Thursday, June 11, 2026

ਨਵ-ਨਿਯੁੱਕਤ ਪ੍ਰਿੰਸੀਪਲਾਂ ਨੂੰ ਕੀਤਾ ਗਿਆ ਸਨਮਾਨਿਤ

ਮਲੋਟ, 9 ਅਪ੍ਰੈਲ (ਪੰਜਾਬ ਪੋਸਟ ਬਿਊਰੋ) -ਸਥਾਨਕ ਸ.ਸ.ਸ.ਸ (ਲੜਕੇ) ਵਿਖੇ ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਇਕਾਈ ਸ਼੍ਰੀ ਮੁਕਤਸਰ ਸਾਹਿਬ ਦੀ ਇੱਕ ਮੀਟਿੰਗ ਹੋਈ। ਜਿਸ ਦੀ ਅਗਵਾਈ ਹਾਕਮ ਸਿੰਘ ਪ੍ਰਧਾਨ ਲੈਕਚਰਾਰ ਯੂਨੀਅਨ ਨੇ ਕੀਤੀ।PPN0904201713ਇਸ ਮੀਟਿੰਗ ਵਿੱਚ ਏ.ਸੀ.ਪੀ ਦੇ ਕੇਸ, 15 ਮੈਡੀਕਲ ਛੁੱਟੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਅਗਲੀ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਸੰਬੰਧੀ ਚਰਚਾ ਕਰਨ ਉਪਰੰਤ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਕਿ ਸਕੂਲ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਆਸਾਮੀਆਂ ਲਈ ਡੀ.ਸੀ.ਪੀ ਜਲਦੀ ਤੋਂ ਜਲਦੀ ਕੀਤੀ ਜਾਵੇ, ਤਾਂ ਕਿ ਵਿੱਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਕਿਉਂਕਿ ਲਗਭਗ 400 ਸਕੂਲਾਂ ਵਿੱਚ ਅਜੇ ਤੱਕ ਵੀ ਪ੍ਰਿੰਸੀਪਲਾਂ ਦੀਆਂ ਆਸਾਮੀਆਂ ਖਾਲੀ ਹਨ।ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਨਵੇਂ ਪਦਉੱਨਤ ਪ੍ਰਿੰਸੀਪਲ ਵਿਜੈ ਗਰਗ ਸ.ਸ.ਸ.ਸ (ਕੰਨਿਆਂ) ਮੰਡੀ ਹਰਜੀ ਰਾਮ ਮਲੋਟ ਅਤੇ ਰੀਟਾ ਬਾਂਸਲ ਸ.ਸ.ਸ.ਸ, ਆਸਾਬੁਟਰ ਨੂੰ ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਇਕਾਈ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਲਵਿੰਦਰ ਸਿੰਘ ਸੰਧੂ, ਕ੍ਰਿਸ਼ਨ ਕੁਮਾਰ, ਅਮਰਜੀਤ ਸਿੰਘ, ਮਨੋਹਰ ਲਾਲ ਸ਼ਰਮਾ, ਨਰੇਸ਼ ਬਾਂਸਲ, ਹੇਮੰਤ ਕਮਰਾ, ਗੁਰਲਾਲ ਸਿੰਘ, ਖ਼ੇਮ ਰਾਜ ਗਰਗ, ਡਾ. ਹਰਿਭਜਨ ਸਿੰਘ, ਚਰਨ ਦਾਸ ਸ਼ਰਮਾ, ਨੈਬ ਸਿੰਘ ਵਿਸ਼ੇਸ਼ ਤੌਰ `ਤੇ ਹਾਜ਼ਿਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply