ਚੌਕ ਮਹਿਤਾ, 9 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਪਿੰਡ ਅਰਜਨਮਾਂਗਾ ਥੇਹ ਦੇ ਵਸਨੀਕ ਕੇਵਲ ਸਿੰਘ ਜੋ ਸਾਂਸੀ ਬਰਾਦਰੀ ਨਾਲ ਸਬੰਧਤ ਹੈ ਦਾ
ਪੁੱਤਰ ਰਛਪਾਲ ਸਿੰਘ ਬੀਤੇ ਸਮੇਂ ਤੋਂ ਗੁਰਦਿਆਂ ਦੀ ਬਿਮਾਰੀ ਨਾਲ ਪੀੜ੍ਹਤ ਹੈ, ਪੀ.ਜੀ.ਆਈ ਚੰਡੀਗੜ੍ਹ ਦੇ ਡਾਕਟਰਾਂ ਮੁਤਾਬਿਕ ਰਛਪਾਲ ਸਿੰਘ ਦੇ ਦੋਵੇਂ ਗੁਰਦੇ ਫੇਲ ਹੋ ਚੁੱਕੇ ਹਨ, ਪੀੜ੍ਹਤ ਰਛਪਾਲ ਸਿੰਘ ਦੇ ਦਾਦਾ ਇੰਦਰ ਸਿੰਘ ਨੇ ਦੱਸਿਆ ਕਿ ਸਾਡਾ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਕੋਈ ਆਮਦਨੀ ਦਾ ਸਾਧਨ ਨਾ ਹੋਣ ਕਾਰਨ ਘਰ ਦਾ ਗੁਜਾਰਾ ਚੱਲਣਾ ਬੇਹੱਦ ਮੁਸ਼ਕਿਲ ਹੋ ਚੁੱਕਾ ਹੈ ਤੇ ਬਿਮਾਰੀ ਦਾ ਇਲਾਜ ਕਰਵਾਉਣ ਵਿੱਚ ਪੂਰੀ ਤਰਾ੍ਹਂ ਅਸਮੱਰਥ ਹਨ, ਅਜਿਹੇ ਹਾਲਾਤਾਂ ਵਿੱਚ ਪਰਿਵਾਰ ਦੀ ਮਾਲੀ ਮੱਦਦ ਕਰਨ ਲਈ ਸ਼੍ਰੀ ਗੁਰੂੁ ਰਾਮਦਾਸ ਭਲਾਈ ਸੋਸਾਇਟੀ ਚੰਨਣਕੇ ਪੀੜ੍ਹਤ ਰਛਪਾਲ ਸਿੰਘ ਦੇ ਸਾਹਮਣੇ ਆਈ ’ਤੇ ਇਲਾਜ ਲਈ ਪਰਿਵਾਰ ਨੁੰ ਮਾਲੀ ਸਹਾਇਤਾ ਰਾਸ਼ੀ ਭੇਂਟ ਕੀਤੀ, ਸੋਸਾਇਟੀ ਵੱਲੋਂ ਹੋਰ ਵੀ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਗਿਆ।ਜਿਕਰਯੋਗ ਹੈ ਕਿ ਸ਼੍ਰੀ ਗੁਰੁ ਰਾਮਦਾਸ ਭਲਾਈ ਸੋਸਾਇਟੀ ਇਲਾਕੇ ਵਿੱਚ ਗਰੀਬਾਂ, ਲਾਚਾਰਾਂ ਤੇ ਲੋੜ੍ਹਵੰਦ ਪਰਿਵਾਰਾਂ ਦੀ ਮੱਦਦ ਕਰਨ ਲਈ ਹਮੇਸ਼ਾਂ ਮੋਹਰੀ ਰਹੀ ਹੈ, ਇਹ ਸੋਸਾਇਟੀ ਸਮਾਜ ਸੇਵੀ ਹੋਣ ਕਰਕੇ ਸਮੁੱਚੇ ਇਲਾਕੇ ਵਿੱਚ ਚੰਗਾ ਮਾਣ ਸਤਿਕਾਰ ਹਾਸਲ ਕਰ ਚੁੱਕੀ ਹੈ।ਇਸ ਮੌਕੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ, ਪ੍ਰਧਾਨ ਅਜਮੇਰ ਸਿੰਘ, ਬਾਬਾ ਗੁਰਮੀਤ ਸਿੰਘ, ਮਾਸਟਰ ਦਵਿੰਦਰ ਸਿੰਘ, ਸਰਪੰਚ ਮੇਜਰ ਸਿੰਘ ਸਹੋਤਾ, ਅਰਜਨ ਸਿੰਘ ਸੈਕਟਰੀ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media