Friday, June 12, 2026

ਬਿਜਲੀ ਦੀ ਸਪਾਰਕਿੰਗ ਨਾਲ 26 ਏਕੜ ਕਣਕ ਦੀ ਫਸਲ ਸੜ ਕੇ ਹੋਈ ਸੁਆਹ

ਫਾਜ਼ਿਲਕਾ, 9 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –  ਫਾਜ਼ਿਲਕਾ ਉਪਮੰਡਲ ਦੇ ਸਰਹੱਦੀ ਪਿੰਡ ਮੁਠਿਆਂ ਵਾਲੀ ਵਿਚ ਅੱਜ ਦੁਪਹਿਰ ਨੂੰ ਅਖੋਤੀ ਰੂਪ ਨਾਲ ਬਿਜਲੀ ਦੀਆਂ ਤਾਰਾਂ ਵਿਚ ਹੋਈ ਸਪਾਰਕਿੰਗ ਕਾਰਨ ਅੱਗ ਲੱਗਣ ਕਾਰਨ ਲਗਭਗ 26 ਏਕੜ ਜ਼ਮੀਨ ਵਿਚ ਪੱਕ ਕੇ ਤਿਆਰ ਖੜੀ ਕਣਕ ਦੀ ਫਸਲ ਸੜਕੇ ਸੁਆਹ ਹੋ ਗਈ।PPN0904201707ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਕਿਸਾਨ ਗੁਰਲਾਲ ਚੰਦ ਨੇ ਦੱਸਿਆ ਕਿ ਉਨਾਂ ਦੇ ਨਾਲ ਲਗਦੇ ਖੇਤ ਦੇ ਮਾਲਕ ਸੁਭਾਸ਼ ਚੰਦਰ ਦੇ ਖੇਤ ਵਿਚ ਬਜਲੀ ਦੇ ਖੰਬੇ ਲੱਗੇ ਹੋਏ ਹਨ ਜਿਨਾਂ ਤੇ ਚੂਹੜੀ ਵਾਲਾ 66 ਕੇਵੀ ਫੀਡਰ ਤੋਂ 11ਕੇਵੀ ਬਿਜਲੀ ਦੀ ਸਪਲਾਈ ਹੁੰਦੀ ਹੈ। ਉਨਾਂ ਦੱਸਿਆ ਕਿ ਅੱਜ ਦੁਪਹਿਰ ਲਗਭਗ 2.10 ਵਜੇ ਕਿਸਾਨ ਸੁਭਾਸ਼ ਚੰਦਰ ਦੇ ਖੇਤਾਂ ਵਿਚ ਲੱਗੇ ਬਿਜਲੀ ਵਾਲੇ ਖੰਭੇ ਤੇ ਅਚਾਨਕ ਸਪਾਰਕਿੰਗ ਹੋਣ ਲੱਗੀ। ਜਿਸ ਕਾਰਨ ਕਿਸਾਨ ਸੁਭਾਸ਼ ਚੰਦਰ ਦੇ ਖੇਤ ਵਿਚ ਪੱਕ ਕੇ ਤਿਆਰ ਖੜੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਅਤੇ ਵੇਖਦੇ ਹੀ ਵੇਖਦੇ ਇਹ ਅੱਗ ਨੇੜਲੇ ਕਿਸਾਨਾਂ ਦੇ ਖੇਤਾਂ ਵਿਚ ਖੜੀ ਕਣਕ ਦੀ ਫਸਲ ਵਿਚ ਫੈਲਣੀ ਸ਼ੁਰੂ ਹੋ ਗਈ। ਜਿਸ ਤੇ ਉਨਾਂ ਨੇ ਫਾਜ਼ਿਲਕਾ ਸ਼ਹਿਰ ਦੇ ਫਾਇਰਬਿ੍ਰਗੇਡ ਦਫ਼ਤਰ ਵਿਚ ਸੰਪਰਕ ਕੀਤਾ ਅਤੇ ਅੱਗ ਲੱਗਣ ਦੀ ਘਟਨਾ ਸਬੰਧੀ ਜਾਣਕਾਰੀ ਦਿੱਤੀ।ਪਰ ਫਾਇਰਬਿ੍ਰਗੇਡ ਦੀ ਗੱਡੀ ਪਹੁੰਚਣ ਤੋਂ ਪਹਿਲਾਂ ਘਟਨਾ ਵਾਲੀ ਥਾਂ ਤੇ ਹਾਜ਼ਰ ਲਗਭਗ 500 ਨੇੜਲੇ ਕਿਸਾਨਾਂ ਅਤੇ ਪਿੰਡਾਂ ਦੇ ਵਾਸੀਆਂ ਵੱਲੋਂ ਲਗਭਗ 15 ਟਰੈਕਟਰਾਂ ਦੀ ਸਹਾਇਤਾ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ। ਉਨਾਂ ਦੱਸਿਆ ਕਿ ਇਸ ਅੱਗ ਲੱਗਣ ਦੀ ਘਟਨਾ ਵਿਚ ਲਗਭਗ 26 ਏਕੜ ਜ਼ਮੀਨ ਵਿਚ ਪੱਕ ਕੇ ਤਿਆਰ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਜਿਸ ਵਿਚ ਗੁਰਲਾਲ ਚੰਦ ਦੀ 4 ਏਕੜ, ਸੁਭਾਸ਼ ਚੰਦਰ ਦੀ 4 ਏਕੜ, ਦੀਨੇਸ਼ ਕੁਮਾਰ ਦੀ ਸਾਢੇ 4 ਏਕੜ, ਜੈਮਲ ਰਾਮ ਦੀ 3 ਏਕੜ, ਰਾਜੇਸ਼ ਸਚਦੇਵਾ ਦੀ ਲਗਭਗ 10 ਏਕੜ ਕਣਕ ਦੀ ਫਸਲ ਸ਼ਾਮਲ ਹੈ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply