ਬਠਿੰਡਾ, 13 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਰਘਬੀਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਫਰੈਕਸ਼ਨਲ ਡੋਜ਼ ਆਫ ਇੰਨਐਕਟੀਵੇਟਿਡ ਆਈ.ਪੀ.ਵੀ ਵੈਕਸੀਨ ਦੀ ਸ਼ੁਰੂਆਤ ਪੀ.ਪੀ ਯੁਨਿਟ ਬਠਿੰਡਾ ਵਿਖੇ ਕੀਤੀ ਗਈ।
ਇਸ ਵੈਕਸੀਨ ਦੀ ਡੋਜ਼ ਹਰ ਨਵੇਂ ਜਨਮੇ ਬੱਚੇ ਨੂੰ ਸੱਜੇ ਮੋਢੇ `ਤੇ ਡੇਢ ਮਹੀਨੇ ਅਤੇ ਸਾਢੇ ਤਿੰਨ ਮਹੀਨੇ ਤੇ ਦਿੱਤੀ ਦਿੱਤੀ ਜਾਵੇਗੀ ।ਜ਼ਿੰਨ੍ਹਾਂ ਬੱਚਿਆਂ ਨੂੰ ਪੈਂਟਾਵਲੈਂਟ ਦੀਆਂ ਦੋ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ ਉਨ੍ਹਾਂ ਬੱਚਿਆਂ ਨੂੰ ਇਹ ਟੀਕਾ ਸੱਜੇ ਪੱਟ `ਤੇ ਲਗਾਇਆ ਜਾਵੇਗਾ।ਇਸ ਫਰੈਕਸ਼ਨਲ ਡੋਜ਼ ਦੇ ਸ਼ੁਰੂ ਹੋਣ ਨਾਲ ਹੁਣ 2.5 ਐਮ.ਐਲ ਦੀ ਵਾਇਲ ਨਾਲ 25 ਬੱਚਿਆਂ ਦਾ ਟੀਕਾਕਰਨ ਕੀਤਾ ਜਾ ਸਕੇਗਾ ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media