Friday, June 12, 2026

ਪੇਂਡੂ ਡਾਕ ਸੇਵਕਾਂ ਦੀ ਮੀਟਿੰਗ ਹੋਈ

ਫਾਜ਼ਿਲਕਾ, 9 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –  ਪੇਂਡੂ ਡਾਕ ਸੇਵਕ ਯੂਨੀਅਨ ਦੀ ਇੱਕ ਮੀਟਿੰਗ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਡਵਿਜ਼ਨ ਸਕੱਤਰ ਫਿਰੋਜ਼ਪੁਰ ਓਮ ਪ੍ਰਕਾਸ਼ ਅਤੇ ਸਹਾਇਕ ਸਕੱਤਰ ਸ਼ਗਨ ਲਾਲ ਉਪਨੇਜਾ ਦੀ ਪ੍ਰਧਾਨਗੀ ਵਿਚ ਹੋਈ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੀਡੀਐਸ ਦੀ ਨਵੇਂ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ ਸਬੰਧੀ ਰੋਸ ਪ੍ਰਗਟ ਕੀਤਾ ਗਿਆ ਅਤੇ 25 ਅਪ੍ਰੈਲ ਤੋਂ ਦੇਸ਼ ਵਿਆਪੀ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਸੰਕਲਪ ਲਿਆ ਗਿਆ।ਇਸ ਮੌਕੇ ਜਸਵਿੰਦਰ ਜੀਤ ਬਰਾੜ, ਮਹਿੰਦਰ ਸਿੰਘ ਚੱਕਬਨਵਾਲਾ, ਸਵਰਣ ਹਸਤਾ ਕਲਾਂ, ਮਾਹੀਪਾਲ, ਮੈਡਮ ਸੁਨੀਤਾ, ਹਰਵਿੰਦਰ ਕੌਰ, ਲਾਧੂ ਰਾਮ, ਜੱਗਾ ਸਿੰਘ ਮੌਜਮ, ਸਵਰਣ ਸਿੰਘ ਸਾਬੂਆਣਾ, ਸੁਭਾਸ਼ ਬਹਿਕ, ਸੁਰਿੰਦਰ ਰਾਣਾ ਅਤੇ ਯੂਨੀਅਨ ਦੇ ਹੋਰ ਮੈਂਬਰ ਹਾਜ਼ਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply