Tuesday, November 24, 2026

ਡਾਕਟਰ ਨੇਕੀ ਸੰਪਾਦਕੀ ਸਲਾਹਕਾਰ ਬਣੇ

ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – Dr. N.S Nekiਮੈਡੀਕਲ ਖੇਤਰ ਦੀ ਨਾਮਵਰ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਸਥਾਨਕ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਡਾਕਟਰੀ ਰਸਾਲੇ ਜੇ.ਕੇ ਪ੍ਰੈਕਟੀਸ਼ਨਰ ਦਾ ਸੰਪਾਦਕੀ ਸਲਾਹਕਾਰ ਨਿਯੁੱਕਤ ਕੀਤਾ ਗਿਆ ਹੈ। ਇਸ ਦੀ ਲਿਖਤੀ ਸੂਚਨਾ ਇਸ ਜਨਰਲ ਦੇ ਐਗਜੈਕਟਿਵ ਐਡੀਟਰ ਡਾਕਟਰ ਜਫਰ ਅੱਬਾਸ ਨੇ ਡਾਕਟਰ ਨੇਕੀ ਨੂੰ ਭੇਜੀ ਹੈ। ਇਹ ਰਸਾਲਾ ਜੰਮੂ ਕਸ਼ਮੀਰ ਤੋਂ ਪ੍ਰਕਾਸ਼ਿਤ ਹੁੰਦਾ ਹੈ। ਡਾਕਟਰ ਨੇਕੀ ਦੀ ਨਿਯੁਕਤੀ ਮੈਡੀਕਲ ਖੇਤਰ ਵਿੱਚ ਕੀਤੇ ਗਏ ਯੌਗਦਾਨ ਨੂੰ ਮੁਖ ਰੱਖਦੇ ਹੋਏ ਕੀਤੀ ਗਈ ਹੈ। ਇਥੇ ਇਹ ਵਰਨਣਯੋਗ ਹੈ ਕਿ ਡਾਕਟਰ ਨੇਕੀ 10 ਤੋਂ ਵੱਧ ਡਾਕਟਰੀ ਰਸਾਲਿਆਂ ਦੇ ਸੰਪਾਦਕ ਹਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply