Tuesday, March 24, 2026

ਕੇਬਲ ਟੀ.ਵੀ ਦਾ ਐਨਾਲਾਗ ਸਿਗਨਲ ਪ੍ਰਸਾਰਿਤ ਕਰਨ ਦੀ ਮਨਾਹੀ- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ

ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ)- ਸ੍ਰੀ ਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਕਮ ਨੋਡਲ ਅਫ਼ਸਰ ਜ਼ਿਲ੍ਹਾ ਕੇਬਲ ਟੈਲੀਵਿਜ਼ਨ ਮੋਨੀਟਰਿੰਗ ਕਮੇਟੀ (ਕੇਬਲ ਟੈਲੀਵਿਜ਼ਨ ਨੈਟਵਰਕ (ਨਿਯੰਤਰਣ) ਸੋਧ ਬਿੱਲ 2011 ਤਹਿਤ) ਨੇ ਦੱਸਿਆ ਕਿ  ਸਮੂਹ ਕੇਬਲ ਅਪਰੇਟਰਾਂ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿੱਚ 1 ਅਪਰੈਲ 2017 ਤੋਂ ਕਿਸੇ ਵੀ ਕੇਬਲ ਉਪਭੋਗਤਾ ਨੂੰ ਐਨਾਲੋਗ ਸਿਗਨਲ ਰਾਹੀਂ ਕੇਬਲ ਪ੍ਰਸਾਰਣ ਦੇਣ ਦੀ ਮਨਾਹੀ ਕੀਤੀ ਹੈ।
ਉਨ੍ਹਾਂ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ 30 ਮਾਰਚ 2017 ਨੂੰ ਪ੍ਰਾਪਤ ਹੋਏ ਸਰਕੂਲਰ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਦੇਸ਼ ਭਰ ਵਿੱਚ ਕੇਬਲ ਟੀ.ਵੀ ਪ੍ਰਸਾਰਣ ਦੇ ਐਨਾਲੋਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਤਬਦੀਲ ਕਰਨ ਲਈ ਚਾਰ ਪੜਾਵਾਂ ਵਿੱਚ ਸਮਾਂ-ਸੀਮਾ ਐਲਾਨੀ ਗਈ ਸੀ। ਇਸ ਤਹਿਤ ਚੌਥੇ ਪੜਾਅ ਦੀ ਸਮਾਂ ਸੀਮਾ ਨੂੰ ਵਧਾ ਕੇ 31 ਮਾਰਚ 2017 ਕੀਤਾ ਗਿਆ ਸੀ, ਜੋ ਕਿ ਸਮਾਪਤ ਹੋ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਕੇਬਲ ਟੀ.ਵੀ ਨੈਟਵਰਕ ਮੋਨੀਟਰਿੰਗ ਕਮੇਟੀ ਦੇ ਨੋਡਲ ਅਫ਼ਸਰ ਵਜੋਂ ਜ਼ਿਲ੍ਹੇ ਦੇ ਸਮੂਹ ਮਲਟੀ ਸਿਸਟਮ ਅਪਰੇਟਰ/ ਸਥਾਨਕ ਕੇਬਲ ਅਪਰੇਟਰਾਂ ਨੂੰ ਹਦਾਇਤ ਕੀਤੀ ਹੈ ਕਿ 31 ਮਾਰਚ 2017 ਤੋਂ ਬਾਅਦ ਵੀ ਜੇਕਰ ਕਿਸੇ ਕੇਬਲ ਅਪਰੇਟਰ ਨੂੰ ਐਨਾਲਾਗ ਸਿਗਨਲ ਦੀ ਵਰਤੋਂ ਕਰਦੇ ਪਾਇਆ ਗਿਆ ਤਾਂ ਉਨ੍ਹਾਂ ਖਿਲਾਫ਼ ਕੇਬਲ ਟੀ.ਵੀ ਐਕਟ ਵਿੱਚ ਦਰਜ ਨਿਯਮਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply