Wednesday, March 25, 2026

ਖ਼ਾਲਸਾ ਕਾਲਜ ਵਿਖੇ ਅਹਾਰ ਲੇਬਲਿੰਗ ਅਤੇ ਫੂਡ ਪ੍ਰੋਸੈਸਿੰਗ ’ਤੇ ਸੈਮੀਨਾਰ ਆਯੋਜਿਤ

ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਵਿਖੇ ਅੱਜ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੱਲੋਂ ‘ਅਹਾਰ ਲੇਬਲਿੰਗ ਅਤੇ ਫੂਡ ਪੈਕਿੰਗ’ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਸੈਮੀਨਾਰ ’ਚ ਯੂ. ਐੱਨ. ਆਈ. ਡੀ. ਓ. ਦੇ ਤਕਨੀਕੀ ਮਾਹਿਰ ਅਤੇ ਐਫ਼. ਐਸ. ਐਸ. ਏ. ਆਈ, ਨਿਊ ਦਿੱਲੀ ਦੇ ਕਮੇਟੀ ਮੈਂਬਰ ਸ੍ਰੀ ਰਾਕੇਸ਼ ਕੁਮਾਰ ਜੈਨ ਨੇ ਆਪਣੇ ਕੁੰਜੀਵਤ ਭਾਸ਼ਣ ’ਚ ਵਿਦਿਆਰਥੀਆਂ ਨੂੰ ਆਪਣੀ ਕਈ ਪ੍ਰਕਾਰ ਦੀਆਂ ਪੈਕਿੰਗ ਸਮੱਗਰੀਆਂ ਦੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਬਾਇਓ ’ਤੇ ਅਧਾਰਿਤ ਪੈਕਿੰਗ ਸਮੱਗਰੀ ’ਤੇ ਖਾਸ ਤੌਰ ਉੱਤੇ ਜ਼ੋਰ ਦਿੱਤਾ ਜੋ ਕਿ ਕਾਰਬਨ ਫੂਟਪ੍ਰਿੰਟ ਅਤੇ ਊਰਜਾ ਦੀ ਬਚਤ ਕਰਦਾ ਹੈ। PPN0604201708
ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਮਾਹਲ ਸਿੰਘ ਨੇ ਮੁੱਖ ਮਹਿਮਾਨ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਪੋਸ਼ਣ ਲੇਬਲਿੰਗ ਪੈਕ ਖਾਦ ਪਦਾਰਥ ਦਾ ਇਕ ਮੁੱਖ ਹਿੱਸਾ ਹੈ ਅਤੇ ਇਹ ਜਾਣਕਾਰੀ ਸਾਫ਼ ਅਤੇ ਮੋਟੇ ਕਾਲੇ ਅੱਖਰਾਂ ’ਚ ਦੇਣੀ ਚਾਹੀਦੀ ਹੈ। ਇਸ ਮੌਕੇ ਪ੍ਰੋ: ਮਨਬੀਰ ਸਿੰਘ, ਮੁੱਖੀ ਵਿਭਾਗ ਨੇ ਪੈਕਿੰਗ ਅਤੇ ਪੋਸ਼ਣ ਭਰਪੂਰ ਲੇਬਲਿੰਗ ਦੇ ਬਾਰੇ ਹੋਰ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਖਾਣ ਪੀਣ ਦੀ ਸਮਗਰੀ ਖ੍ਰੀਦਣ ਦੇ ਸਮੇਂ ਪੈਕਿੰਗ ਦੇ ਅੰਕਿਤ ਪੋਸ਼ਟਿਕਤਾ ਦੀ ਜਾਣਕਾਰੀ ਗ੍ਰਾਹਕ ਨੂੰ ਪੋਸ਼ਟਿਕ ਸਮੱਗਰੀ ਖ੍ਰੀਦਣ ’ਚ ਮਦਦ ਕਰਦਾ ਹੈ।
ਇਸ ਮੌਕੇ ਪ੍ਰੋ: ਗੁਰਸ਼ਰਨ ਕੌਰ ਨੇ ਆਪਣੇ ਸ਼ਬਦਾਂ ’ਚ ਆਏ ਹੋਏ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਵੱਲੋਂ ਦਿੱਤੀ ਮਹੱਤਵਪੂਰਨ ਜਾਣਕਾਰੀ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋ: ਮੁਕੇਸ਼ ਕੁਮਾਰ, ਪ੍ਰੋ: ਸੰਦੀਪ ਸਿੰਘ, ਪ੍ਰੋ: ਦਵਿੰਦਰ ਪਾਲ ਸਿੰਘ, ਪ੍ਰੋ: ਸੀਰਤਪ੍ਰੀਤ ਕੌਰ, ਪ੍ਰੋ: ਸ਼ੁਭਪ੍ਰੀਤ ਕੌਰ, ਪ੍ਰੋ: ਰੀਤੂਪ੍ਰਿਯਾ, ਪ੍ਰੋ: ਹਰਮੀਤ ਚੌਹਾਨ, ਪ੍ਰੋ: ਕਮਲਦੀਪ ਕੌਰ, ਪ੍ਰੋ: ਹਰਮੀਨ ਕੌਰ, ਪ੍ਰੋ: ਦਵਿੰਦਰ ਕੌਰ, ਪ੍ਰੋ: ਗਰੀਮਾ ਢੀਂਗਰਾ, ਪ੍ਰੋ: ਰਾਜਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply