ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਾਉਣੀ ਦੀਆਂ ਫਸਲਾਂ ਦੀ ਤਕਨੀਕੀ ਜਾਣਕਾਰੀ ਦੇਣ ਅਤੇ ਫਸਲਾਂ ਦੀ ਰਹਿੰਦ ਖੂੰਹਦ ਦੀ ਸੁਚੱਜੀ ਵਰਤੋਂ ਲਈ ਖੇਤੀਬਾੜੀ ਵਿਭਾਗ ਅੰਮ੍ਰਿਤਸਰ ਵੱਲੋਂ ਅਜਨਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀ ਲਗਾਈ ਗਈ । ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ । ਸ. ਹਰਪ੍ਰਤਾਪ ਸਿੰਘ ਅਜਨਾਲਾ ਐਮ ਐਲ ਏ ਵੱਲੋ ਇਸ ਕੈਂਪ ਦਾ ਉਦਘਾਟਨ ਕੀਤਾ।ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਸਾਨੂੰ ਆਪਣੀ ਖੇਤੀ ਕਰਦੇ ਸਮੇਂ ਵਾਤਾਵਰਣ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ । ਪਾਣੀ ਦੀ ਬੱਚਤ ਸਮੇਂ ਦੀ ਮੁੱਖ ਲੋੜ ਹੈ ।ਕਸਾਨਾਂ ਨੂੰ ਬਾਸਮਤੀ 1121 ਕਿਸਮ ਜੋ ਪਾਣੀ ਘੱਟ ਲੈਦੀ ਹੈ ਦੀ ਕਾਸਤ ਕਰਨੀ ਚਾਹੀਦੀ ਹੈ। ਫਸਲਾਂ ਦੀ ਰਹਿਦ ਖੂਹੰਦ ਨੂੰ ਸਾੜਨ ਬਾਰੇ ਬੋਲਦਿਆ ਕਿਹਾ ਕਿ ਜਿਨਾਂ ਕਿਸਾਨਾਂ ਨੇ ਉਦਮ ਵਿਖਾ ਕੇ ਬਿਨਾ ਪਰਾਲੀ ਅਤੇ ਕਣਕ ਦਾ ਨਾੜ ਸਾੜੇ ਖੇਤੀ ਕੀਤੀ ਹੈ ਉਹਨਾਂ ਦੇ ਖੇਤਾਂ ਤੱਕ ਹੋਰਨਾਂ ਕਿਸਾਨਾਂ ਨੂੰ ਲਿਜਾ ਕੇ ਵਿਖਾਉਣਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਕਿਸਾਨ ਪਰ੍ਰੇਤ ਹੋ ਸਕਣ ਅਤੇ ਪਰਾਲੀ ਅਤੇ ਨਾੜ ਨੂੰ ਸਾੜਨ ਤੋਂ ਬਗੈਰ ਖੇਤੀ ਕਰ ਸਕਣ। ਉਹਨਾਂ ਕਿਹਾ ਕਿ ਨਵੀਂ ਮਸ਼ੀਨਰੀ ਦੀ ਵਰਤੋਂ ਕਰਕੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਬਿਜਾਈ ਇਸ ਨੂੰ ਜਮੀਨ ਵਿੱਚ ਹੀ ਮਿਲਾਇਆ ਜਾਵੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਨਾੜ ਅਤੇ ਪਰਾਲੀ ਆਦਿ ਨੂੰ ਅੱਗ ਨਾ ਲਗਾਈ ਜਾਵੇ। ਨਵੀਆਂ ਖੇਤੀ ਮਸ਼ੀਨਾ ਦੀ ਵਰਤੋਂ ਕਰਕੇ ਇਸ ਰਹਿੰਦ ਖੂੰਹਦ ਨੂੰ ਜਮੀਨ ਵਿੱਚ ਹੀ ਮਿਲਾਇਆ ਜਾਵੇ। ਦਲਬੀਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਕਿਸਾਨਾਂ ਨੂੰ ਜੀ ਆਇਆ ਆਖਿਆ ਉਨਾਂ ਕਿਹਾ ਕਿ ਜਿਲੇ ਵਿੱਚ 1.81 ਲੱਖ ਹੈਕਟੇਅਰ ਰਕਬੇ ਵਿੱਚ ਝੋਨੇਂ ਦੀ ਬਿਜਾਈ ਹੋਣ ਦਾ ਅਨੁਮਾਨ ਹੈ । ਉਹਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਬਾਸਮਤੀ ਹੇਠ ਹੋਰ ਰਕਬਾ ਵਧਾਉਣਾ ਉਚਿਤ ਨਹੀ ਹੈ ਸਾਨੂੰ ਬਾਸਮਤੀ ਹੇਠ ਰਕਬਾ ਵਧਾਉਣ ਦੀ ਬਿਜਾਏ ਬਾਸਮਤੀ ਦੀ ਕੁਆਲਟੀ ਵੱਲ ਵਿਸੇਸ਼ ਧਿਆਨ ਦੇਣਾ ਚਾਹੀਦਾ ਹੈ।ਖਾਦਾਂ ਅਤੇ ਜਹਿਰਾਂ ਦੀ ਲੋੜ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ।ਉਹਨਾਂ ਕਿਸਾਨਾਂ ਨੂੰ ਮੂੰਗੀ ਹੇਠ ਰਕਬਾ ਵੀ ਵਧਾਉਣ ਤੇ ਜੋਰ ਦਿੱਤਾ ਇਸ ਮੌਕੇ ਕੰਵਰ ਪਰਤਾਪ ਸਿੰਘ ਅਜਨਾਲਾ ਵੀ ਮੌਜੂਦ ਸਨ ।
ਇਸ ਕਿਸਾਨ ਕੈਂਪੇ ਵਿੱਚ ਖੇਤੀ ਪ੍ਰਦਰਸ਼ਨੀਆਂ ਵੀ ਲਗਾਈਆਂ ਜਿਸ ਵਿੱੱਚ ਕਿਸਾਨਾਂ ਨੇ ਭਰਭੂਰ ਦਿਲਚਸਪੀ ਵਿਖਾਈ ਅਤੇ ਜਾਣਕਾਰੀ ਹਾਸਿਲ ਕੀਤੀ। ਡਾ ਨਰਿੰਦਰ ਪਾਲ ਸਿੰਘ ਇੰਚਾਰਜ ਕਿਸਾਨ ਸਲਾਹਕਾਰ ਕੇਂਦਰ ਅੰਮ੍ਰਿਤਸਰ, , ਸ੍ਰੀ ਹਰਵੰਤ ਸਿੰਘ ਵਿਸ਼ਾ ਵਸਤੂ ਮਾਹਿਰ (ਪਸਾਰ), ਡਾ. ਰਮਿੰਦਰ ਕੌਰ, ਡਾ ਪਰਮਿੰਦਰ ਕੌਰ, ਡਾ ਪਲਵਿੰਦਰ ਸਿੰਘ ਤੁੰਗ ਡਾ ਸੁਖਜਿੰਦਰ ਜੀਤ ਸਿੰਘ, ਡਾ ਜਗਮੋਹਨ ਸਿੰਘ ਇੰਜ. ਰਣਬੀਰ ਸਿੰਘ ਰੰਧਾਵਾ ਅਤੇ ਜਗਤਾਰ ਸਿੰਘ ਬਾਗਬਾਨੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਵੱਖ ਵੱਖ ਵਿਸ਼ਿਆ ਤੇ ਜਾਣਕਾਰੀ ਦਿਤੀ।
ਇਸ ਮੌਕੇ ਸਹਾਇਕ ਮੰਡੀਕਰਣ ਅਫਸਰ ਨਾਜਰ ਸਿੰਘ , ਖੇਤੀਬਾੜੀ ਅਫਸਰ ਹਰਿੰਦਰ ਜੀਤ ਸਿੰਘ ਮਸਤਿੰਦਰ ਸਿੰਘ, ਹਰਿੰਦਰ ਜੀਤ ਸਿੰਘ ,ਸਤਬੀਰ ਸਿੰਘ, ਰਮਿੰਦਰ ਸਿੰਘ, ਪ੍ਰਿਤਪਾਲ ਸਿੰਘ, ਗੁਰਿੰਦਰ ਸਿੰਘ ਮੋਮੀ,ਹਰਸ਼ਰਨਜੀਤ ਸਿੰਘ, ਚਿਰੰਜੀਵ ਲਾਲ, ,ਗੁਰਦੇਵ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ, ਮਨਦੀਪ ਕੁਮਾਰ ਪੁਜਾਰਾ ਪੀ.ਡੀ ਆਤਮਾ, ਏ.ਡੀ.ਓ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਸੁਖਚੈਨ ਸਿੰਘ ਗੰਡੀਵਿੰਡ, ਸੁਖਮਿੰਦਰ ਸਿੰਘ ਉਪਲ, ਭੁਪਿੰਦਰ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਸਤਬੀਰ ਸਿੰਘ ਸੰਧੂ, ਸੁਖਦੇਵ ਸਿੰਘ, ਕੁਲਜੀਤ ਸਿੰਘ, ਹਰਨੇਕ ਸਿੰਘ ਡੀ ਪੀ ਡੀ ਏ.ਈ.ਓ ਪ੍ਰਭਦੀਪਸਿੰਘ, ਕੁਲਜੀਤ ਸਿੰਘ, ਜਸਪਾਲ ਸਿੰਘ, ਵਿਕਰਮ ਸਿੰਘ, ਏ.ਐਸ.ਆਈ ਅਤੇ ਸਮੂੰਹ ਸਟਾਫ ਖੇਤੀਬਾੜੀ ਵਿਭਾਗ ਸਮੂੰਹ ਸਟਾਫ ਖੇਤੀਬਾੜੀ ਕਾਲਜ ਅਤੇ ਇਲਾਕੇ ਦੇ ਵਡੀ ਗਿਣਤੀ ਵਿਚ ਕਿਸਾਨ ਹਾਜਰ ਸਨ। ਬਲਾਕ ਅਜਨਾਲਾ ਦੇ ਸਮੂੰਹ ਸਟਾਫ ਵੱਲੋਂ ਇਹ ਕੈਂਪ ਲਗਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ।
Punjab Post Daily Online Newspaper & Print Media