Thursday, October 1, 2026

ਵਿਸਾਖੀ ਮੌਕੇ ਰਲੀਜ਼ ਹੋਵੇਗਾ ਰੰਧਾਵਾ ਭਰਾਵਾਂ ਦਾ ਪਹਿਲਾ ਲੋਕ ਗੀਤ ‘ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤੇ ਨਹੀਂ ਜਗਾਈਦੇ…

PPN1204201729ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ਼ੋਸ਼ਲ ਮੀਡੀਆ `ਤੇ ਆਪਣੀ ਗਾਇਕੀ ਦੇ ਵੱਖਰੇ ਅੰਦਾਜ਼ ਵਿੱਚ ਵਾਇਰਲ ਹੋ ਚੁੱਕੇ ਹੁਣ ਮੋਹਾਲੀ ਰਹਿੰਦੇ ਅਜਨਾਲਾ ਦੇ ਪਿੰਡ ਗੁੱਝਾ ਪੀਰ ਦੇ ਜੰਮਪਲ ਇਲਾਕੇ ਦੇ ਦੋ ਭਰਾ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਅਸਟ੍ਰੇਲੀਆ ਦੀ `ਰਮਜ਼` ਪ੍ਰੋਡਕਸ਼ਨ ਕੰਪਨੀ ਰਾਹੀਂ ਆਪਣਾ ਪਹਿਲਾ ਲੋਕ ਗੀਤ ‘ਸੱਪ ਸ਼ੇਰ ਤੇ ਜੱਟ ਕਦੇ ਵੀ ਸੁੱਤੇ ਨਹੀਂ ਜਗਾਈਦੇ…’ ਵਿਸਾਖੀ ਦੇ ਮੌਕੇ ਰਿਲੀਜ਼ ਕਰਨ ਜਾ ਰਹੇ ਹਨ।ਮਸ਼ਹੂਰ ਗੀਤਕਾਰ ਕਾਲਾ ਨਿਜ਼ਾਮਪੁਰੀ ਨੇ ਇਸ ਗੀਤ ਦੀ ਪੇਸ਼ਕਾਰੀ ਕੀਤੀ ਹੈ, ਜਦਕਿ ਗੀਤ ਦੀ ਵੀਡੀਓ ਡਾਇਰੈਕਟਰ ਸੰਦੀਪ ਸ਼ਰਮਾ ਵਲੋਂ ਤਿਆਰ ਕੀਤੀ ਗਈ ਹੈ।ਅੱਜ ਸਥਾਨਕ ਹੋਟਲ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਰੰਧਾਵਾ ਭਰਾਵਾਂ ਨੇ ਦੱਸਿਆ ਕਿ ਉਹ ਅਸਟ੍ਰੇਲੀਆ `ਚ ਰਹਿੰਦੇ ਪੰਜਾਬੀ, ਪੰਜਾਬੀ ਤੇ ਪੰਜਾਬੀਅਤ ਦੇ ੇ ਪ੍ਰੇਮੀ ਜੋਧ ਸਿੰਘ ਜੋਹਲ ਵਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਖੋਲ੍ਹੀ ਗਈ `ਰਮਜ਼` ਕੰਪਨੀ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਹਨਾਂ ਦਾ ਪਹਿਲਾ ਗੀਤ ਅੰਤਰਰਾਸ਼ਟਰੀ ਪੱਧਰ `ਤੇ ਰਿਲੀਜ਼ ਕਰਨ ਲਈ ਚੁਣਆ ਹੈ।ਰੰਮੀ ਰੰਧਾਵਾ ਨੇ ਕਿਹਾ ਕਿ ਅਜੋਕੇ ਸਮੇਂ ਜਿਥੇ ਪੱਛਮੀ ਕਲਚਰ `ਤੇ ਚਲਦਿਆਂ ਨੌਜਵਾਨ ਵਰਗ ਲੱਚਰ ਗਾਇਕੀ ਵੱਲ ਉਤਸ਼ਾਹਿਤ ਹੋ ਰਿਹਾ ਹੈ, ਉਥੇ ਉਹਨਾਂ ਨੇ ਬਚਪਨ ਤੋਂ ਜਵਾਨੀ ਵਿੱਚ ਪੈਰ ਧਰਦਿਆਂ ਪੰਜਾਬ ਦੇ ਅਮੀਰ ਵਿਰਸੇ ਨੂੰ ਆਪਣੀ ਕਲਮ ਨਾਲ ਸੰਭਾਲਣ ਅਤੇ ਗੀਤ ਗਾ ਕੇ ਲੋਕਾਂ ਦੇਸ਼ ਵਿਦੇਸ਼ ਵਿੱਚ ਵਾਸੇ ਪੰਜਾਬੀਆਂ ਤੱਕ ਪਹੁੰਚਾੳਣ ਦਾ ਸੋਸ਼ਲ ਮੀਡੀਆ ਰਾਹੀਂ ਉਪਰਾਲਾ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ। ਰੰਧਾਵਾ ਭਰਾਵਾਂ ਨੇ ਦੱਸਿਆ ਕਿ ਗਾਇਕੀ ਦੀ ਸ਼ੁਰੂਆਤ ਉਹਨਾਂ ਨੇ ਡੀ.ਏ.ਵੀ ਕਾਲਜ ਦੀ ਭੰਗੜਾ ਟੀਮ ਨਾਲ ਬੋਲੀਆਂ ਪਾ ਕੇ ਕੀਤੀ।ਜਿਸ ਤੋਂ ਬਾਅਦ ਉਹਨਾਂ ਦੀ ਸ਼ੋਸ਼ਲ ਮੀਡੀਆ `ਤੇ ਗਾਇਕੀ ਦੀ ਪੇਸ਼ਕਾਰੀ ਏਨੀ ਪ੍ਰਸਿੱਧ ਹੋਈ ਕਿ ਅਸਟ੍ਰੇਲੀਆ ਦੇ ਜੋਧ ਸਿੰਘ ਜੋਹਲ ਨੇ ਉਹਨਾਂ ਦਾ ਗੀਤ ਰਿਕਾਰਡ ਕਰਨ ਦਾ ਫੈਸਲਾ ਲੈ ਲਿਆ।ਇਕ ਸਵਾਲ ਦੇ ਜੁਆਬ ਵਿੱਚ ਦੋਨਾਂ ਭਰਾਵਾਂ ਨ ਦੱਸਿਆ ਕਿ ਗੀਤ ਲਿਖਣ ਤੇ ਗਾਉਣ ਦੀ ਗੁੜਤੀ ਉਨਾਂ ਨੂੰ ਪਿਤਾ ਜਸਵੰਤ ਸਿੰਘ ਰੰਧਾਵਾ ਅਤੇ ਚਾਚਾ ਕੁਲਦੀਪ ਸਿੰਘ ਰੰਧਾਵਾ ਜੋ ਕਿ ਲੋਕ ਨਾਮੀ ਗਾਇਕ ਹਨ,  ਤੋਂ ਮਿਲੀ ਅਤੇ ਉਹਨਾਂ ਦੇ ਪੂਰਨੇ `ਤੇ ਚਲਦਿਆਂ ਪੰਜਾਬੀ ਸੱਭਿਆਚਾਰ `ਤੇ ਕਲਚਰ ਨੂੰ ਸਾਫ ਸੁਥਰੀ ਗਾਇਕੀ ਨਾਲ ਹੋਰ ਪ੍ਰਫੂਲੱਤ ਕਰਨਗੇ। ਇਸ ਸਮੇਂ ਵੀਡੀਓ ਡਾਇਰੈਕਟਰ ਸੰਦੀਪ ਸ਼ਰਮਾ ਨੇ ਕਿਹਾ ਕਿ ਉਹਨਾਂ ਨੇ ਨਾਭਾ `ਤੇ ਪਟਿਆਲਾ ਦੀਆਂ ਹਵੇਲੀਆਂ ਦੇ ਪੰਜਾਬੀ ਸੱਭਿਆਚਾਰ ਨੂੰ ਵੀਡੀਓਗ੍ਰਾਫੀ ਵਿੱਚ ਫਿਲਮਾਇਆ ਹੈ।ਕਾਲਾ ਨਿਜ਼ਾਮਪੁਰੀਆਂ ਨੇ ਕਿਹਾ ਕਿ ਰੰਮੀ ਤੇ ਪ੍ਰਿੰਸ ਰੰਧਾਵਾ ਦੌਵੇਂ ਭਰਾ ਖੁੱਦ ਗੀਤ ਲਿਖਦੇ ਹਨ ਅਤੇ ਆਪਣੇ ਹੀ ਗਾਏ ਗੀਤ ਬੋਲਦੇ ਹਨ।ਨਿਜ਼ਾਮਪੁਰੀਆ ਨੇ ਕਿਹਾ ਕਿ ਉਨਾਂ ਦਾ ਆਸ਼ੀਰਵਾਦ ਹਮੇਸ਼ਾਂ ਉਨਾਂ ਦੇ ਨਾਲ ਹੈ।ਇਸ ਮੌਕੇ ਦਿਸ਼ਾਦੀਪ ਸਿੰਘ ਵਾਰਿਸ ਜੀ.ਐਮ ਰਮਜ਼ ਪ੍ਰੋਡਕਸ਼ਨ, ਅਵਤਾਰ ਸਿੰਘ ਜੋਹਲ, ਅਰਮਾਨਦੀਪ ਸਿੰਘ, ਹੈਪੀ ਦਿਓਲ, ਕਰਮ ਸਿੰਘ ਜੋਹਲ ਆਦਿ ਵੀ ਮੌਜ਼ੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply