Sunday, May 3, 2026

ਘਰਿੰਡਾ ਰੇਡੀਓ ਟੀ.ਵੀ ਪ੍ਰੋਜੈਕਟ ਦੇ ਟਾਵਰ ਦੀ ਉਚਾਈ ਘਟਾ ਕੇ 328 ਫੁੱਟ ਕਰਨ ਦਾ ਮੰਚ ਨੇ ਕੀਤਾ ਵਿਰੋਧ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿਚ ਰੇਡੀਓ ਟੀ.ਵੀ. ਟਰਾਂਸਮੀਟਰ ਦੀ ਸਥਾਪਤੀ ਪ੍ਰਤੀ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਤਹਿਤ ਕੰਮ ਕਰ ਰਹੇ ਪ੍ਰਸਾਰ ਭਾਰਤੀ ਦਾ ਵਤੀਰਾ ਪੂਰੀ ਤਰ੍ਹਾਂ ਅਣਗਹਿਲੀ ਅਤੇ ਉਦਾਸੀਨਤਾ ਵਾਲਾ ਹੈ।ਕਿਉਂਕਿ 1000 ਫੁੱਟ ਦੀ ਉਚਾਈ ਵਾਲਾ ਇਹ ਟਾਵਰ 2007 ਦਾ ਸ਼ੁਰੂ ਹੋਇਆ 2014 ਵਿੱਚ ਮੁਕੰਮਲ ਕੀਤਾ ਗਿਆ ਅਤੇ 20 ਕਰੋੜ ਦੀ ਲਾਗਤ ਨਾਲ ਮਸ਼ੀਨਰੀ ਵੀ ਆ ਗਈ, ਜੋ ਅੱਜ ਤੱਕ ਡੱਬਿਆਂ ਵਿੱਚ ਬੰਦ ਪਈ ਹੋਣ ਕਰ ਕੇ  3 ਸਾਲਾਂ ਤੋਂ ਇਹ ਪ੍ਰੋਜੈਕਟ ਅਣਗੌਲਿਆ ਪਿਆ ਹੈ।ਇਹ ਦੋਸ਼ ਪ੍ਰਿੰ. ਕੁਲਵੰਤ ਸਿੰRadio TV Towerਘ ਅਣਖੀ ਦੀ ਪ੍ਰਧਾਨਗੀ ਹੇਠ ਹੋਈ ਅੰਮ੍ਰਿਤਸਰ ਵਿਕਾਸ ਮੰਚ ਦੀ ਕਾਰਜਕਾਰਨੀ ਦੀ ਇਕੱਤਰਤਾ ਵਿੱਚ ਲਾਏ ਗਏ ਜਿਸ ਵਿੱਚ ਇੰਜ. ਹਰਜਾਪ ਸਿੰਘ ਔਜਲਾ, ਪ੍ਰੋ. ਮੋਹਣ ਸਿੰਘ, ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਨ ਸਿੰਘ ਬਰਾੜ, ਹਰਦੀਪ ਸਿੰਘ ਚਾਹਲ, ਲਖਬੀਰ ਸਿੰਘ ਘੁੰਮਣ ਆਦਿ ਮੈਂਬਰ ਹਾਜਿਰ ਹੋਏ।
ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਪ੍ਰਧਾਨ ਕੁਲਵੰਤ ਸਿੰਘ ਅਣਖੀ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਾਰਜਕਾਲ ਸਮੇਂ ਉਚ-ਤੀਬਰਤਾ ਵਾਲੇ ਰੇਡੀਓ ਅਤੇ ਟੀ.ਵੀ ਪ੍ਰੋਜੈਕਟ ਰਾਏਬਰੇਲੀ, ਅਮੇਠੀ ਅਤੇ ਅੰਮ੍ਰਿਤਸਰ ਵਿਖੇ 2007 ਵਿੱਚ ਤਜਵੀਜ਼ ਕੀਤੇ ਗਏ ਸਨ, ਅਤੇ ਰਾਏਬਰੇਲੀ ਅਤੇ ਅਮੇਠੀ ਦੇ ਪ੍ਰੋਜੈਕਟ ਤਾਂ ਯੂ.ਪੀ.ਏ ਸਰਕਾਰ ਦੇ ਹੁੰਦਿਆਂ ਹੀ ਕਾਰਜਸ਼ੀਲ ਹੋ ਗਏ ਸਨ, ਪਰ ਪ੍ਰਧਾਨ ਮੰਤਰੀ ਦੇ ਸ਼ਹਿਰ ਦਾ ਪ੍ਰੋਜੈਕਟ ਕੱਛੂਕੰਮੇ ਦੀ ਚਾਲ ਹੀ ਚਲਿਆ ਅਤੇ ਪੰਜਾਬ ਸਰਕਾਰ ਦਾ ਵਤੀਰਾ ਵੀ ਨਾਂਹਪੱਖੀ ਹੀ ਰਿਹਾ। ਉਨਾਂ ਕਿਹਾ ਕਿ ਅਕਾਲੀ ਸਰਕਾਰ ਨੇ ਅੰਮ੍ਰਿਤਸਰ ਦੇ ਰੇਡੀਓ ਟੀ.ਵੀ ਪ੍ਰੋਜੈਕਟ ਲਈ ਲੋੜੀਂਦੀ ਜਮੀਨ ਦਾ ਪ੍ਰਬੰਧ ਹੀ ਨਹੀਂ ਸੀ ਕੀਤਾ।ਹਾਰ ਹੰਭ ਕੇ ਪ੍ਰਧਾਨ ਮੰਤਰੀ ਨੇ ਇਸ ਪ੍ਰੋਜੈਕਟ ਲਈ ਘਰਿੰਡਾ ਵਿਖੇ ਰੱਖਿਆ ਮੰਤਰਾਲੇ ਦੀ ਜਮੀਨ ਵਿੱਚੋਂ ਲੋੜੀਂਦੀ ਜਮੀਨ ਦਾ ਪ੍ਰਬੰਧ ਕੀਤਾ।
ਉਨਾਂ ਕਿਹਾ ਕਿ ਹੁਣ ਪ੍ਰਸਾਰ ਭਾਰਤੀ ਦੇ ਅਧਿਕਾਰੀ ਇਹ ਕਹਿੰਦੇ ਹਨ ਕਿ 1000 ਫੁੱਟ ਉਚੇ ਟਾਵਰ ਵਿੱਚ ਪਏ ‘ਵਿੰਗ’ ਦੀ ਲੋੜੀਂਦੀ ਮੁਰੰਮਤ ਕਰਨ ਲਈ ਕੋਈ ਯਤਨ ਕੀਤਾ।ਲੇਕਿਨ ਹੁਣ ਟਰਾਂਸਮੀਟਰ ਇਮਾਰਤ ਦੇ ਸਾਹਮਣੇ ਇੱਕ ਨਵੇਂ ਅਤੇ ਛੋਟੇ ਸਟੀਲ ਦੇ ਐਨਟੀਨਾਂ ਦੀ ਉਸਾਰੀ ਹੋ ਰਹੀ ਹੈ।ਪ੍ਰਸਾਰ ਭਾਰਤੀ ਦੀ ਨਵੀਂ ਯੋਜਨਾ ਅਨੁਸਾਰ 20 ਕਿਲੋਵਾਟ ਦੇ ਟਰਾਂਸਮੀਟਰ ਨੂੰ ਸਥਾਪਿਤ 1000 ਫੁੱਟ ਟਾਵਰ ਦੀ ਥਾਂ 328 ਫੁੱਟ ਉਚੇ ਟਾਵਰ ਦੇ ਲਗਾਇਆ ਜਾਣਾ ਹੈ।
20 ਕਿਲੋਵਾਟ ਦੇ ਐਮ.ਐਫ ਟਰਾਂਸਮੀਟਰ ਦੀ 1000 ਫੁੱਟ ਉਚੇ ਟਾਵਰ ‘ਤੇ ਸਥਾਪਿਤ ਹੋਣ ਨਾਲ ਇਸ ਦੇ ਪ੍ਰਸਾਰਨ ਦੇ ਖੇਤਰ ਦਾ ਘੇਰਾ 80 ਮੀਲ ਭਾਵ 130 ਕਿਲੋਮੀਟਰ ਹੋਣਾ ਹੈ।ਜਿਸ ਨਾਲ ਪਾਕਿਸਤਾਨ ਦੇ ਲਾਹੌਰ, ਸਿਆਲਕੋਟ ਅਤੇ ਗੁਜਰਾਂਵਾਲਾ ਜਿਲ੍ਹੇ ਵਿੱਚ ਭਾਰਤ ਵਿਰੁੱਧ ਕੂੜ ਪ੍ਰਚਾਰ ਦਾ ਢੁੱਕਵਾਂ ਜਵਾਬ ਦਿੱਤਾ ਜਾ ਸਕਦਾ ਹੈ।ਜੇ ਇਹ ਟਰਾਂਮੀਟਰ ਨੂੰ 328 ਫੁੱਟ ਉਚੇ ਟਾਵਰ ‘ਤੇ ਸਥਾਪਿਤ ਕੀਤਾ ਗਿਆ ਤਾਂ ਇਸ ਨੇ ਲਾਹੌਰ ਦੇ ਪੂਰੇ ਸ਼ਹਿਰ ਵਿੱਚ ਵੀ ਪ੍ਰਭਾਵੀ ਨਹੀਂ ਹੋਣਾ।ਉਨਾਂ ਕਿਹਾ ਕਿ ਪ੍ਰਸਾਰ ਭਾਰਤੀ ਦੇ ਡਿਪਟੀ ਡਾਇਰੈਕਟਰ ਸ਼੍ਰੀ ਯਸ਼ੋਦਾ ਨੰਦਨ ਨੇ ਪੱਤਰ ਨੰਬਰ 8/21/2010-ਡੀ (ਯੋਜਨਾ) ਮਿਤੀ 26/02/2015 ਅਨੁਸਾਰ ਅੰਮ੍ਰਿਤਸਰ ਵਿਕਾਸ ਮੰਚ ਨੂੰ ਸੂਚਿਤ ਕੀਤਾ ਸੀ ਕਿ 300 ਮੀਟਰ (1000 ਫੁੱਟ) ਉਚਾਈ ਵਿੱਚੋਂ 280 ਮੀਟਰ ਤੱਕ ਟਾਵਰ ਦੀ ਉਸਾਰੀ ਪੂਰੀ ਹੋ ਚੁੱਕੀ ਹੈ ਅਤੇ ਬਾਕੀ ਉਸਾਰੀ ਸਮੇਤ ਐਮ.ਐਫ ਐਨਟੀਨਾ ਦੀ ਸਥਾਪਤੀ ਦਾ ਕੰਮ 2015 ਤੱਕ ਮੁਕੰਮਲ ਹੋ ਜਾਏਗਾ।
ਪ੍ਰਧਾਨ ਅਣਖੀ ਨੇ ਕਿਹਾ ਕਿ ਮੰਚ ਦੀ ਕਾਰਜਕਾਰਨੀ ਨੇ 1000 ਫੁੱਟ ਦੀ ਥਾਂ ਤੇ 328 ਫੁੱਟ ਉਚਾ ਟਾਵਰ ਲਾਉਣ ਨੂੰ ਸਿਰੇ ਤੋਂ ਅਪ੍ਰਵਾਨ ਕਰਦਿਆਂ ਮੰਗ ਕੀਤੀ ਜੇਕਰ ਸਥਾਪਿਤ ਕੀਤਾ ਟਾਵਰ ਬਦਲਣਾ ਹੀ ਪੈਣਾ ਹੈ ਤਾਂ ਇਸ ਦੀ ਥਾਂ ਤੇ 1000 ਫੁੱਟ ਟਾਵਰ ਹੀ ਸਥਾਪਿਤ ਕੀਤਾ ਜਾਵੇ ਤਾਂ ਕਿ ਪਾਕਿਸਤਾਨ ਰੇਡੀਓ ਅਤੇ ਟੀ.ਵੀ ਤੋਂ ਭਾਰਤ ਵਿਰੁੱਧ ਕੀਤੇ ਕੂੜ ਪ੍ਰਚਾਰ ਦਾ ਇਸ ਰੇਡੀਓ ਅਤੇ ਟੀ.ਵੀ ਸਟੇਸ਼ਨ ਰਾਹੀਂ ਢੁੱਕਵਾਂ ਉਤਰ ਦਿੱਤਾ ਜਾ ਸਕੇ ਅਤੇ ਅੰਮ੍ਰਿਤਸਰ ਰੇਡੀਓ/ਟੀ.ਵੀ ਸਟੇਸ਼ਨ ਤੋਂ ਪ੍ਰਸਾਰਿਤ ਹੋਣ ਵਾਲੇ ਪੰਜਾਬੀ ਪ੍ਰੋਗਰਾਮਾਂ ਨਾਲ ਸਬੰਧਿਤ ਸਾਰੇ ਸਟਾਫ ਦੀ ਰਿਹਾਇਸ਼ ਅੰਮ੍ਰਿਤਸਰ ਰੱਖਣ ਦਾ ਯੋਗ ਪ੍ਰਬੰਧ ਕੀਤਾ ਜਾਵੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply