Sunday, September 6, 2026

ਪਿੰਡ ਬਘੌਰ ਵਿਖੇ ਨਸ਼ਿਆ ਖਿਲਾਫ ਨਾਟਕ ‘ਸਰਹੱਦਾਂ ਹੋਰ ਵੀ ਨੇ’ ਦਾ ਮੰਚਨ ਅੱਜ

ਸਮਰਾਲਾ 15 ਅਪ੍ਰੈਲ (ਪੰਜਾਬ ਪੋਸਟ- ਕੰਗ) – ਇਥੋਂ ਨਜ਼ਦੀਕੀ ਪਿੰਡ ਬਘੌਰ ਵਿਖੇ ਅਜ਼ਾਦ ਸਪੋਰਟਸ ਕਲੱਬ ਬਘੌਰ ਅਤੇ ਖੁੱਲੀ ਸੋਚ ਸਮਾਜ ਸੇਵਾ ਕਮੇਟੀ ਵੱਲੋਂ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਾਟਕ ਮੇਲਾ ਅੱਜ ਮਿਤੀ 16 ਅਪ੍ਰੈਲ ਨੂੰ ਸ਼ਾਮ 7 ਵਜੇ ਤੋਂ 9 ਵਜੇ ਤੱਕ ਪਿੰਡ ਦੇ ਗੁਰਦੁਆਰਾ ਸਾਹਿਬ ਨਜ਼ਦੀਕ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਿਤ ਮੋਦਗਿੱਲ ਨੇ ਦੱਸਿਆ ਕਿ ਖੁੱਲੀ ਸੋਚ ਸਮਾਜ ਸੇਵਾ ਟੀਮ ਵੱਲੋਂ ਪੰਜਾਬ ਦੀ ਨਸ਼ਿਆਂ ਵਿੱਚ ਗਲਤਾਨ ਨੌਜਵਾਨੀ ਨੂੰ ਸੁਚੇਤ ਕਰਨ ਲਈ  ਨਾਟਕ ‘ਸਰਹੱਦਾਂ ਹੋਰ ਵੀ ਨੇ’ ਖੇਡਿਆ ਜਾਵੇਗਾ। ਜਿਸ ਦੇ ਨਿਰਮਾਤਾ ਕੁਲਵੀਰ ਸਿੰਘ ਮੁਸ਼ਕਾਬਾਦ ਕਹਾਣੀਕਾਰ ਅਤੇ ਰੰਗਕਰਮੀ ਹਨ।ਇਸ ਨਾਟਕ ਮੇਲੇ ਵਿੱਚ ਸਮਰਾਲਾ ਦੇ ਡੀ.ਐਸ.ਪੀ ਗੁਰਵਿੰਦਰਪਾਲ ਸਿੰਘ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਅਤੇ ਇਨਾਂ ਤੋਂ ਇਲਾਕੇ ਦੀਆਂ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਪੁੱਜਣਗੇ।ਉਨਾਂ ਇਲਾਕੇ ਦੇ ਲੋਕਾਂ ਨੂੰ ਵੀ ਇਸ ਨਾਟਕ ਮੇਲੇ ਵਿੱਚ ਪੁੱਜਣ ਦੀ ਪੁਰਜੋਰ ਅਪੀਲ ਕੀਤੀ ਅਤੇ ਕਿਹਾ ਅਜਿਹੇ ਨਾਟਕ ਹੀ ਸਾਡੇ ਸਮਾਜ ਅਤੇ ਨੌਜਵਾਨੀ ਨੂੰ ਸਹੀ ਸੇਧ ਦੇ ਸਕਦੇ ਹਨ।ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply