Tuesday, June 30, 2026

ਨਵੇਂ ਗ੍ਰਹਿ ਦੀ ਖੁਸ਼ੀ ’ਚ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਵਿਸੇਸ਼ ਤੌਰ ’ਤੇ ਸ਼ੁਕਰਵਾਰ ਵਾਲੇ ਦਿਨ ਸਵਰਨ ਸਿੰਘ ਦਾਨੇਵਾਲੀਆਂ ਦੇ ਨਵੇਂ ਗ੍ਰਹਿ ਵਿਖੇ ਵਾਹਿਗੂੁਰੂ ਦਾ ਸ਼ੁਕਰਾਨਾ ਅਰਦਾਸ ਧਾਰਮਿਕ ਸਮਾਗਮ ਕੀਤਾ ਗਿਆ।PPN1404201706ਸੁਸਾਇਟੀ ਦੇ ਮੈਂਬਰਾਂ ਵਲੋਂ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਦਾ ਕੀਰਤਨ ਸੰਗਤੀ ਰੂਪ ਵਿਚ ਕੀਤਾ ਗਿਆ।ਇਨ੍ਹਾਂ ਤੋਂ ਇਲਾਵਾ ਜਰਨੈਲ ਸਿੰਘ,ਰਾਕੇਸ਼ ਸਿੰਘ, ਦਿਲਬਾਗ ਸਿੰਘ, ਅਮਰਜੀਤ ਸਿੰਘ, ਜੋਗਿੰਦਰ ਸਿੰਘ ਮੱਕੜ, ਅਵਤਾਰ ਸਿੰਘ ਕੈਂਥ, ਗੁਰਿੰਦਰਜੀਤ ਸਿੰਘ ਡਿੰਪੀ, ਕੇਵਲ ਸਿੰਘ ਸੁਖਦੇਵ ਸਿੰਘ ਅਤੇ ਗੁਰਦਰਸ਼ਨ ਸਿੰਘ ਆਦਿ ਮੈਂਬਰਾਂ ਵਲੋਂ ਭਾਗ ਲਿਆ ਗਿਆ।ਸੁਸਾਇਟੀ ਵਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਸਨਮਾਨ ਚਿੰਨ੍ਹ ਗ੍ਰਹਿ ਵਾਸੀ  ਪਰਿਵਾਰ ਕਰਮਪਾਲ ਕੌਰ ਪਤਨੀ ਸਵਰਨ ਸਿੰਘ ਦਾਨੇਵਾਲੀਆਂ ਅਤੇ ਬੇਟੀ ਅਸ਼ਮਨ ਕੌਰ ਨੂੰ ਦੇ ਕੇ ਸੁਸਾਇਟੀ ਮੈਂਬਰਾਂ ਵਲੋਂ ਸਨਮਾਨਤ ਕੀਤਾ ਗਿਆ।ਇਸ ਮੌਕੇ ਸਮਾਗਮ ਵਿਚ ਹਰਜਿੰਦਰ ਸਿੰਘ ਰਾਣਾ, ਬਖਤੌਰ ਸਿੰਘ ਢਿੱਲੋਂ, ਪਰਮਿੰਦਰਜੀਤ ਸ਼ਰਮਾ, ਜਸਵੀਰ ਸਿੰਘ ਆਦਿ ਪਤਵੱਤੇ ਸੱਜਣਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਮਲੂਕਾ ਅਤੇ ਪਰਮਪਾਲ ਕੌਰ ਏ.ਡੀ.ਸੀ ਬਰਨਾਲਾ ਵੀ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply