Thursday, June 11, 2026

ਨਸ਼ਿਆਂ ਨੂੰ ਛੱਡ ਕੇ ਖੂਨਦਾਨ ਲਹਿਰ ਵਿੱਚ ਯੋਗਦਾਨ ਪਾਉਣ ਨੌਜਵਾਨ ਐਸ.ਐਸ.ਓ ਕੋਟਫੱਤਾ

PPN1004201404ਬਠਿੰਡਾ, 10 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਯੂਨਾਈਟਿਡ ਵੈਲਫੇਅਰ ਸੁਸਾਇਟੀ  ਵੱਲੋਂ ਖੂਨਦਾਨ ਲਹਿਰ ਨੂੰ ਘਰ ਘਰ ਵਿਚੋਂ ਇੱਕ ਲੋਕ ਲਹਿਰ ਬਨਾਉਣ ਲਈ ਆਰੰਭੀ ਮੁਹਿੰਮ ਦੇ  ਤਹਿਤ  ਸ਼ਹਿਰ ਬਠਿੰਡਾ ਤੋਂ ਹੁਣ ਪਿੰਡ ਪਿੰਡ ਵੀ ਲਹਿਰ ਜਾਰੀ ਹੈ ਇਸ ਲਹਿਰ ਤਹਿਤ ਹੀ ਸ਼ਹਿਰ ਦੇ ਨਜਦੀਕ ਪਿੰਡ ਕੋਟਸ਼ਮੀਰ ਵਿਖੇ ਇੱਕ ਸਵੈ ਇੱਛਕ ਖੂਨਦਾਨ ਕੈਂਪ ਦਸ਼ਮੇਸ਼ ਵੈਲਫੇਅਰ ਕਲੱਬ,ਕੋਟਸ਼ਮੀਰ ਵਲੋਂ ਪਿੰਡ ਦੇ ਦੋਧੀ ਕਾਕੂ ਦੇ ਬੱਚੇ ਜਸ਼ਨਦੀਪ ਦੀ ਜਨਮ ਦਿਨ ਦੀ ਖੁਸ਼ੀ ਮੌਕੇ ਲਗਾਇਆ। ਕੈਂਪ ਵਿੱਚ ਸਿਵਲ ਹਸਪਤਾਲ ਬਠਿੰਡਾ ਦੀ ਬਲੱਡ ਬੈਂਕ ਦੀ ਟੀਮ ਵੱਲੋਂ 32 ਯੂਨਿਟ ਖੂਨ ਇੱਕਤਰ ਕੀਤਾ।ਕੈਂਪ ਦਾ ਉਦਘਾਟਨ ਥਾਣਾ ਕੋਟ ਫੱਤਾ ਦੇ ਐਸ.ਐਚ.ਓ ਪਰਵਿੰਦਰ ਸਿੰਘ ਨੇ ਆਪਣਾ ਖੂਨਦਾਨ ਕਰਕੇ ਕੀਤਾ।ਇਸ ਕੈਂਪ ਵਿੱਚ ਵਿਸ਼ੇਸ ਮਹਿਮਾਨ ਵਜੋਂ ਅਬਨਾਸ਼ ਸਿੰਘ ਸੋਢੀ ਚੇਅਰਮੈਨ ਗੁਰੂ ਕੀ ਸੰਗਤ ਅਤੇ ਦਰਸ਼ਨ ਸਿੰਘ ਖਜ਼ਾਨਚੀ ਵਲੋਂ ਸ਼ਿਰਕਤ ਕੀਤੀ ਗਈ ਖੂਨਦਾਨੀਆਂ ਨੂੰ ਆਸ਼ੀਰਵਾਦ ਦਿਦੇ ਹੋਏ ਐਸ ਐਚ ਓ ਪਰਵਿੰਦਰ ਸਿੰਘ ਨੇ ਕਿਹਾ ਕਿ ਖੂਨਦਾਨੀ ਆਪਣਾ ਖੂਨਦਾਨ ਕਰਕੇ ਅਨਮੋਲ ਜਿੰਦਗੀਆਂ ਬਚਾਉਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਰਹਿਤ ਹੋਕੇ ਖੂਨਦਾਨੀ ਬਨਣ ਤਾਂਕਿ ਮਾਨਸਿਕ ਸੰਤੁਸ਼ਟੀ ਮਿਲ ਸਕੇ। ਇਸ ਮੌਕੇ ਅਬਨਾਸ ਸਿੰਘ ਸੋਢੀ ਅਤੇ ਦਰਸ਼ਨ ਸਿੰਘ ਨੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੂਨਦਾਨ ਇੱਕ ਅਜਿਹਾ ਕਾਰਜ ਹੈ ਜਿਸ ਨਾਲ ਆਤਮਕ ਸ਼ਾਂਤੀ ਮਿਲਦੀ ਹੈ।ਉਨ੍ਹਾਂ ਨੇ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ ਵੀ ਭੇਂਟ ਕੀਤੇ।ਇਸ ਕੈਂਪ ਨੂੰ ਸਫਲ ਬਨਾਉਣ ਵਿੱਚ ਮੁਹੰਮਦ ਅਕਬਰ ਭਾਗੀਵਾਂਦਰ, ਗੋਰਾ ਕੋਟਸ਼ਮੀਰ, ਜਸਵੰਤ ਸਿੰਘ ਖਾਲਸਾ, ਸੁਖਮੰਦਰ ਸਿੰਘ ਪ੍ਰਧਾਨ, ਪਰਮਜੀਤ ਪੰਮਾ ਪ੍ਰਧਾਨ, ਮਨਜੀਤ ਸਿੱਘ, ਮਨਦੀਪ ਸਿੰਘ ਨੇ ਆਪਣਾ ਯੋਗਦਾਨ ਪਾਇਆ।ਇਸ ਮੌਕੇ ਯੂਨਾਇਟਡ ਦੇ ਪ੍ਰਧਾਨ ਵਿਜੇ ਭੱਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਦੀ ਲਹਿਰ ਨੂੰ ਘਰ ਘਰ ਪਹੁੰਚਾਉਣ ਵਿੱਚ ਆਪਣਾ ਯੌਗਦਾਨ ਪਾਉਣ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply