Monday, June 29, 2026

ਕਿਸਾਨਾਂ ਦੀ ਕਰਜ਼ ਮਾਫੀ ਲਈ ਭਾਜਪਾਈਆਂ ਨੇ ਏ.ਡੀ.ਸੀ ਨੂੰ ਦਿੱਤਾ ਮੰਗ ਪੱਤਰ

ਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਚੋਣਾਂ ਦੋਰਾਨ ਆਪਣੇ ਹਰੇਕ ਭਾਸ਼ਣ ਅਤੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਦੀ ਕਰਜ਼ ਮਾਫੀ ਕਰਨ  ਦੇ ਵਾਅਦਿਆਂ ‘ਤੇ ਸੱਤਾਧਾਰੀ ਕਾਂਗਰਸ ਸਰਕਾਰ ਬਦਲਦੀ ਨਜ਼ਰ ਆ ਰਹੀ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਅਤੇ ਭੋਲੀ ਭਾਲੀ ਜਨਤਾ ਨਾਲ ਕੀਤੇ ਹੋਏ ਵਾਅਦਿਆਂ ਨੂੰ ਮੌਜੂਦਾ ਸਰਕਾਰ ਪੂਰਾ ਕਰਨ ਵਿੱਚ ਨਾਕਾਮ ਹੋ ਰਹੀ ਹੈ।PPN1104201717ਉਪਰੋਕਤ ਸ਼ਬਦ ਭਾਜਪਾ ਨੇਤਾ ਜਨਾਰਦਨ ਸ਼ਰਮਾ ਅਤੇ ਜਿਲਾ ਭਾਜਪਾ ਯੁਵਾ ਮੋਰਚਾ ਪ੍ਰਧਾਨ ਸਲਿਲ ਕਪੂਰ ਨੇ ਏ.ਡੀ.ਸੀ ਵਿਕਾਸ ਨੂੰ ਇੱਕ ਮੰਗ ਪੱਤਰ ਸੌਂਪਣ ਉਪਰੰਤ ਕਹੇ।ਉਨ੍ਹਾਂ ਨੇ ਕਿਹਾ ਕਿ ਪੂਰੇ ਪ੍ਰਦੇਸ਼ ਵਿੱਚ ਅੱਜ ਭਾਜਪਾ ਕਿਸਾਨ ਮੋਰਚਾ ਵਲੋਂ ਕਿਸਾਨਾਂ ਦੀ ਕਰਜ਼ ਮਾਫੀ ਲਈ ਜਿਲਾ ਪ੍ਰਧਾਨ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਹਨ।ਇਸ ਲੜੀ ਤਹਿਤ ਅੱਜ ਜਿਲਾ ਅੰਮ੍ਰਿਤਸਰ ਦੇ ਭਾਜਪਾਈਆਂ ਨੇ ਕਿਸਾਨਾਂ ਦੀ ਕਰਜ਼ ਮਾਫੀ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਵਾਅਦਿਆਂ ਨੂੰ ਨਿਭਾਉਣ ਲਈ ਇੱਕ ਪੱਤਰ ਲਿਖਿਆ ਹੈ।ਜਿਸ ਵਿੱਚ ਉਨ੍ਹਾਂ ਨੇ ਮੰਗ ਕੀਤੀ ਕਿ ਕੈਪਟਨ ਨੇ ਪਿਛਲੇ ਦਿਨੀ ਜੋ ਵਾਅਦੇ ਸੂਬੇ ਦੇ ਕਿਸਾਨਾਂ ਨੇ ਕੀਤੇ ਹਨ, ਉਸ ਨੂੰ ਉਹ ਛੇਤੀ ਤੋਂ ਛੇਤੀ ਪੂਰਾ ਕਰੇ, ਤਾਂਕਿ ਕਰਜ਼ ਵਿੱਚ ਡੁੱਬੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਮਿਲ ਸਕੇ।ਉਨ੍ਹਾਂ ਨੇ ਕਿਹਾ ਕਿ ਉਂਜ ਤਾਂ ਪੰਜਾਬ ਸਰਕਾਰ ਹੁਣ ਤੱਕ ਜਨਤਾ ਵਲੋਂ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕਰ ਸਕੀ, ਜਦਕਿ ਉਤਰ ਪ੍ਰਦੇਸ਼ ਵਿਚ ਭਾਜਪਾ ਸਰਕਾਰ ਦੇ ਸ਼ਾਸਨ ਵਿਚ ਮਾਣਯੋਗ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਸਰਕਾਰ ‘ਚ ਆਉਂਦੇ ਹੀ ਕਿਸਾਨਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕੀਤਾ ਹੈ।ਇਸ ਮੌਕੇ ਮੋਨੂ ਮਹਾਜਨ, ਅੰਕੁਸ਼ ਮਹਿਰਾ, ਅਸ਼ੀਸ਼ ਮਹਾਜਨ, ਸ਼ਾਮ ਸੁੰਦਰ, ਮਨੀਸ਼ ਸੇਠ, ਵਿਸ਼ਾਲ ਮਹਿਤਾ, ਰਵੀ ਸ਼ੂਰ, ਵਿਸ਼ਾਲ ਅਰੋੜਾ ਆਦਿ ਭਾਜਪਾ ਦੇ ਕਰਮਚਾਰੀ ਮੌਜੂਦ ਸਨ ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply