Thursday, October 1, 2026

ਨਿਗਮ ਦੀ ਜਮੀਨ `ਤੇ ਬੀਜ਼ੀ ਕਣਕ ਕਟਵਾ ਕੇ ਰਕਮ ਨਿਗਮ ਦੇ ਖਾਤੇ `ਚ ਜਮਾਂ ਕਰਵਾਉਣ ਲਈ ਸਬ ਕਮੇਟੀ ਗਠਿਤ

ਪਠਾਨਕੋਟ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਮਿਸ਼ਨਰ ਨਗਰ ਨਿਗਮ ਪਠਾਨਕੋਟ ਸੁਰਿੰਦਰ ਸਿੰਘ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਨਗਰ ਨਿਗਮ ਪਠਾਨਕੋਟ ਦੀ ਮਲਿਕਪੁਰ ਵਿਖੇ ਜ਼ੋ ਖੇਤੀਯੋਗ ਜਮੀਨ ਹੈ, ਉਸ ਵਿੱਚ ਕਿਸੇ ਅਣਪਛਾਤੇ ਵਿਆਕਤੀ ਵੱਲੋਂ ਕਣਕ ਦੀ ਬਿਜਾਈ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ, ਸ਼ਿਕਾਇਤ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਵੱਲੋਂ ਇਸ ਦਾ ਮੌਕਾ ਵੇਖਿਆ ਗਿਆ, ਮੌਕੇ ਤੇ ਪਾਇਆ ਗਿਆ ਕਿ ਨਗਰ ਨਿਗਮ ਦੀ ਸਾਰੀ ਜਮੀਨ ’ਤੇ ਕਣਕ ਦੀ ਖੇਤੀ ਹੋਈ ਹੈ ਜ਼ੋ ਪੱਕ ਚੁੱਕੀ ਹੈ ਅਤੇ ਕੱਟਣਯੋਗ ਹੈ।
ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਜਮੀਨ `ਤੇ ਇੱਕ ਬੋਰਡ ਲਗਾ ਦਿੱਤਾ ਗਿਆ ਹੈ ਕਿ ਇਹ ਜਗ੍ਹਾ ਨਗਰ ਨਿਗਮ ਪਠਾਨਕੋਟ ਦੀ ਆਪਣੀ ਮਲਕੀਤੀ ਜਮੀਨ ਹੈ।ਇਸ ਜਗ੍ਹਾ `ਤੇ ਕਿਸੇ ਵੀ ਕਿਸਮ ਦੀ ਖੇਤੀ ਦੀ ਬਜਾਈ, ਕਟਾਈ ਅਤੇ ਉਸਾਰੀ ਆਦਿ ਕਰਨਾ ਕਾਨੂੰਨੀ ਜੁਰਮ ਹੈ।ਉਨ੍ਹਾਂ ਦੱਸਿਆ ਕਿ ਜੇਕਰ ਇਸ ਜਗ੍ਹਾ ’ਤੇ ਕੋਈ ਵੀ ਕਬਜਾ, ਖੇਤੀ ਦੀ ਬਜਾਈ, ਕਟਾਈ ਅਤੇ ਉਸਾਰੀ ਆਦਿ ਕਰਦਾ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਬਣਦੀ ਕਾਨੁੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਟੇਸ਼ਨ ਹਾਉੂਸ ਅਫ਼ਸਰ ਥਾਣਾ ਕਾਨਵਾਂ ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਕਣਕ ਦੀ ਕਟਾਈ ਕਰਨ, ਕਟਾਈ ਕਰਵਾ ਕੇ ਕਣਕ ਨੂੰ ਮੰਡੀ ਸੁੱਟ ਕੇ ਬਣਦੀ ਰਕਮ ਨਗਰ ਨਿਗਮ ਦੇ ਖਾਤੇ ਵਿੱਚ ਜਮਾਂ ਕਰਵਾਉਣ ਦੀ ਤਜਵੀਜ ਹੈ।ਜਿਸ ਲਈ ਇਕ ਸਬ ਕਮੇਟੀ ਦਾ ਗਠਿਨ ਕੀਤਾ ਗਿਆ ਹੈ, ਜ਼ੋ ਇਸ ਦੀ ਕਟਾਈ ਕਰਵਾ ਕੇ ਕਣਕ ਨੂੰ ਮੰਡੀ ਸੁੱਟੇਗੀ ਅਤੇ ਬਣਦੀ ਰਕਮ ਨਗਰ ਨਿਗਮ ਦੇ ਖਾਤੇ ਵਿੱਚ ਜਮਾਂ ਕਰਵਾਏਗੀ।ਇਸ ਸਬੰਧੀ ਕਾਨੂੰਨੀ ਕਾਰਵਾਈ ਕਰਨ ਲਈ ਅਗਲੇਰੀ ਯੋਗ ਕਾਰਵਾਈ ਕੀਤੀ ਜਾ ਰਹੀ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply