Wednesday, March 18, 2026

32 ਉਦਮੀ ਔਰਤਾਂ ਨੂੰ ਗਰੈਜੁਏਸ਼ਨ ਕੀਤੀ

ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਾਲਮਾਰਟ ਵੂਮਨ ਇੰਟਰਪ੍ਰੀਨਿਓਰਸ਼ਿਪ ਡਿਵੈਲਪਮੈਂਟ ਪ੍ਰੋਗਰਾਮ (ਡਬਲਿਊ.ਈ.ਡੀ.ਪੀ) ਅਧੀਨ 32 ਉਦਮੀ ਔਰਤਾਂ ਨੂੰ ਗਰੈਜੁਏਸ਼ਨ ਕੀਤੀ।

????????????????????????????????????

ਇਸ ਪ੍ਰੋਗਰਾਮ ’ਚ ਇਨ੍ਹਾਂ ਔਰਤ ਉਦਮੀਆਂ ਨੂੰ ਵਪਾਰਕ ਅਤੇ ਸਾਫਟ ਸਕਿਲਸ ਦੀ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਆਪਣੇ ਕਾਰੋਬਾਰ ਨੂੰ ਮਜ਼ਬੂਤ ਬਣਾਉਣ ’ਚ ਮਦਦ ਮਿਲੇਗੀ।ਗਰੈਜੁਏਟ ਹੋਣ ਦੇ ਇਸ ਪ੍ਰੋਗਰਾਮ ’ਚ ਮਹਿਲਾ ਉਦਮੀਆਂ,ਰਿਟੇਲ ਇੰਡਸਟਰੀ ਦੇ ਮਾਹਿਰਾਂ,ਗੈਰ ਸਰਕਾਰੀ ਸੰਗਠਨਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਮੌਜ਼ੂਦਗੀ ਦਰਜ ਕਰਵਾਈ। ਡਬਲਿਊ.ਈ.ਡੀ.ਪੀ ਪ੍ਰੋਗਰਾਮ ਅਪ੍ਰੈਲ 2016 ’ਚ ਲਾਂਚ ਕੀਤਾ ਗਿਆ ਸੀ ਅਤੇ ਇਸ ’ਚ ਕਈ ਟ੍ਰੇਨਿੰਗ ਮਾਡਲਜ਼ ਸ਼ਾਮਿਲ ਕੀਤੇ ਗਏ ਜਿਨ੍ਹਾਂ ਦਾ ਮਕਸਦ ਔਰਤਾਂ ਦੇ ਸਵਾਮੀਤਵ ਵਾਲੇ ਵਪਾਰਾਂ ਨੂੰ ਵਿਕਸਿਤ ਕਰਨਾ ਹੈ। ਵਾਲਮਾਰਟ ਇੰਡੀਆ ਨੇ ਅੱਠ ਮਹਿਲਾਵਾਂ ਦੇ ਸਵਾਮੀਤਵ ਵਾਲੇ ਵਪਾਰਾਂ ਨੂੰ ਵਾਲਮਾਰਟ ਇੰਡੀਆ ਦੇ ਭਾਵੀ ਸਪਲਾਈਕਰਤਾਵਾਂ ਦੇ ਤੌਰ ’ਤੇ ਚੁਣਿਆ ਕਿਉਂਕਿ ਉਨ੍ਹਾਂ ਦੇ ਉਤਪਾਦ ਵਾਲਮਾਰਟ ਦੇ ਲਈ ਬਿਹਤਰ ਸਨ ਅਤੇ ਨਾਲ ਹੀ ਸਪਲਾਈਕਰਤਾ ਬਣਨ ਦੇ ਹੋਰ ਸਾਰੇ ਮਾਣਕਾਂ ਨੂੰ ਵੀ ਪੂਰਾ ਕਰਦੇ ਸਨ।
ਗਰੈਜੁਏਟ ਪ੍ਰੋਗਰਾਮ ਪ੍ਰੋਜੈਕਟ ਦੂਜੇ ਸਾਲ ਵੀ ਜਾਰੀ ਰਹੇਗਾ। ਦੂਜੇ ਸਾਲ ਦੇ ਲਈ ਅਪਲਾਈ ਕਰਨ ਦੀ ਪ੍ਰਕ੍ਰਿਆ ਦਾ ਬਿਓਰਾ ਅਤੇ ਚੋਣ ਦੀ ਕਸੌਟੀ ਦੀ ਘੋਸ਼ਣਾ ਜਲਦੀ ਹੀ ਕੀਤੀ ਜਾਵੇਗੀ। ਇਸ ਮੌਕੇ ’ਤੇ ਸੀਈਓ ਕ੍ਰਿਸ਼ ਅਈਅਰ ਨੇ ਕਿਹਾਕਿ ਵਾਲਮਾਰਟ ਨੇ ਅਪ੍ਰੈਲ 2016 ’ਚ ਵੂਮਨ ਇੰਟਰਪ੍ਰੀਨਿਓਰਸਿਪ ਡਿਵੈਲਪਮੈਂਟ ਨੂੰ ਵਿੱਤੀ ਸਹਾਇਤਾ ਦਿੱਤੀ ਤਾਂ ਕਿ ਔਰਤਾਂ ਦੇ ਸਵਾਮੀਤਵ ਵਾਲੇ ਵਪਾਰ ਕਾਰੋਬਾਰੀ ਵਾਧੇ ਦੇ ਉੱਚ ਪੱਧਰ ਨੂੰ ਹਾਸਲ ਕਰ ਸਕਣ ਅਤੇ ਅੱਜ ਦੇ ਬਦਲਾਅ ਭਰੇ ਸਮਾਜਿਕ-ਆਰਥਿਕ ਵਾਤਾਵਰਣ ’ਚ ਉਨ੍ਹਾਂ ਨੂੰ ਜ਼ਿਆਦਾ ਮਜ਼ਬੂਤ ਬਣਨ ’ਚ ਮਦਦ ਕੀਤੀ ਜਾ ਸਕੇ। ਉਨ੍ਹਾਂ ਆਸ ਪ੍ਰਗਟ  ਕੀਤੀ ਕਿ ਮੈਨੂੰ ਉਨ੍ਹਾਂ ਸਾਰਿਆਂ ਨਾਲ ਮਿਲਣ ਦਾ ਮੌਕਾ ਮਿਲਿਆ, ਮੈਂ ਉਨ੍ਹਾਂ ਦੇ ਉਦਯੋਗ ਦੇ ਜਜਬੇ ਨੂੰ ਦੇਖਿਆ ਅਤੇ ਉਨ੍ਹਾਂ ਦੇ ਸੰਪੂਰਣ ਸਮਰਪਣ ਅਤੇ ਵਾਅਦੇ ਦਾ ਗਵਾਹ ਬਣਿਆ।’ 11 ਮਹੀਨਿਆਂ ਦੇ ਇਸ ਪ੍ਰੋਗਰਾਮ ਦੇ ਦੌਰਾਨ ਇਨ੍ਹਾਂ ਔਰਤਾਂ ਨੂੰ ਕਾਰੋਬਾਰ ਦੀਆਂ ਜ਼ਰੂਰਤਾਂ ਦੇ ਮੁਤਾਬਿਕ ਸਲਾਹ ਅਤੇ ਤਕਨੀਕੀ ਸਹਿਯੋਗ ਦਿੱਤਾ ਗਿਆ ਅਤੇ ਵਿਭਿੰਨ ਵਿਧੀਆਂ ਨਾਲ ਉਨ੍ਹਾਂ ਨੂੰ ਸਿਖਾਇਆ ਗਿਆ ਜਿਨ੍ਹਾਂ ’ਚ ਕਲਾਸਰੂਮ ਸੈਸ਼ਨ, ਵਰਕਸ਼ਾਪ, ਫੀਲਡ ਟ੍ਰਿਪ, ਵੇਬਿਨਾਰ ਆਦਿ ਸ਼ਾਮਿਲ ਸਨ। ਡਬਲਿਊਈਡੀਪੀ ਦੀ ਘੋਸ਼ਣਾ ਜਨਵਰੀ 2016 ’ਚ ਹੋਈ, ਫਿਰ ਆਂਧਰਾ ਪ੍ਰਦੇਸ਼, ਦਿੱਲੀ ਐਨਸੀਆਰ, ਤੇਲੰਗਾਨਾ,ਪੰਜਾਬ ਅਤੇ ਉੱਤਰ ਪ੍ਰਦੇਸ਼ ’ਚ ਫੂਡ ਅਤੇ ਨਾਨ-ਫੂਡ ਸ਼੍ਰੇਣੀਆਂ ’ਚ ਮਹਿਲਾਵਾਂ ਦੇ ਸਵਾਮੀਤਵ ਵਾਲੇ ਵਪਾਰ ਤੋਂ ਐਪਲੀਕੇਸ਼ਨਾਂ ਮੰਗੀਆਂ ਗਈਆਂ, ਉਸ ਤੋਂ ਬਾਅਦ ਅਪ੍ਰੈਲ 2016 ’ਚ ਇਸ ਪ੍ਰੋਗਰਾਮ ਦੀ ਔਪਚਾਰਿਕ ਸ਼ੁਰੂਆਤ ਹੋਈ। ਗਰੈਜੁਏਟ ਹੋਈ ਨਿਰਮਲ ਡਿਜਾਇੰਸ ਪ੍ਰਾਈਵੇਟ ਲਿਮਿਟਡ ਦੀ ਨਿਰਦੇਸ਼ਕ ਬਬੀਤਾ ਗੁਪਤਾ ਨੇ ਇਸ ਪ੍ਰੋਗਰਾਮ ਦੇ ਬਾਰੇ ’ਚ ਕਿਹਾ ਕਿ ਇਹ ਬਹੁਤ ਵਧੀਆ ਪ੍ਰੋਗਰਾਮ ਸੀ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply