Thursday, June 11, 2026

ਅੰਡਰ 14, 17 ਤੇ 19 ਖਿਡਾਰੀਆਂ ਦੇ ਦੋ ਦਿਨਾ ਚੋਣ ਟਰਾਇਲ ਪ੍ਰਕਿਰਿਆ ਸਮਾਪਤ

ਅੰਮਿ੍ਰਤਸਰ, 7 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2017-18 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲ ਸਪੋਰਟਸ ਵਿੰਗਜ (ਰੈਜੀਡੈਂਸਲ ਅਤੇ ਡੇ-ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ ਖਿਡਾਰਨਾਂ ਨੂੰ ਦਾਖਲ ਕਰਨ ਲਈ 5 ਤੋਂ 6  ਅਪ੍ਰੈਲ ਤੱਕ ਹੋਈ ਦੋ ਦਿਨਾਂ  ਚੋਣ ਟਰਾਇਲ ਪ੍ਰਕਿਰਿਆ  ਦੀ ਸਮਾਪਤ ਹੋ ਗਈ।PPN0704201716 ਇਸ ਮੌਕੇ ਜਿਲਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਨੇ ਦੱਸਿਆ ਕਿ ਇਨਾਂ ਦੋ ਦਿਨਾਂ ਟਾਇਲਾ ਵਿੱਚ ਅੰਮਿ੍ਰਤਸਰ, ਪਠਾਨਕੋਟ, ਤਰਨ ਤਾਰਨ, ਗੁਰਦਾਸਪੁਰ ਦੇ ਤਕਰੀਬਨ 1500 ਖਿਡਾਰੀ/ਖਿਡਾਰਨਾਂ ਨੇ ਪੂਰੇ ਜੋਸ਼ੋ-ਖਰੋਸ਼ ਨਾਲ ਭਾਗ ਲਿਆ। ਖਾਲਸਾ ਕਾਲਜੀਏਟ ਸੀ:ਸੈਕ:ਸਕੂਲ  ਵਿਖੇ  ਬਾਸਕਟਬਾਲ, ਹੈਂਡਬਾਲ, ਵਾਲੀਬਾਲ, ਫੁੱਟਬਾਲ ਹਾਕੀ, ਖੋ-ਖੋ ਅਤੇ ਬਾਕਸਿੰਗ, ਗੋਲ ਬਾਗ ਕੁਸ਼ਤੀ ਸਟੇਡੀਅਮ ਵਿਖੇ ਕੁਸ਼ਤੀ, ਜਿਮਨਾਸਟਿਕ, ਵੇਟਲਿਫਟਿੰਗ, ਬੀ.ਬੀ.ਕੇ ਡੀ.ੲ.ੇਵੀ ਕਾਲਜ ਵਿਖੇ ਜਿਮਨਾਸਟਿਕ ( ਲੜਕੀਆਂ), ਗੋਲ ਬਾਗ ਕਾਰਪੋਰੇਸ਼ਨ ਹਾਲ ਵਿਖੇ ਟੇਬਲ ਟੈਨਿਸ, ਬੈਡਮਿੰਟਨ ਹਾਲ ਟੇਲਰ ਰੋਡ ਵਿਖੇ ਬੈਡਮਿੰਟਨ , ਗੁਰੂ ਨਾਨਕ ਸਟੇਡੀਅਮ ਵਿਖੇ ਕਬੱਡੀ, ਮਲੇਨੀਅਮ ਸਕੂਲ ਵਿਖੇ ਤੈਰਾਕੀ ਦੇ ਟਰਾਇਲ ਸ਼ੁਰੂ ਹੋਏ। ੲਸ ਮੌਕੇ ਸੀ. ਸਹਾਇਕ ਗੁਰਿੰਦਰ ਸਿੰਘ ਹੁੰਦਲ, ਕਲਰਕ ਨੇਹਾ ਚਾਵਲਾ ਬਾਕਸਿੰਗ ਕੋਚ ਜੱਸਪ੍ਰੀਤ ਸਿੰਘ, ਸਾਈਕਲਿੰਗ ਕੋਚ ਸਿਮਰਨਜੀਤ ਸਿੰਘ, ਸਾਫਟਬਾਲ ਕੋਚ ਇੰਦਰਵੀਰ ਸਿੰਘ, ਤੈਰਾਕੀ ਕੋਚ ਵਿਨੋਦ ਸਾਂਗਵਾਨ, ਹੈਂਡਬਾਲ ਕੋਚ ਜਸਵੰਤ ਸਿੰਘ, ਵੇਟਲਿਫਟਿੰਗ ਕੋਚ ਹਰਭਜਨ ਸਿੰਘ, ਕਬੱਡੀ ਕੋਚ ਨੀਤੂ, ਰਾਜਬੀਰ ਕੌਰ, ਕੁਲਦੀਪ ਕੌਰ, ਸੁੱਚਾ ਸਿੰਘ  ਹੈਂਡਬਾਲ ਕੋਚ ਜਸਵੰਤ ਸਿੰਘ ਢਿੱਲੋਂ, ਜਿਮਨਾਸਟਿਕ ਕੋਚ ਰਜਨੀ ਸੈਣੀ,  ਜਿਮਨਾਸਟਿਕ ਕੋਚ ਅਕਾਸ਼ਦੀਪ, ਜਿਮਨਾਸਟਿਕ ਕੋਚ ਬਲਬੀਰ ਸਿੰਘ, ਟੇਬਲ ਟੈਨਿਸ ਕੋਚ ਅਸ਼ੋਕ ਕੁਮਾਰ, ਕੁਸ਼ਤੀ ਕੋਚ ਕਰਨ ਸ਼ਰਮਾ, ਪਦਾਰਥ ਸਿੰਘ, ਹਾਕੀ ਕੋਚ ਬਲਜਿੰਦਰ ਸਿੰਘ, ਚੇਤਨ ਸ਼ਰਮਾ, ਕੁਲਦੀਪ ਸਿੰਘ, ਸੁਮਨ, ਸੁਖਰਾਜ ਸਿੰਘ, ਸ਼ਿਵ ਨਾਥ ਆਦਿ ਹਾਜਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply