Tuesday, September 29, 2026

ਵਿਸਾਖੀ ਦੀ ਆਮਦ ‘ਤੇ ਵਿਰਸਾ ਵਿਹਾਰ `ਚ ਸਮਾਗਮ

PPN1204201737ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਵਿਰਸਾ ਵਿਹਾਰ ਸੁਸਇਟੀ ਵਲੋਂ ਖੁਸ਼ੀਆਂ ਖੇੜਿਆਂ ਦੀ ਪ੍ਰਤੀਕ ਵਿਸਾਖੀ ਦੀ ਆਮਦ ਨੂੰ `ਜ਼ੀ ਆਇਆ ਕਹਿਣ ਲਈ “ਆਈ ਵਿਸਾਖੀ” ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਗਿੱਧੇ, ਭੰਗੜੇ, ਗੀਤ-ਸੰਗੀਤ ਅਤੇ ਲੋਕ ਸਾਜ਼ਾਂ ਦੀ ਜੁਗਲਬੰਦੀ ਦੀ ਬਾ-ਕਮਾਲ ਪੇਸ਼ਕਾਰੀ ਕੀਤੀ ਗਈ । ਵਿਰਸਾ ਵਿਹਾਰ ਦੇ ਸ. ਕਰਤਾਰ ਸਿੰਘ ਆਡੀਟੋਰੀਅਮ `ਚ ਹੋਏ ਇਸ ਰੰਗਾਰੰਗ ਸਮਾਗਮ `ਚ ਸਵਾਗਤੀ ਸ਼ਬਦ ਬੋਲਦਿਆਂ ਸੁਸਾਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਕਿਹਾ ਕਿ ਵਿਸਾਖੀ ਵਰਗੇ ਮੋਸਮੀ ਤਉਹਾਰ ਜਿਥੇ ਜਨਜੀਵਨ ਵਿਚ ਖੁਸ਼ੀਆਂ ਖੇੜੇ ਲੇ ਕੇ ਆਉਦੀ ਹੈ, ਉਥੇ ਆਰਥਿਕ ਤੋਰ ਤੇ ਖੁਸ਼ਹਾਲੀ ਵੀ ਆਉਦੀ ਹੈ। ਡਾ. ਜਗਦੀਸ਼ ਸਚਦੇਵਾ ਨੇ ਮੰਚ ਸੰਚਾਲਨ ਕਰਦਿਆਂ ਸਮਾਗਮ `ਚ ਪੇਸ਼ ਹੋਣ ਵਾਲੀਆਂ ਵੰਨਗੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।ਪੰਜਾਬੀ ਗਾਇਕੀ `ਚ ਨਵੇਕਲੀ ਪਛਾਣ ਬਣਾਉਣ ਵਾਲੇ ਹਰਿੰਦਰ ਸੋਹਲ ਦੀ ਸੁਹਜ਼ ਭਰਪੂਰ ਅਵਾਜ `ਚ ਗਾਏ ਗੀਤਾਂ ਦੀ ਸੀ.ਡੀ ਵੀ ਲੋਕ ਅਰਪਿਤ ਕੀਤੀ ਗਈ।ਅਦਾਕਾਰਾ ਜਤਿੰਦਰ ਕੌਰ ਨੇ ਕਿਹਾ ਕਿ ਅਜਿਹੇ ਵਿਸਖੀ ਦੇ ਮੇਲੇ ਸਾਡੇ ਤਲਖੀ ਭਰੇ ਜੀਵਨ ਵਿਚ ਨਿਤ ਲਾਉਣ ਦੀ ਜਰੂਰਤ ਹੈ। ਇਸ ਸਮੇਂ ਲੋਕ ਗਾਇਕਾ ਗੁਰਮੀਤ ਬਾਵਾ ਨੇ ਆਪਣੇ ਭਾਵ ਪੁਰਤ ਸ਼ਬਦਾਂ `ਚ ਵਿਸਾਖੀ ਦੀ ਮੁਬਾਰਕਬਾਦ ਦਿੱਤੀ।ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਦੀਪ ਦੇਵਿੰਦਰ ਸਿੰਘ, ਅਰਤਿੰਦਰ ਸੰਧੂ, ਪੀ.ਐਸ ਗਰੋਵਰ, ਕੁਲਵੰਤ ਸਿੰਘ, ਅਮਰਪਾਲ, ਰਾਜ ਖੁਸ਼ਵੰਤ ਸਿੰਘ ਸੰਧੂ, ਵਿਸ਼ਾਲ, ਜਗਜੀਤ ਗਿਲ, ਤਰਲੋਚਨ ਸਿੰਘ ਤਰਨਤਾਰਨ, ਮਨਮੋਹਨ ਢਿੱਲੋ, ਇਦਰਜੀਤ ਸਹਾਰਨ, ਤਰਲੋਚਨ, ਦਲਜੀਤ ਅਰੋੜਾ, ਸਿਮਰਜੀਤ ਗਿਲ, ਮੁਖਤਾਰ ਗਿਲ, ਪ੍ਰਿ. ਰਘਬੀਰ ਸਿੰਘ, ਹਰਦੀਪ ਗਿਲ, ਅਨੀਤਾ ਦੇਵਗਨ, ਜਗਤਾਰ ਗਿਲ ਅਤੇ ਟੀ.ਐਸ ਰਾਜਾ ਆਦਿ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply