Wednesday, March 25, 2026

ਪੰਚਾਇਤਾਂ ਦੇ ਪੈਸੇ ਆਪਣੇ ਸਾਲੇ ਦੀ ਫਰਮ ਵਿੱਚ ਕੈਸ਼ ਕਰਵਾ ਗਿਆ ਪੰਚਾਇਤ ਸੈਕਟਰੀ

ਘਪਲਾ ਸਾਹਮਣੇ ਆਉਣ ’ਤੇ 42 ਲੱਖ ਰੁਪਏ ਮੋੜੇ
ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ ਭਾਜਪਾ ਸਰਕਾਰ ਵੱਲੋਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਦਿੱਤੀਆਂ ਗ੍ਰਾਂਟਾਂ ਵਿੱਚ ਹੋਏ ਘੱਪਲਿਆਂ ਦਿਆਂ ਤੈਆਂ ਉਘੜਨੀਆਂ ਸ਼ੁਰੂ ਹੋ ਗਈਆਂ ਹਨ। DC Sanghaਬੀਤੀ ਦੀਨੀ ਅਟਾਰੀ ਵਿਧਾਨ ਸਭਾ ਹਲਕੇ ਵਿੱਚ ਕੁੱਝ ਪੰਚਾਇਤਾਂ ਵੱਲੋਂ ਵਿਕਾਸ ਕੰਮਾਂ ਲਈ ਆਈਆਂ ਗ੍ਰਾਂਟਾਂ ਵਿੱਚ ਕੀਤੇ ਲੱਖਾਂ ਰੁਪਏ ਦੇ ਘੱਪਲੇ ਦੀ ਅੱਜ ਜਦੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ  ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਂਠ ਜਾਂਚ ਸ਼ੁਰੂ ਹੋਈ ਤਾਂ ਇਕ ਪੰਚਾਇਤ ਸੈਕਟਰੀ ਵੱਲੋਂ 1 ਕਰੋੜ 31 ਲੱਖ ਦੇ ਕਰੀਬ ਕੀਤੇ ਘੋਟਾਲੇ ਤੋਂ ਪਰਦਾ ਉੱਠ ਗਿਆ।
ਉਕਤ ਘਟਨਾ ਬਾਰੇ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ  ਸੰਘਾ ਨੇ ਦੱਸਿਆ ਕਿ ਪੰਚਾਇਤ ਸੈਕਟਰੀ ਭੁਪਿੰਦਰ ਸਿੰਘ ਨੇ ਆਪਣੇ ਨਜਦੀਕੀ ਰਿਸ਼ਤੇਦਾਰ ਦੇ ਨਾਂ ਉੱਤੇ ਇੱਕ ਜਾਅਲੀ ਫਰਮ ਬਣਾ ਕੇ ਕਈ ਪੰਚਾਇਤਾਂ ਦੇ ਚੈੱਕ ਉਕਤ ਫਰਮ ਦੇ ਦੋ ਬੈਂਕ ਖਾਤੇ ਜੋ ਕਿ ਐਕਸਿਸ ਬੈਂਕ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਅਟਾਰੀ ਵਿੱਚ ਖੋਲੇ ਸਨ, ਵਿਖੇ ਕੈਸ਼ ਕਰਵਾ ਲਏ। ਪਰ ਉਕਤ ਪਿੰਡਾਂ ਵਿੱਚ ਇੱਕ ਰੁਪਏ ਦਾ ਵੀ ਕੰਮ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਮੋਟੇ ਤੌਰ `ਤੇ ਕੀਤੀ ਪੜਤਾਲ ਦੌਰਾਨ ਉੱਤੇ ਪੱਤਾ ਲੱਗਾ ਕਿ ਪੰਚਾਇਤ ਸੈਕਟਰੀ ਭੁਪਿੰਦਰ ਸਿੰਘ ਨੇ ਐਕਸਿਸ ਬੈਂਕ ਅਟਾਰੀ ਵਿੱਚ 96 ਲੱਖ 32 ਹਜ਼ਾਰ ਅਤੇ ਆਈ.ਸੀ.ਆਈ.ਸੀ.ਆਈ ਬੈਂਕ ਅਟਾਰੀ ਵਿੱਚ 35 ਲੱਖ 33 ਹਜ਼ਾਰ 600 ਰੁਪਏ ਦੇ ਚੈਕ ਕੈਸ਼ ਕਰਵਾਏ।ਇਹ ਬੈਂਕ ਖਾਤੇ ਕ੍ਰਮਵਾਰ 9 ਅਪ੍ਰੈਲ 2016 ਅਤੇ 11 ਮਈ 2016 ਨੂੰ ਖੋਲੇ ਗਏ। ਇਨ੍ਹਾਂ ਬੈਂਕ ਖਾਤਿਆਂ ਵਿੱਚ ਅਟੱਲਗੜ੍ਹ, ਮਾਲੂਵਾਲ, ਭਕਨਾ ਖੁਰਦ, ਨੱਥੂਪੁਰ, ਬਾਸਰਕੇ, ਰੋੜਾਂ ਵਾਲਾ ਖੁਰਦ, ਢੰਡੇ, ਧਨੋਆ ਖੁਰਦ, ਆਦਿ ਕਈ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਲੱਖਾਂ ਰੁਪਏ ਦੇ ਚੈੱਕ ਕੈਸ਼ ਹੋਏ।ਸੰਘਾ ਨੇ ਦੱਸਿਆ ਕਿ ਇਸ ਦੀ ਜੱਦ ਤਹਿਕੀਕਾਤ ਡੀ.ਡੀ.ਪੀ.ਓ ਇਕਬਾਲਜੀਤ ਸਿੰਘ ਦੀ ਟੀਮ ਵੱਲੋਂ ਕਰਵਾਈ ਗਈ ਤਾਂ ਸਬੰਧਤ ਪਿੰਡਾਂ ਵਿੱਚ ਇਸ ਫਰਮ ਵੱਲੋਂ ਕੋਈ ਵੀ ਕੰਮ ਹੋਇਆ ਨਹੀਂ ਮਿਲਿਆ।
ਉਕਤ ਜਾਂਚ ਦੀ ਕੰਸੋਅ ਜੱਦ ਸਬੰਧਤ ਪੰਚਾਇਤ ਸੈਕਟਰੀ ਭੁਪਿੰਦਰ ਸਿੰਘ ਦੇ ਕੰਨਾਂ ਤੱਕ ਪਹੁੰਚੀ ਤਾਂ ਉਸ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਦੇ ਲਹਿਜ਼ੇ ਨਾਲ 42 ਲੱਖ ਰੁਪਏ ਦੇ ਕਰੀਬ ਰਕਮ ਡੀ.ਡੀ.ਪੀ.ਓ ਅੰਮ੍ਰਿਤਸਰ ਦੇ ਦਫ਼ਤਰੀ ਬੈਂਕ ਖਾਤੇ ਵਿੱਚ ਜਮ੍ਹਾ ਕਰਵਾ ਦਿੱਤੀ। ਇਸੇ ਦੌਰਾਨ ਅਟਾਰੀ ਹਲਕੇ ਦੇ ਹੋਰ ਤਿੰਨ ਪਿੰਡਾਂ ਵਿੱਚ ਪੰਚਾਇਤ ਖਾਤਿਆਂ ਵਿੱਚੋਂ ਪੈਸੇ ਖੁਰਦ-ਬੁਰਦ ਕਰਨ ਵਾਲੇ ਤਿੰਨ ਸਰਪੰਚਾਂ ਨੇ ਵੀ ਡੀ.ਡੀ.ਪੀ.ਓ ਦਫ਼ਤਰ ਪਹੁੰਚ ਕਰਕੇ ਉਕਤ ਰਕਮ ਜਮਾਂ ਕਰਵਾਉਣ ਦੀ ਗੱਲ ਮੰਨੀ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply