ਚਾਚਾ ਬਿਸ਼ਨਾ ਐਂਡ ਪਾਰਟੀ ਨੇ ਹਸਾ-ਹਸਾ ਕੇ ਪਾਈਆਂ ਲੋਕਾਂ ਦੇ ਢਿੱਡੀਂ ਪੀੜਾਂ
ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) –
5ਵੇਂ ਜਸਪਾਲ ਭੱਟੀ ਐਵਾਰਡ ਸ਼ੋਅ ਦੌਰਾਨ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟ ਰਹੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।ਈਡੀਅਟ ਕਲੱਬ ਵੱਲੋਂ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ‘ਈਡੀਅਟ’ ਅਤੇ ਸੀ. ਮੀਤ ਪ੍ਰਧਾਨ ਧਵਨੀ ਮਹਿਰਾ ਦੀ ਅਗਵਾਈ `ਚ ਪੰਜਵੇਂ ਜਸਪਾਲ ਭੱਟੀ ਐਵਾਰਡ ਸ਼ੋਅ ਦਾ ਆਯੋਜਨ ਮਾਲ ਆਫ ਅੰਮ੍ਰਿਤਸਰ ਦੇ ਸਹਿਯੋਗ ਦੇ ਨਾਲ ਸਰਫੇਸ ਗਾਰਡਨ ਵਿਚ ਕੀਤਾ ਗਿਆ।ਚੀਫ ਕਮਿਸ਼ਨਰ ਆਫ ਇਨਕਮ ਟੈਕਸ ਐਸ.ਜੇ ਸਿੰਘ ਮੁੱਖ ਮਹਿਮਾਨ ਸਨ, ਜਦਕਿ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਪ੍ਰਧਾਨ ਹਰਵਿੰਦਰ ਸੋਨੀ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ।
ਗਾਇਕ ਗਗਨਦੀਪ ਸ਼ਰਮਾ ਦੇ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ, ਜਦਕਿ ਪ੍ਰਸਿੱਧ ਹਾਸ ਕਲਾਕਾਰਾਂ, ਫਿਲਮੀ ਤੇ ਕਲਾ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਹਸਤੀਆਂ ਨੇ ਵੀ ਹਾਜਰੀ ਦਰਜ ਕੀਤੀ।ਗਾਇਕ ਸ਼ੀਰਾ ਜਸਵੀਰ ਨੇ ਆਪਣੇ ਅੰਦਾਜ਼ ਵਿਚ ਗੀਤ ਗਾ ਕੇ ਕਾਫੀ ਰੰਗ ਬੰਨਿਆ।ਵਾਇਸ ਆਫ ਪੰਜਾਬ ਛੋਟਾ ਚੈਂਪ-2 ਦੀ ਫਾਇਨਲਿਸਟ ਖਿਯਾਤੀ ਮਹਿਰਾ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦੀ ਵਾਹ-ਵਾਹ ਖੱਟੀ।ਪ੍ਰਸਿੱਧ ਹਾਸਰਸ ਕਲਾਕਾਰ ਚਾਚਾ ਬਿਸ਼ਨਾ ਐਂਡ ਪਾਰਟੀ ਤੇ ਸਾਹਿਬ ਸਿੰਘ ਆਦਿ ਨੇ ਵੀ ਹਸਾ-ਹਸਾ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ।ਮੰਚ ਸੰਚਾਲਨ ਪੀ.ਟੀ.ਸੀ `ਲਾਫਟਰ ਦਾ ਮਾਸਟਰ` ਦੇ ਕਵਲਜੀਤ ਸਿੰਘ ਅਤੇ ਸਲੋਨੀ ਸਰੀਨ ਨੇ ਬਾਖੂਬੀ ਕੀਤਾ।
ਸਮਾਗਮ ਦੌਰਾਨ ਪੰਜਾਬੀ ਗਾਇਕ ਸ਼ੀਰਾ ਜਸਵੀਰ ਨੂੰ (ਸੁਰਾਂ ਦਾ ਬਾਦਸ਼ਾਹ) ਐਵਾਰਡ, ਪ੍ਰਸਿੱਧ ਸੰਗੀਤਕਾਰ ਬੀਟ ਮਨਿਸਟਰ ਨੂੰ (ਸਰਵੋਤਮ ਸੰਗੀਤਕਾਰ), ਅਦਾਕਾਰਾ ਰੋਜ.ਜੇ ਕੌਰ ਨੂੰ (ਗਰੇਸਫੁੱਲ ਐਕਟ੍ਰੈਸ), ਪੌਲੀਵੁਡ ਅਦਾਕਾਰ ਨੀਟੂ ਪੰਧੇਰ ਨੂੰ (ਸ਼ਰੀਫ ਬਦਮਾਸ਼), ਦੂਰਦਰਸ਼ਨ ਜਲੰਧਰ ਦੇ ਡਾਇਰੈਕਟਰ ਓਮ ਗੌਰੀ ਦੱਤ ਸ਼ਰਮਾ ਨੂੰ (ਬੈਸਟ ਆਰਟ ਪ੍ਰੋਮੋਟਰ) ਅਤੇ ਫਿਲਮ ਕਹਾਣੀਕਾਰ ਧੀਰਜ ਕੁਮਾਰ ਨੂੰ (ਕਲਮ ਦਾ ਧਨੀ) ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।ਕਲਾਸੀਕਲ ਡਾਂਸ ਅਤੇ ਗਾਇਕੀ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀ ਖਿਯਾਤੀ ਮਹਿਰਾ ਨੂੰ ਉਸ ਦੀ ਫਿਲਮ ਸਰਬਜੀਤ ਦੇ ਲਈ ਤੇ ਸੂਫੀ ਗਾਇਕ ਸੰਨੀ ਸਲੀਮ ਨੂੰ ਬੈਸਟ ਸੂਫੀ ਗਾਇਕ ਦਾ ਐਵਾਰਡ ਦੇ ਕੇ ਸਨਮਾਨਿਆ ਗਿਆ।
ਇਸੇ ਤਰਾਂ ਡਲਹੌਜੀ ਹਿਲਟੌਪ ਸਕੂਲ ਡਲਹੌਜੀ ਨੂੰ (ਬੈਸਟ ਬੋਰਡਿੰਗ ਸਕੂਲ) ਅਤੇ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਮੰਗਲ ਸਿੰਘ ਨੂੰ (ਬੈਸਟ ਐਜੂਕੇਸ਼ਨਿਸਟ) ਐਵਾਰਡ ਦੇ ਕੇ ਸਨਮਾਨਿਆ ਗਿਆ।ਹਸਤ ਰੇਖਾ ਮਾਹਿਰ ਕੇ.ਐਸ ਪਾਰਸ ਨੂੰ (ਜੋਤਿਸ਼ ਕੁਲਗੁਰੂ), ਦੀਪਕ ਤਿੱਲੀ, ਦੀਪਕ ਬੱਧਨੀ, ਦੀਪਕ ਪਠਾਣੀਆਂ, ਕੁਲਵੀਰ ਸੋਨੀ ਅਤੇ ਗੁਰਜੀਤ ਦੌਲਾ ਨੂੰ (ਮਸਖਰੇ ਪੰਜਾਬ ਦੇ) ਐਵਾਰਡ ਦੇ ਨਾਲ ਨਿਵਾਜ਼ਿਆ ਗਿਆ।
ਕਲੱਬ ਦੇ ਪ੍ਰਧਾਨ ਰਾਜਿੰਦਰ ਰਿਖੀ ‘ਈਡੀਅਟ’ ਨੇ ਕਿਹਾ ਕਿ ਕਿ ਜਸਪਾਲ ਭੱਟੀ ਦੇ ਅਸ਼ੀਰਵਾਦ ਨਾਲ ਉਹਂ 19 ਸਾਲ ਪਹਿਲਾਂ ਸਥਾਪਿਤ ਈਡੀਅਟ ਕਲੱਬ ਕਲਾ ਖੇਤਰ ਵਿੱਚ ਅਹਿਮ ਕਾਰਜ ਅੰਜ਼ਾਮ ਦੇ ਰਹੀ ਹੈ।
ਕਲੱਬ ਦੀ ਸੀਨੀ. ਮੀਤ ਪ੍ਰਧਾਨ ਧਵਨੀ ਮਹਿਰਾ ਨੇ ਆਏ ਹੋਏ ਸਾਰੇ ਹੀ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦਾ ਮਕਸਦ ਜਸਪਾਲ ਭੱਟੀ ਦਾ ਨਾਮ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ `ਚ ਜਿਊਂਦਾ ਰੱਖਣਾ ਹੈ।ਫਿਲਮੀ ਅਦਾਕਾਰ ਅਤੇ ਜਸਪਾਲ ਭੱਟੀ ਦੇ ਮਸੇਰੇ ਭਰਾ ਅਰਵਿੰਦਰ ਭੱਟੀ ਨੇ ਵੀ ਉਚੇਚੇ ਤੌਰ ‘ਤੇ ਇਸ ਐਵਾਰਡ ਸ਼ੋਅ ਵਿਚ ਸ਼ਿਰਕਤ ਕੀਤੀ।
ਇਸ ਮੌਕੇ ਕਲੱਬ ਦੇ ਪੈਟਰਨ ਸੰਜੀਵ ਭੰਡਾਰੀ, ਟੀ.ਵੀ ਨਊਜ਼ ਰੀਡਰ ਅਰਵਿੰਦਰ ਭੱਟੀ, ਕਾਂਗਰਸੀ ਨੇਤਾ ਗੁਰਬਿੰਦਰ ਸਿੰਘ ਮਾਹਲ, ਅਵਨੀਸ਼ ਕੁਮਾਰ ਸਿੰਘ, ਕਰਨਲ ਮਨਦੀਪ ਸਿੰਘ, ਸੁਮੀਤ ਕਾਲੀਆ, ਜਗਤਾਰ ਸਿੰਘ ਬਿੱਲਾ, ਨਾਨਕ ਸਿੰਘ, ਸੁਨੀਲ ਕੁਮਾਰ, ਸੰਦੀਪ ਰਿਖੀ ਅਤੇ ਮਾਲ ਆਫ ਅੰਮ੍ਰਿਤਸਰ ਦੇ ਪ੍ਰਬੰਧਕੀ ਬੋਰਡ ਦੇ ਸਾਰੇ ਮੈਂਬਰ ਵੀ ਹਾਜਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media