾ ਫ਼ੈਸਲਾ

ਚੋਣ ਲੜਨ ਦੇ ਇੱਛੁਕ ਗੁਰਸਿੱਖ ਉਮੀਦਵਾਰਾਂ ਤੋਂ ਮੰਗੀਆਂ ਅਰਜ਼ੀਆਂ
ਬਠਿੰਡਾ, 6 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਸਰਬੱਤ ਖ਼ਾਲਸਾ ਵਿਚ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਧਿਆਨ ਸਿੰਘ ਮੰਡ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਪ੍ਰੈਸ ਕਲੱਬ ਬਠਿੰਡਾ ਵਿਖੇ ਇੱਕ ਪ੍ਰੈਸ ਸੰਮੇਲਨ ਕਰਕੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ।

EìÆàÆâÆDG ìÇá§âÅ ÇòÖ¶ ê˵zà çî¶ñé ç½ðÅé çì¯èé Õðç¶ Ô¯Â¶ Üæ¶çÅð ÇèÁÅé ÇÃ§Ø î§âÍ åÃòÆð: ñòñÆ

ਆਪਣੇ ਸੰਬੋਧਨ ਦੌਰਾਨ ਜਥੇਦਾਰ ਮੰਡ ਨੇ ਕਿਹਾ ਕਿ ਧਰਮ ’ਤੇ ਸਿਆਸੀ ਗਲਬਾ ਭਾਰੂ ਹੋ ਚੁੱਕਾ ਹੈ।ਗੁਰਦੁਆਰਾ ਪ੍ਰਬੰਧਾਂ ਵਿਚ ਸੁਧਾਰ ਅਤੇ ਪਾਵਨ ਤਖ਼ਤਾਂ ਨੂੰ ਬਾਦਲ ਪਰਿਵਾਰ ਅਤੇ ਆਰ.ਐਸ.ਐਸ ਤੋਂ ਆਜ਼ਾਦ ਕਰਵਾਉਣ ਲਈ ਸਮੂਹ ਪੰਥਕ ਹਿਤੈਸ਼ੀ ਧਿਰਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਾਲ ਵਿਚਾਰਾਂ ਕਰਨ ਉਪਰੰਤ ਹੀ ਲਿਆ ਗਿਆ ਹੈ।ਗਰੀਬ ਦਾ ਮੂੰਹ, ਗੁਰੂ ਕੀ ਗੋਲਕ ਦੀ ਨਜਾਇਜ਼  ਵਰਤੋਂ ’ਤੇ ਉਨ੍ਹਾਂ ਮੌਜੂਦ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ’ਤੇ ਟਿੱਪਣੀ ਕਰਦਿਆਂ ਆਖਿਆ ਕਿ ਕਮੇਟੀ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਥਾਂ ਬਾਦਲ ਪਰਿਵਾਰ ਤੇ ਆਰ.ਐਸ.ਐਸ ਦੇ ਨਿਰਦੇਸ਼ਾਂ ਮੁਤਾਬਿਕ ਕੰਮ ਕਰਦੀ ਰਹੀ ਹੈ, ਜਿਸ ਕਾਰਨ ਸਿੱਖ ਧਰਮ ਦਾ ਨੁਕਸਾਨ ਹੋਇਆ ਹੈ।ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਵੱਲੋਂ ਸੱਸਤੀ ਸਿੱਖਿਆ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਬਜਾਇ ਗੁਰੂ ਕੀ ਗੋਲਕ ਨੂੰ ਸਿਆਸੀ ਹਿਤਾਂ ਲਈ ਵਰਤਿਆ ਗਿਆ ਹੈ, ਜਿਸ ਕਾਰਨ ਇਸ ਸੰਸਥਾ ਦੇ ਸਵੈਮਾਨ ਨੂੰ ਠੇਸ ਪੁੱਜੀ ਹੈ।ਉਨ੍ਹਾਂ ਕਿਹਾ ਕਿ ਜਿਹੜੇ ਵੀ ਪੂਰਨ ਗੁਰਸਿੱਖ ਇਹ ਚੋਣ ਲੜਨ ਦੇ ਇੱਛੁਕ ਹਨ, ਉਹ ਆਪਣੀ ਅਰਜ਼ੀ ਸਵੈ ਵੇਰਵਾ ਅਤੇ ਧਰਮ ਲਈ ਕੀਤੇ ਕਾਰਜਾਂ ਦਾ ਵੇਰਵਾ ਈਮੇਲ ਅਤੇ ਵੱਟਸਐਪ ਨੰਬਰ ’ਤੇ ਭੇਜ ਸਕਦੇ ਹਨ।ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਸੰਤ ਸਮਾਜ, ਸਿੱਖ ਫੈਡਰੇਸ਼ਨਾਂ ਨੂੰ ਧਰਮ ਹਿਤ ਲਈ ਇਕੱਠੇ ਹੋਣ ਦੀ ਅਪੀਲ ਕੀਤੀ ਅਤੇ ਸਭ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਗੱਲ ਕਹੀ।
ਇਸ ਮੌਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਹ ਚੋਣਾਂ ਸ਼੍ਰੋਮਣੀ ਕਮੇਟੀ ਤੇ ਪਾਵਨ ਤਖ਼ਤਾਂ ਨੂੰ ਬਾਦਲ ਅਤੇ ਆਰ.ਐਸ.ਐਸ ਤੋਂ ਆਜ਼ਾਦ ਕਰਵਾਉਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਅਦਬ ਸਤਿਕਾਰ ਬਹਾਲ ਰੱਖਣ, ਹਰ ਜ਼ਿਲ੍ਹੇ ਵਿਚ ਕਮੇਟੀ ਵੱਲੋਂ ਸਕੂਲ ਖੋਲ੍ਹਣ, ਵਿਦੇਸ਼ੀ ਸਿੱਖਾਂ ਨੂੰ ਕਮੇਟੀ ਵਿਚ ਨੁਮਾਇੰਦਗੀ ਦੇਣ, ਦਾਜ, ਕੰਨਿਆ ਭਰੂਣ ਹੱਤਿਆ, ਧਾਰਮਿਕ ਸਭਾ ਸੁਸਾਇਟੀਆਂ, ਨਸ਼ੇ ਸਣੇ ਸਮੂਹ ਸਮਾਜਿਕ ਬੁਰਾਈਆਂ ਵਿਰੁੱਧ ਪ੍ਰਚੰਡ ਲਹਿਰ ਉਸਾਰ ਕੇ ਸੁਧਾਰ ਦੇ ਉਪਰਾਲੇ ਕਰਨੇ ਆਦਿ ਏਜੰਡਿਆਂ ’ਤੇ ਲੜੀਆਂ ਜਾਣਗੀਆਂ ਅਤੇ ਉਨ੍ਹਾਂ ਕਿਹਾ ਕਿ ਹਰ ਸੀਟ ’ਤੇ ਪੰਥਕ ਧਿਰਾਂ ਵੱਲੋਂ ਸਿਰਫ਼ ਇੱਕ ਹੀ ਯੋਗ ਉਮੀਦਵਾਰ ਉਤਾਰਿਆ ਜਾਵੇਗਾ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply