ਫਾਜ਼ਿਲਕਾ, 16 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) -ਸ਼੍ਰੀ ਬ੍ਰਾਹਮਣ ਸਭਾ ਫਾਜ਼ਿਲਕਾ ਵੱਲੋਂ ਅੱਜ ਸਵੇਰੇ 8.30 ਤੋਂ 10.30 ਵਜੇ ਤੱਕ ਸ਼੍ਰੀ ਸੁੰਦਰਕਾਂਡ ਪਾਠ ਦਾ ਅਯੋਜਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਸੇਵਾਦਾਰ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਸੁੰਦਰ ਲਾਲ ਸ਼ਰਮਾ, ਦੀਸ਼ੂ ਸ਼ਰਮਾ ਅਤੇ ਵਿਨੋਦ ਸ਼ਰਮਾ ਵੱਲੋਂ ਭਜਨ ਸੰਕੀਰਤਨ ਕਰਦੇ ਹੋਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ ਅਤੇ ਸਾਰਿਆਂ ਸ਼ਰਧਾਲੂਆਂ ਨੇ ਗੁਰੂ ਜੀ ਦੇ ਚਿੱਤਰ ਤੇ ਫੁੱਲ ਭੇਂਟ ਕਰਕੇ ਨਮਨ ਕੀਤਾ।ਸਾਰਿਆਂ ਸ਼ਰਧਾਲੂਆਂ ਵੱਲੋਂ ਸੰਕਟਮੋਚਨ ਪੰਚਮੁੱਖੀ ਸ਼੍ਰੀ ਬਾਲਾ ਜੀ ਦੀ ਆਰਤੀ ਕੀਤੀ ਗਈ।ਜਿਸ ਤੋਂ ਬਾਅਦ ਭਗਵਾਨ ਨੂੰ ਭੋਗ ਲਗਾਕੇ ਸ਼ਰਧਾਲੂਆਂ ਵਿਚ ਪ੍ਰਸਾਦ ਵੰਡਿਆ ਗਿਆ।
ਇਸ ਮੌਕੇ ਚੰਦਰ ਸ਼ੇਖਰ ਸ਼ਰਮਾ, ਵਰਿੰਦਰ ਸਹਿਜਪਾਲ, ਰਮੇਸ਼ ਸ਼ਰਮਾ, ਪੰਡਤ ਸੀਤਾ ਰਾਮ ਪੁਜਾਰੀ, ਵਿਨੋਦ ਸ਼ਰਮਾ, ਰਜਿੰਦਰ ਸ਼ਰਮਾ, ਲੀਲਾਧਰ ਸ਼ਰਮਾ, ਹਰੀਸ਼ ਸ਼ਰਮਾ, ਸੰਦੀਪ ਮਹਿਤਾ, ਸਤੀਸ਼ ਤ੍ਰਿਪਾਠੀ, ਸੁੰਦਰ ਲਾਲ ਸ਼ਰਮਾ, ਅਸ਼ੋਕ ਸ਼ਰਮਾ, ਪਵਨ ਸ਼ਰਮਾ, ਦੀਸ਼ੂ ਅਤੇ ਹੋਰਨਾਂ ਨੇ ਸਹਿਯੋਗ ਕੀਤਾ।ਦੂਜੇ ਪਾਸੇ ਸ਼੍ਰੀ ਸਨਾਤਮ ਧਰਮ ਬਾਵਡੀ ਸਭਾ ਨੇ ਏਕਲ ਅਭਿਆਨ ਦੇ ਆਚਾਰੀਆਂ ਨੇ ਗੁਰੂ ਜ ਦਾ ਪ੍ਰਕਾਸ਼ ਉਤਸਵ ਮਨਾਇਆ ਅਤੇ ਉਨ੍ਹਾਂ ਵੱਲੋਂ ਵਿਖਾਏ ਰਸਤੇ ਤੇ ਚੱਲਣ ਦੀ ਪ੍ਰੇਰਣ ਲਈ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media