ਬਠਿੰਡਾ, 14 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਰਲਡ ਕੈਂਸਰ ਕੇਅਰ ਵੱਲੋਂ ਵਿਸਾਖੀ ਨੂੰ ਸਮਰਪਿਤ ਮੁਫ਼ਤ ਕੈਂਸਰ ਮੈਡੀਕਲ ਚੈਕ-ਅਪ ਤੇ ਜਾਗਰੂਕਤਾ ਤਿੰਨ ਰੋਜ਼ਾ ਕੈਂਪ ਤਲਵੰਡੀ ਸਾਬੋ ਵਿਖੇ ਤਖ਼ਤ ਸ੍ਰੀ ਦਮਦਮਾ ਸਾਹਿਬ ਲਗਾਉਣ ਤੋਂ ਬਾਅਦ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਵਰਲਡ ਕੈਂਸਰ ਕੇਅਰ ਪੰਜਾਬ ਦੇ ਇੰਚਾਰਜ ਡਾਕਟਰ ਧਰਮਿੰਦਰ ਢਿੱਲੋ ਨੇ ਦੱਸਿਆ ਕਿ ਤਿੰਨ ਰੋਜਾ ਕੈਂਪ ਦੌਰਾਨ 7000 ਮਰੀਜ਼ਾਂ ਦਾ ਚੈਕਂਅੱਪ ਕੀਤਾ ਗਿਆ।
ਕੈਂਪ ਵਿੱਚ ਸੰਸਥਾ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਬਲੱਡ ਕੈਂਸਰ ਟੈਸਟ ਕਰਨ ਵਾਲੀ ਆਧੁਨਿਕ ਮੈਡੀਕਲ ਸਹੂਲਤਾਂ ਨਾਲ ਲੈਸ ਇੱਕ ਹੋਰ ਬੱਸ ਕੌਮ ਨੂੰ ਸਮਰਪਿਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਅਜਿਹੀਆਂ ਹੀ 6 ਮੈਡੀਕਲ ਬੱਸਾਂ ਪੰਜਾਬ ਦੇ ਹਰ ਖਿੱਤੇ ਵਿੱਚ ਜਾ ਕੇ ਸੜਕਾਂ ’ਤੇ ਹੀ ਮਰੀਜ਼ਾਂ ਦੀ ਸੇਵਾ ਨੂੰ ਸਮਰਪਿਤ ਹਨ। ਡਾਕਟਰ ਢਿੱਲੋਂ ਨੇ ਦੱਸਿਆ ਕਿ 6 ਤਰ੍ਹਾਂ ਦਾ ਕੈਂਸਰ ਜਿਵੇਂ ਬਲੱਡ ਕੈਂਸਰ, ਔਰਤਾਂ ਦੀ ਛਾਤੀ, ਬੱਚੇਦਾਨੀ ਤੋਂ ਇਲਾਵਾ ਮੂੰਹ, ਗਲੇੇ ਅਤੇ ਮਰਦਾਂ ਦੇ ਗਦੂਦਾਂ ਦਾ ਕੈਂਸਰ ਵੀ ਹੈ। ਉਨ੍ਹਾਂ ਕਿਹਾ ਕਿ ਪਿੰਡ ਪਿੰਡ ਜਾ ਕੇ ਬਲੱਡ ਪ੍ਰੈਸ਼ਰ, ਸ਼ੂਗਰ ਸਮੇਤ ਸਮੁੱਚੀਆਂ ਬਿਮਾਰੀਆਂ ਦੇ ਟੈਸਟ ਕਰਕੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਵਰਲਡ ਕੈਂਸਰ ਕੇਅਰ ਦੇ ਮਾਲਵਾ ਐਡਵਾਈਜ਼ਰ ਸੁਖਪਾਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਬਠਿੰਡਾ ਅਤੇ ਮਾਨਸਾ ਜ਼ਿਲਿਆਂ ਨਾਲ ਸਬੰਧਤ ਪਿੰਡ ਵਾਸੀਆਂ ਦੇ ਪਰਿਵਾਰਾਂ ਦੇ ਨਿਰੀਖਣ ਕਰਨ ਦਾ ਜ਼ੋਰਦਾਰ ਹੰਭਲਾ ਮਾਰਿਆ ਜਾਵੇਗਾ । ਸਿੱਧੂ ਨੇ ਮਾਲਵਾ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਚ ਵੱਧ ਤੋ ਵੱਧ ਪਹੁੰਚਕੇ ਕੈਂਸਰ ਦਾ ਚੈਕਅੱਪ ਕਰਵਾਕੇ ਸਮੇਂ ਸਿਰ ਇਸ ਦਾ ਇਲਾਜ ਕਰਵਾਉਣ । ਵਰਲਡ ਕੈਂਸਰ ਕੇਅਰ ਵੱਲੋ ਪੰਜਾਬ ਵਿੱਚ 2019 ਤੱਕ 1500 ਕੈਂਪ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਸਾਖੀ ਦੇ ਮੌਕੇ 1000 ਦੇ ਲਗਭਗ ਲੰਗਰ ਪਕੌੜੇ, ਜਲੇਬੀਆਂ ਆਦਿ ਦੇ ਲੰਗਰ ਲਗਾਏ ਗਏ ਲੇਕਿਨ ਇਕ ਵੀ ਦਵਾਈਆਂ ਦਾ ਲੰਗਰ ਨਹੀ ਲਗਾਇਆ ਗਿਆ ਜੋ ਕਿ ਮੰਦਭਾਗਾ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜੋਰ ਦਿਤਾ ਕਿ ਗੋਲਕਾਂ ਵਿਚ ਪੈਸੇ ਪਾਉਣ ਦੀ ਬਜਾਏ ਗਰੀਬ ਨੂੰ ਦਵਾਈਆਂ ਦੇ ਲੰਗਰ ਲਗਾ ਕੇ ਗਰੀਬਾਂ ਦਾ ਭਲਾ ਕਰੋ।
Check Also
ਕਮਿਸ਼ਨਰ ਸ਼ੇਰਗਿਲ ਵੱਲੋਂ ਜਨਗਣਨਾ 2027 ਲਈ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ …
Punjab Post Daily Online Newspaper & Print Media