ਮਲੋਟ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸੀ.ਬੀ.ਐਸ.ਸੀ ਨੇ 7 ਮਈ 2017 ਨੂੰ ਹੋਣ ਵਾਲੀ ਨੀਟ ਪ੍ਰੀਖਿਆ (ਐਮ.ਬੀ.ਬੀ.ਐਸ/ ਬੀ.ਡੀ.ਐਸ) ਵਿੱਚ ਬੈਠਣ ਵਾਲੇ 11,35,104 ਵਿਦਿਆਰਥੀਆਂ ਦੇ ਐਡਮਿਟ ਕਾਰਡ 15 ਅਪ੍ਰੈਲ ਨੂੰ ਜਾਰੀ ਹੋਣੇ ਸੀ।

ਇਹ ਮਿਤੀ ਸੀ.ਬੀ.ਐਸ.ਸੀ. ਦੀ ਵੈਬਸਾਈਟ ਅਤੇ ਰਾਸ਼ਟਰੀ ਯੋਗਤਾ-ਕਮ-ਇੰਨਟਰੈਂਸ ਟੈਸਟ ਦੀ ਬੁਕਲੈਟ ਵਿਚ ਲਿਖੀ ਸੀ।ਇਸ ਲਈ 15 ਅਪ੍ਰੈਲ ਨੂੰ ਇਹ ਸਾਰੇ ਪ੍ਰੀਖਿਆਰਥੀ ਸਵੇਰ ਤੋਂ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਇੰਤਜ਼ਾਰ ਕਰਦੇ ਰਹੇ। ਪਰ ਰਾਤ 9:00 ਵਜੇ ਸੀ.ਬੀ.ਐਸ.ਸੀ ਨੇ ਜਾਰੀ ਪ੍ਰੈਸ ਰਲੀਜ਼ ਵਿਚ ਕਿਹਾ ਕਿ ਇਹ ਐਡਮਿਟ ਕਾਰਡ ਹੁਣ 22 ਅਪ੍ਰੈਲ 2017 ਨੂੰ ਜਾਰੀ ਕੀਤੇ ਜਾਣਗੇ।ਰਲੀਜ਼ ਵਿੱਚ ਕਿਹਾ ਗਿਆ ਹੈ ਕਿ ਇਹ ਇਸ ਲਈ ਹੋਇਆ ਕਿ ਮਾਨਯੋਗ ਸੁਪਰੀਮਕੋਰਟ ਦੇ ਆਦੇਸ਼ ਅਨੁਸਾਰ ਸੀ.ਬੀ.ਐਸ.ਸੀ ਨੇ 25 ਸਾਲ ਤੋਂ ਉੱਪਰ ਦੇ ਪ੍ਰੀਖਿਆਰਥੀਆਂ ਤੋਂ ਨੀਟ-2017 ਦੀ ਪ੍ਰੀਖਿਆ ਲਈ ਆਨਲਾਈਨ ਅਰਜ਼ੀਆਂ ਸਵੀਕਾਰ ਕਰਨ ਲਈ ਆਦੇਸ਼ ਦਿੱਤਾ ਸੀ। ਇਨ੍ਹਾਂ ਪ੍ਰੀਖਿਆਰਥੀਆਂ ਦੀ ਆਨਲਾਈਨ ਅਰਜ਼ੀਆਂ ਦੀ ਆਖਰੀ ਤਰੀਕ ਅਪ੍ਰੈਲ ਮਹੀਨੇ ਵਿੱਚ ਸੀ।ਇਸ ਕਰਕੇ ਸੀ.ਬੀ.ਐਸ.ਸੀ ਨੂੰ ਰੋਲ ਨੰਬਰ ਸਲਿਪਾਂ ਜਾਰੀ ਕਰਨ ਦੀ ਤਰੀਕ ਅਗੇ ਪਾਉਣੀ ਪਈ ਹੈ।
Punjab Post Daily Online Newspaper & Print Media