Friday, June 12, 2026

ਵੈਸ਼ਨਵ ਆਚਾਰੀਆ ਗੁਰੂ ਬਾਬਾ ਰਾਮ ਥਮਨ ਮਹਾਰਾਜ ਜੀ ਦਾ ਜਨਮ ਉਤਸਵ 13 ਅਪ੍ਰੈਲ ਨੂੰ

ਫਾਜ਼ਿਲਕਾ, 9 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –  ਸਥਾਨਕ ਜੈਨ ਮੰਦਰ ਗਲੀ ਵਿਚ ਸਥਿਤ ਸ਼੍ਰੀ ਵੈਸ਼ਨਵ ਆਚਾਰੀਆ ਗੁਰੂ ਬਾਬਾ ਰਾਮ ਥਮਨ ਮਹਾਰਾਜ ਜੀ ਦਾ ਜਨਮ ਉਤਸਵ ਹਰ ਸਾਲ ਦੀ ਤਰਾਂ ਇਸ ਸਾਲ ਵੀ 13 ਅਪ੍ਰੈਲ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਗੱਦੀਨਸ਼ੀਨ ਬਾਬਾ ਰਮੇਸ਼ ਬਾਵਾ ਜੀ ਦੀ ਪਵਿੱਤਰ ਅਗਵਾਈ ਵਿਚ ਹੋਣ ਜਾ ਰਹੇ ਪ੍ਰੋਗਰਾਮ ਦੇ ਲਈ 5 ਅਪ੍ਰੈਲ ਬੁੱਧਵਾਰ ਤੋਂ ਹਫ਼ਤੇਵਰ ਰਮਾਇਣ ਜੀ ਦਾ ਪਾਠ ਸ਼ੁਰੂ ਹੋ ਗਿਆ ੲੈ। ਪ੍ਰੋਗਰਾਮ ਮੁਤਾਬਕ 13 ਅਪ੍ਰੈਲ ਵੀਰਵਾਰ ਨੂੰ ਸਵੇਰੇ 9 ਤੋਂ ਲੇਕੇ ਦੁਪਹਿਰ 12 ਵਜੇ ਤੱਕ ਭਜਨ ਮੰਡਲੀ ਵੱਲੋਂ ਸੰਕੀਰਤਨ ਕੀਤਾ ਜਾਵੇਗਾ ਅਤੇ 12 ਵਜੇ ਸ੍ਰੀ ਰਮਾਇਣ ਜੀ ਦੀ ਆਰਤੀ ਹੋਵੇਗੀ ਅਤੇ 12.30 ਵਜੇ ਭੰਡਾਰੇ ਦਾ ਅਯੋਜਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਸਲਾਨਾ ਪ੍ਰੋਗਰਾਮ ਵਿਚ ਪੰਜਾਬ ਤੋਂ ਇਲਾਵਾ ਰਾਜਸਥਾਨ, ਦਿੱਲੀ, ਹਰਿਆਣਾ, ਹਿਮਚਾਲ ਅਤੇ ਹੋਰਨਾਂ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਹਿੱਸਾ ਲੈਣਗੇ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply