Friday, June 12, 2026

ਭਗਵਾਨ ਮਹਾਵੀਰ ਜਯੰਤੀ ਮੌਕੇ ਪ੍ਰੋਗਰਾਮ ਦਾ ਅਯੋਜਨ

ਫਾਜ਼ਿਲਕਾ, 9 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –  ਫਾਜ਼ਿਲਕਾ-ਮਲੋਟ ਰੋਡ ਤੇ ਸਥਿਤ ਪਿੰਡ ਚੁਵਾੜਿਆਂ ਵਾਲੀ ਵਿਚ ਸਥਿਤ ਜੀਏਵੀ ਜੈਨ ਆਦਰਸ ਵਿਦਿਆਲਯ  ਵਿਚ ਮਹਾਵੀਰ ਜਯੰਤੀ ਮੌਕੇ ਮਾਨਯੋਗ ਆਚਾਰੀਆ ਵਿਜੈ ਆਨੰਦ ਸੂਰੀ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ।PPN0904201706ਭਗਵਾਨ ਮਹਾਵੀਰ ਚੈਰੀਟੇਬਲ ਟਰਸਟ ਦੇ ਸਕੱਤਰ ਐਡਵੋਕੇਟ ਅਨਿਲ ਜੈਨ ਅਤੇ ਸਕੂਲ ਪਿ੍ਰੰਸੀਪਲ ਸਤੀਸ਼ ਡੋਗਰਾ ਨੇ ਦੱਸਿਆ ਕਿ ਬੱਚਿਆਂ ਨੂੰ ਭਗਵਾਨ ਮਹਾਵੀਰ ਸਵਾਮੀ ਦੇ ਜੀਵਨ ਸਬੰਧੀ ਦੱਸਿਆ ਗਿਆ।ਮੁੱਖ ਬੁਲਾਰੇ ਜੀ.ਏ.ਵੀ ਜੈਨ ਆਦਰਸ਼ ਵਿਦਿਆਲਯ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸੁਰਜੀਤ ਜੈਨ ਨੇ ਬੱਚਿਆਂਨੂੰ ਭਗਵਾਨ ਮਹਾਵੀਰ ਸਵਾਮੀ ਦੇ ਦੱਸੇ ਗਏ ਆਦਰਸ਼ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਦੱਸਿਆ ਕਿ ਭਗਵਾਨ ਮਹਾਵੀਰ ਸਵਾਮੀ ਦਾ ਜਨਮ ਦਿਨ ਮਨਾਉਣ ਦਾ ਮੰਤਵ ਉਨਾਂ ਦੇ ਆਦਰਸ਼ਨ ਤੇ ਚੱਲਣ ਲਈ ਪ੍ਰੇਰਣਾ ਲੈਣਾ ਹੈ। ਤਾਂਕਿ ਅਸੀਂ ਵੀ ਭਗਵਾਨ ਮਹਾਵੀਰ ਸਵਾਮੀ ਦੀ ਤਰਾਂ ਆਪਣੇ ਜੀਵਨ ਵਿਚ ਚੰਗੀਆਂ ਆਦਤਾਂ ਅਪਣਾਈਏ।ਇਸ ਮੌਕੇ ਸਕੂਲ ਪਿ੍ਰੰਸੀਪਲ ਸਤੀਸ਼ ਡੋਗਰਾ ਨੇ ਬੱਚਿਆਂ ਨੂੰ ਭਗਵਾਨ ਮਹਾਵੀਰ ਸਵਾਮੀ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੌਏ ਆਪਣੇ ਟੀਚੇ ਨੂੰ ਮਿੱਥਣ ਲਈ ਪ੍ਰੇਰਿਤ ਕੀਤਾ। ਪੋ੍ਰਗਰਾਮ ਨੂੰ ਸਫ਼ਲ ਬਣਾਉਣ ਵਿਚ ਸਿਮਰਨ, ਅਮਨਦੀਪ ਕੌਰ, ਸੁਨੀਤਾ ਰਾਣੀ, ਨਿਰਮਲਜੀਤ ਸਿੰਘ, ਪਿ੍ਰਯੰਕਾ ਗਾਵੜੀ, ਸੁਨੀਤਾ, ਸ਼ਿਵਾਨੀ, ਸ਼ਵੇਤਾ, ਦਇਆ ਸਿੰਘ, ਅਨੀਰੁਧ ਨੇ ਸਹਿਯੋਗ ਕੀਤਾ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply