ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ- ਸੰਧੂ) – ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਤੇ ਨਿਆਂ ਮੰਤਰੀ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਬੀ.ਆਰ ਅੰਬੇਦਕਰ ਦਾ 126ਵਾਂ ਜਨਮ ਦਿਵਸ ਜਯੰਤੀ ਦੇ ਰੂਪ ਵਿਚ ਸਰਬ ਸਾਂਝਾ ਰੰਗਰੇਟਾ ਦਲ ਦੇ ਵਲੋਂ ਗਲੀ ਮੰਦਰ ਵਾਲੀ ਫੈਜਪੁਰਾ ਨਵੀਂ ਅਬਾਦੀ ਵਿਖੇ ਮਨਾਇਆ ਗਿਆ। ਦਲ ਦੀ ਸੁਬਾਈ ਚੇਅਰਪਰਸਨ ਬੀਬੀ ਕਰਤਾਰ ਕੋਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਦਲ ਦੇ ਬੁਲਾਰੇ ਗੁਰਿੰਦਰ ਸਿੰਘ ਸਾਬੀ ਗਿੱਲ ਦੇ ਪ੍ਰਬੰਧਾਂ ਹੇਠ ਆਯੋਜਿਤ ਇਸ ਸਮਾਰੋਹ ਦੋਰਾਨ ਦਲਿਤ ਭਾਈਚਾਰੇ ਦੇ ਸੈਂਕੜੇ ਵਿਅਕਤੀਆਂ ਵਿਸ਼ੇਸ਼ ਤੋਰ ‘ਤੇ ਹਾਜਰੀ ਭਰੀ। 
ਗੁਰਿੰਦਰ ਸਿੰਘ ਸਾਬੀ ਗਿੱਲ ਨੇ ਕਿਹਾ ਕਿ ਭਾਰਤ ਵਾਸੀਆਂ ਨੂੰ ਡਾ: ਬੀ.ਆਰ ਅੰਬੇਦਕਰ ਨੇ ਵੋਟ ਦਾ ਹੱਕ ਅਤੇ ਸਮਾਜ ਦੇ ਵਿਚ ਉਨ੍ਹਾਂ ਦੇ ਬਣਦੇ ਹੱਕ ਅਧਿਕਾਰ ਵੀ ਲੈ ਕੇ ਦਿੱਤੇ।ਉਨ੍ਹਾਂ ਕਿਹਾ ਕਿ ਡਾ: ਸਾਹਿਬ ਦੀ ਜੀਵਨ ਸ਼ੈਲੀ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਤੇ ਆਰਥਿਕ ਤੰਗੀਆਂ ਤੁਰਸ਼ੀਆਂ ਨਾਲ ਜੁਝ ਰਹੇ ਦਲਿਤ ਭਾਈਚਾਰੇ ਦੇ ਕਲਿਆਣ ਲਈ ਸਭ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ।ਇਸ ਮੋਕੇ ਪਵਨਦੀਪ ਕੋਰ, ਬਾਬਾ ਸੁਖਦੇਵ ਸਿੰਘ, ਮੁਖਤਾਰ ਸਿੰਘ, ਅਸ਼ੋਕ ਪ੍ਰਧਾਨ, ਬਿੰਦਰ ਪ੍ਰਧਾਨ, ਰਾਮ ਨਰਾਇਣ ਕੌਮੀ, ਜਗਜੀਤ ਸਿੰਘ, ਸਤਨਾਮ ਸਿੰਘ ਤੇ ਗੱਬਰ ਸਿੰਘ ਹਾਜਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media