Sunday, May 3, 2026

ਕਿਲਾ ਗੋਬਿੰਦਗੜ੍ਹ ’ਚ ਚਰਖੇ ਦੀ ਘੂਕ ਤੇ ਸਾਇਸ਼ਾ ਦੇ ਪਰਾਂਦੇ ਨੇ ਕੀਲੇ ਦਰਸ਼ਕ

ਛੋਟੀ ਉਮਰੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕਰ ਰਹੀ ਹੈ ਸਾਇਸ਼ਾ – ਮਨੀਸ਼ ਕਪੂਰ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ  ਅਮਨ) – ਡੀ.ਏ.ਵੀ ਪਬਲਿਕ ਸਕੂਲ ਕੈਂਟ ਰੋਡ ਦੀ ਵਿਦਿਆਰਥਣ ਸਾਇਸ਼ਾ ਨੇ ਇਤਿਹਾਸਕ ਕਿਲਾ ਗੋਬਿੰਦਗੜ੍ਹ `ਚ ਮਨਾਏ ਗਏ ਵਿਸਾਖੀ ਦੇ ਤਿਉਹਾਰ ਸਮੇਂ ਡਾਂਸ ਦੀ ਬੇਹਤਰੀਨ ਪੇਸ਼ਕਾਰੀ ਨਾਲ ਸੈਲਾਨੀਆਂ ਤੇ ਦਰਸ਼ਕਾਂ ਦਾ ਮਨ ਮੋਹ ਲਿਆ।ਸਾਇਸ਼ਾ ਤੋਂ ਇਲਾਵਾ ਕਈ ਨੰਨੇ-ਮੁੰਨੇ ਬੱਚਿਆਂ ਨੇ ਣਟੇਜ਼ `ਤੇ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਗਤਕੇ ਦੇ ਜੋਹਰ ਵੀ ਦਿਖਾਏ ਗਏ।Charkha
ਜਦ ਪੰਜਾਬੀ ਪਹਿਰਾਵੇ ਵਿਚ ਸਾਇਸ਼ਾ ਨੇ ਮੰਚ ਤੇ ਡਾਂਸ ਦੀ ਪੇਸ਼ਕਾਰੀ ਦੌਰਾਨ ਪਰਾਂਦੇ ਨੂੰ ਘੁੰਮਾਇਆ ਤਾਂ ਦਰਸ਼ਕਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਅਤੇ ਤਾੜੀਆਂ ਨਾਲ ਨੰਨੀ ਕਲਾਕਾਰ ਦਾ ਉਤਸ਼ਾਹ ਵਧਾਇਆ ਅਤੇ ਕਈਆਂ ਨੇ ਉਸ ਨਾਲ ਸੈਲਫੀਆਂ ਵੀ ਖਿਚਵਾਈਆਂ।ਸਾਇਸ਼ਾ ਨੇ ਮੰਚ ਤੇ ਚਰਖਾ ਵੀ ਕੱਤਣ ਦੀ ਕੋਰਿਓਗ੍ਰਾਫੀ ਵੀ ਕੀਤੀ।ਛੇਹਰਟਾ ਵਾਸੀ ਸਾਇਸ਼ਾ ਦੀ ਮਾਂ ਰੇਖਾ ਨੇ ਸਾਇਸ਼ਾਂ ਨੂਮ ਇਸ ਮੁਕਾਮ `ਤੇ ਪਹੁੰਚਾਉਣ ਵਿੱਚ ਕੇ.ਜੀ.ਐਨ ਵੈਲਫੇਅਰ ਸੁਸਾਇਟੀ ਦੀ ਸੰਚਾਲਿਕਾ ਰੇਖਾ ਮਹਾਜਨ, ਗਰੋਇੰਗ ਸਟਾਰ ਡਾਂਸ ਅਕੈਡਮੀ ਦੀ ਸੰਚਾਲਕ ਮੈਡਮ ਰਿਤੂ ਰਾਏ ਅਤੇ ਡਾਂਸ ਟਰੇਨਰ ਸੁਮਿਤ ਦਾ ਵੱਡਾ ਯੋਗਦਾਨ ਦੱਸਿਆ।ਕਿਲ੍ਹਾ ਗੋਬਿੰਦਗੜ੍ਹ ਦੇ ਪ੍ਰਬੰਧਕੀ ਮੈਨੇਜਰ ਮਨੀਸ਼ ਕਪੂਰ ਨੇ ਸਾਇਸ਼ਾ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕਰਦਿਆਂ ਕਿਹਾ ਕਿ ਇਹ ਬੇਟੀ ਛੋਟੀ ਉਮਰੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕਰ ਰਹੀ ਹੈ।ਵਿਸਾਖੀ ਮੇਲੇ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਜਿਥੇ ਕਿਲੇ ਵਿੱਚ ਚਰਖੇ ਦੀ ਘੂਕ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ, ਉਥੇ ਸਜਾਈਆਂ ਗਈਆਂ ਸਪੈਸ਼ਲ ਪੰਜਾਬੀ ਦੁਕਾਨਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਦੇ ਸਾਜੋ-ਸਮਾਨ ਪਰਾਂਦੇ, ਚੂੜੀਆਂ ਅਤੇ ਪੰਜਾਬੀ ਜੁੱਤੀਆਂ ਦੀ ਸੈਲਾਨੀਆਂ ਨੇ ਖੂਬ ਖਰੀਦਦਾਰੀ ਕੀਤੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply