ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ) ਨਾਟਸ਼ਾਲਾ ਵਿਖੇ ਸ਼ਨੀਵਾਰ ਤੇ ਐਤਵਾਰ ਖੇਡੇ ਜਾ ਰਹੇ ਨਾਟਕਾਂ ਤਹਿਤ ਨਾਟਸ਼ਾਲਾ ਵਿਖੇ ਪੰਜਾਬੀ ਡਰਾਮਾ ਡਾਟਰ ਆਫ ਬਿਨ ਦਾ ਮੰਚਨ ਕੀਤਾ ਗਿਆ।
ਕੰਨਿਆ ਭਰੂਣ ਹੱਤਿਆ ਅਤੇ ਬੇਟੀਆਂ ਪ੍ਰਤੀ ਸਮਾਜ ਦੀ ਸੋਚ ਨੂੰ ਪ੍ਰਦਰਸ਼ਿਤ ਕਰਦੇ ਹੋਏ ਨਾਟਕ ਵਿੱਚ ਵਿਖਾਇਆ ਗਿਆ ਹੈ ਕਿ ਕਿਸੇ ਇੱਕ ਪਰਿਵਾਰ ਵਿੱਚ ਧੀਅ ਜਨਮ ਲੈਂਦੀ ਹੈ ਅਤੇ ਉਹ ਪਰਿਵਾਰ ਉਸ ਨੂੰ ਪਾਰਕ ਦੇ ਕੋਲ ਲਗੇ ਡਸਟਬਿਨ ਵਿੱਚ ਸੁੱਟ ਜਾਂਦਾ ਹੈ।ਇਕ ਮੰਗਤਾ ਉਸ ਕੁੜੀ ਨੂੰ ਉਠਾ ਲੈਂਦਾ ਹੈ ਅਤੇ ਉਸ ਦਾ ਪਾਲਣ-ਪੋਸ਼ਣ ਕਰਦਾ ਹੈ।ਮੰਗਤਾ ਅਤੇ ਉਸ ਦੀ ਕੁੜੀ ਜਿਸ ਪਾਰਕ ਵਿੱਚ ਬੈਠਦੇ ਹਨ, ਉਨ੍ਹਾਂ ਨੂੰ ਉਸ ਪਾਰਕ ਵਿਚ ਵੀ ਪੁਲਿਸ ਵਾਲਾ ਬੈਠਣ ਅਤੇ ਖੇਡਣ ਨਹੀਂ ਦਿੰਦਾ ਹੈ, ਜੋ ਸ਼ਰੇਆਮ ਕਹਿੰਦਾ ਹੈ ਕਿ ਪਾਰਕ ਗਰੀਬਾਂ ਲਈ ਨਹੀਂ ਹਨ।ਜਿਸ ਦੇ ਨਾਲ ਸਾਫ਼ ਹੁੰਦਾ ਹੈ ਕਿ ਨਾਟਕ ਕੰਨਿਆ ਭਰੂਣ ਹੱਤਿਆ, ਨਾਰੀ ਸਨਮਾਨ ਦੇ ਨਾਲ-ਨਾਲ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਸਹਿਤ ਹੋਰ ਮੁਦਿਆਂ ਉਤੇ ਕਰਾਰੀ ਚੋਟ ਕਰਦਾ ਹੈ।ਨਾਟਸ਼ਾਲਾ ਦੇ ਸੰਸਥਾਪਕ ਅਤੇ ਡਰਾਮੇ ਦੇ ਲੇਖਕ ਤੇ ਡਾਇਰੈਕਟਰ ਜਤਿੰਦਰ ਬਰਾੜ ਦਾ ਕਹਿਣਾ ਹੈ ਕਿ ਜੋ ਮਾਤਾ-ਪਿਤਾ ਬੇਟੀਆਂ ਦੇ ਜਨਮ `ਤੇ ਖੁਸ਼ੀ ਮਨਾਉਣ ਦੀ ਬਜ਼ਾਏ ਦੁਖੀ ਹੁੰਦੇ ਹਨ, ਉਨ੍ਹਾਂ ਦੀ ਸੋਚ ਨੂੰ ਬਦਲਣ ਲਈ ਹੀ ਡਰਾਮਾ ਲਿਖਿਆ ਗਿਆ ਹੈ।
ਨਾਟਕ ਵਿਚ ਦੱਸਿਆ ਗਿਆ ਹੈ ਕਿ ਮੰਗਤਾ ਜਦੋਂ ਆਪਣੀ ਹਾਲਤ ਦੇ ਮੁਤਾਬਿਕ ਡਸਟਬਿਨ ਤੋਂ ਮਿਲੀ ਨਵਜਾਤ ਕੰਨਿਆ ਨੂੰ ਪਾਲ ਨਹੀਂ ਸਕਦਾ ਤਾਂ ਉਸ ਨੂੰ ਗਟਰ ਵਿੱਚ ਸੁੱਟਣ ਦੀ ਯੋਜਨਾ ਬਣਾ ਲੈਂਦਾ ਹੈ।ਉਹ ਜਿਵੇਂ ਹੀ ਉਸ ਬੱਚੀ ਨੂੰ ਗਟਰ ਵਿਚ ਸੁੱੱਟਣ ਲੱਗਦਾ ਹੈ, ਤਾਂ ਬੱਚੀ ਉਸ ਦੀ ਤਰਫ ਵੇਖ ਕੇ ਖਿਲਖਿਲਾ ਕੇ ਹੱਸ ਪੈਂਦੀ ਹੈ ਅਤੇ ਮੰਗਤੇ ਦਾ ਮਨ ਬਦਲ ਜਾਣ ਉਤੇ ਉਸਨੂੰ ਆਪਣਾ ਲੈਂਦਾ ਹੈ ।
ਇਸ ਨਾਟਕ ਵਿੱਚ ਬੇਬੀ ਮੰਨਤ, ਸੁਖਮਨੀ, ਚਾਨਣੀ, ਗਗਨ, ਅਮਨ ਅਰੋੜਾ, ਗਰਿਮਾ, ਰਜਿੰਦਰ ਚੌਧਰੀ, ਬੇਬੀ ਮਾਨਸੀ, ਬੇਬੀ ਨਇਨਾ, ਪਵਨਦੀਪ ਕੁਮਾਰ, ਵਿਕਾਸ ਸੋਨੂ, ਮਾਸਟਰ ਕੁਲਜੀਤ, ਸੋਨਲ, ਬੇਬੀ ਗਿਆ, ਜਰਨੈਲ ਸਿੰਘ, ਗੁਰਕੀਰਤ ਸੰਧ, ਸੌਰਵ ਕੁਮਾਰ, ਗੁਰਪਿੰਦਰ, ਬਿਕਰਮਜੀਤ, ਜਸਵੰਤ ਮਿੰਟੂ, ਅਸ਼ੋਕ ਭਗਤ ਨੇ ਡਰਾਮੇ ਵਿੱਚ ਚੰਗਾ ਅਹਿਮ ਨਿਭਾਈ ਹੈ ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media