ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਏਡਿਡ ਸਕੂਲ ਯੂਨੀਅਨ ਜਿਲਾ ਅੰਮ੍ਰਿਤਸਰ ਦਾ ਇੱਕ ਵਫਦ ਪ੍ਰਧਾਨ ਰਾਜ ਕੁਮਾਰ ਮਿਸ਼ਰਾ ਤੇ ਸਕੱਤਰ ਯਸ਼ਪਾਲ ਸ਼ਰਮਾ ਦੀ ਅਗਵਾਈ ਵਿੱਚ ਸਥਾਨਕ ਸਰਕਾਰਾਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ ਅਤੇ ਸਕੂਲ ਕਰਮਚਾਰੀਆਂ ਦੀਆਂ ਜਮੀਨੀ ਮੁਸ਼ਕਿਲਾਂ ਤੌ ਜਾਣੂ ਕਰਵਾਇਆ। ਇਸ ਸਮੇਂ ਡਾ. ਰਾਜਕੁਮਾਰ ਵੇਰਕਾ ਡਾ. ਨਵਜੋਤ ਕੋਰ ਸਿੱਧੂ ਅਤੇ ਦਿਨੇਸ਼ ਬੱਸੀ ਵੀ ਹਾਜਰ ਸਨ।
ਪ੍ਰਧਾਨ ਰਾਜ ਕੁਮਾਰ ਮਿਸ਼ਰਾ ਨੇ ਮੰਤਰੀ ਨੂੰ ਦੱਸਿਆ ਕਿ ਪਿਛਲੇ 5 ਸਾਲਾਂ ਤੋਂ ਏਡਿਡ ਸਕੂਲ ਕਰਮਚਾਰੀ ਮਰਜ਼ਰ ਦੀ ਮੰਗ ਲਈ ਸੰਘਰਸ਼ ਕਰ ਰਹੇ ਹਨ।ਇਸ ਨਾਲ ਜਿਥੇ 3000 ਦੇ ਕਰੀਬ ਤਜੱਰਬੇਕਾਰ ਕਰਮਚਾਰੀ ਵੀ ਮਿਲਣਗੇ, ਉਥੇ ਇਸ ਮਰਜ਼ਰ ਨਾਲ ਸਰਕਾਰੀ ਖਜਾਨੇ ਵਿੱਚ 250 ਕਰੋੜ ਜਮਾਂ ਵੀ ਹੋਣਗੇ।ਉਨਾਂ ਕਿਹਾ ਕਿ ਏਡਿਡ ਸਕੂਲ ਕਰਮਚਾਰੀਆਂ ਦੀਆਂ ਤਨਖਾਹਾਂ `ਤੇ ਕੱਟ ਲਗ ਰਹੇ ਹਨ ਅਤੇ ਪ੍ਰਬੰਧਕ ਕਮੇਟੀਆਂ ਦੇ ਅੰਦਰੂਨੀ ਝਗੜਿਆਂ ਕਾਰਨ ਸਕੂਲ ਬੰਦ ਹੋ ਹੋਣ ਕਰ ਕੇ ਏਡਿਡ ਸਕੂਲ ਕਰਮਚਾਰੀਆਂ ਦਾ ਭਵਿੱਖ ਖਤਰੇ ਵਿੱਚ ਹੈ।ਰਾਜਸਥਾਨ, ਹਿਮਾਚਲ ਅਤੇ ਹਰਿਆਣਾ ਦੀਆਂ ਸਰਕਾਰਾਂ ਨੇ ਆਪਣੇ ਰਾਜਾਂ ਦੇ ਏਡਿਡ ਸਕੂਲਾਂ ਦੀਆਂ ਅਨੇਕਾਂ ਮੁਸ਼ਕਿਲਾਂ ਨੂੰ ਹਲ ਕਰਨ ਲਈ ਉਨਾਂ ਸਕੂਲਾਂ ਦੇ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਸ਼ਿਫਟ ਕਰ ਦਿੱਤਾ ਹੈ।ਪੰਜਾਬ ਸਰਕਾਰ ਤਾਂ ਪਹਿਲਾਂ ਹੀ 95% ਗਰਾਂਟ ਦੇ ਰਹੀ ਹੈ ਇਸ ਲਈ ਸਿਰਫ ਮਾਮੂਲੀ ਜਿਹੇ ਖਰਚ ਨਾਲ ੱਿੲਹ ਕਰਮਚਾਰੀ ਮਰਜ਼ ਹੋ ਜਾਣਗੇ ।
ਪ੍ਰਧਾਨ ਰਾਜ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਰੋਸਾ ਦਿੱਤਾ ਕਿ ਅਗਲੇ ਹਫਤੇ ਤੱਕ ਉਹ ਆਪ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੋਧਰੀ ਨਾਲ ਏਡਿਡ ਸਕੂਲ ਯੂਨੀਅਨ ਦੀ ਇਸ ਮੰਗ ਬਾਰੇ ਠੋਸ ਗੱਲ ਕਰਨਗੇ ।ਇਸ ਮੌਕੇ ਅਜੈ ਚੋਹਾਨ, ਪ੍ਰਿਤਪਾਲ ਸਿੰਘ, ਰੰਜੀਵ ਕੁਮਾਰ, ਅਸ਼ਵਨੀ ਅਰੋੜਾ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਿਸ਼ੀ, ਰਮੇਸ਼ ਕੁਮਾਰ, ਗੁਰਪੀ੍ਰਤ ਬੇਦੀ, ਰਾਕੇਸ਼ ਸ਼ਰਮਾ, ਦਿਨੇਸ਼ ਚੋਹਾਨ, ਕੰਵਲਜੀਤ ਕੌਰ, ਵੰਦਨਾ ਵਰਮਾ, ਮੈਡਮ ਸੁਦੇਸ਼, ਕੁਲਵਿੰਦਰ ਕੋਰ ਆਦਿ ਮੋਜੂਦ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media