ਬਠਿੰਡਾ, 18 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਕਿਤਾਬ ਪ੍ਰਦਰਸ਼ਨੀ ਦਾ ਸ਼ੁਭ ਆਰੰਭ ਕਰਦਿਆਂ ਸੰਸਥਾ ਦੇ ਚੇਅਰਮੈਨ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਅਸਲੀ ਮਿੱਤਰ ਹਨ ਜੋ ਕਿ ਸੁਚੱਜੇ ਮਨੁੱਖੀ ਜੀਵਨ ਦੀ ਮਾਰਗਦਰਸ਼ਕਤਾ ਕਰਦੀਆਂ ਹਨ।ਨਾਲ ਹੀ ਉਹਨ੍ਹਾਂ ਵਿੱਦਿਅਕ ਅਦਾਰਿਆਂ ਵਿਚ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਵੀ ਹੋਰ ਪ੍ਰਫੁਲਿੱਤ ਕਰਨ ਲਈ ਕਿਹਾ ਅਤੇ ਜਨਮਦਿਨ, ਵਰੇਗੰਢ ਅਤੇ ਹੋਰ ਮੋਕਿਆਂ ਤੇ ਗਿਫਟ ਦੇ ਰੂਪ ਵਿਚ ਕਿਤਾਬਾਂ ਦੇ ਅਦਾਨ ਪ੍ਰਦਾਨ ਤੇ ਜ਼ੋਰ ਦਿੱਤਾ।ਸਿੱਧੂ ਹੋਰਾਂ ਨੇ ਉਪਸਥਿਤ ਅਧਿਆਪਕਾਂ ਅਤੇ ਕਿਤਾਬ ਛਾਪਕਾਂ ਨੂੰ ਚੰਗੇਰੀਆਂ ਤਜਰਬੇ ਨਾਲ ਭਰੀਆਂ ਪਾਠ ਪੁਸਤਕਾਂ ਛਾਪਣ ਲਈ ਕਿਹਾ ਤਾਂ ਜ਼ੋ ਯੁਵਕ ਪੀੜੀ ਦਾ ਝੁਕਾਅ ਕਿਤਾਬਾਂ ਪ੍ਰਤੀ ਹੋਰ ਵਧੇ।ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਨੇ ਇਸ ਮੌਕੇ ਵਿਚਾਰ ਰੱਖਦਿਆਂ ਕਿਹਾ ਕਿ ਕਿਤਾਬ ਪ੍ਰਦਰਸ਼ਨੀ ਲਾਉਣ ਦਾ ਮੁੱਖ ਮੰਤਵ ਇਹੀ ਹੈ ਕਿ ਵਿਦਿਆਰਥੀਆਂ ਦਾ ਕਿਤਾਬਾਂ ਵੱਲ ਰੁਝਾਨ ਅਤੇ ਲੋੜ ਨੂੰ ਮੁੱਖ ਰੱਖਦਿਆਂ ਕਿਤਾਬਾਂ ਛਾਪਣ ਤਾਂ ਕਿ ਸੁਚੱਜੇ ਸਮਾਜ ਦੀ ਸਿਰਜਨਾ ਨੂੰ ਯਕੀਨੀ ਬਣਾਇਆ ਜਾ ਸਕੇ।
ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਚੰਗੀਆਂ ਕਿਤਾਬਾਂ ਦੇ ਸੰਦਰਭ ਵਿਚ ਬੋਲਦਿਆਂ ਕਿਹਾ ਕਿ ਵਧੀਆ ਕਿਤਾਬ ਚੰਗੇ ਮਨੁੱਖੀ ਜੀਵਨ ਦਾ ਪ੍ਰੇਰਨਾ ਸਰੋਤ ਬਣ ਸਕਦੀ ਹੈ।ਜਿਆਦਾ ਲੋਕਪ੍ਰਯਿਤਾ ਰੱਖਣ ਵਾਲੀਆਂ ਅਤੇ ਅਵਾਰਡ ਜੇਤੂ ਕਿਤਾਬਾਂ ਸਮਾਜ ਵਿਚ ਚੋਹੁਤਰਫਾ ਨਿਖਾਰ ਲਿਆ ਸਕਦੀਆਂ ਹਨ।ਡਾ. ਧਾਲੀਵਾਲ ਹੋਰਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਲਾਇਬ੍ਰੇਰੀ ਵਿਚ ਉਦੇਸ਼ ਪੱਖੋਂ ਵਜਨਦਾਰ ਕਿਤਾਬਾਂ ਨੂੰ ਤਰਜੀਹ ਦਿੰਦੀ ਹੈ। ਅੰਤਰ ਰਾਸ਼ਟਰੀ ਕਿਤਾਬ ਦਿਵਸ ਦੇ ਇਤਿਹਾਸ ਤੇ ਚਾਨਣ ਪਾਉਂਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਰੋ ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਕਿਹਾ ਕਿ ਪਹਿਲੀ ਵਾਰ ਇਹ ਦਿਨ 20 ਅਪ੍ਰੈਲ 1995 ਨੂੰ ਯੂਨੈਸਕੋ ਵੱਲੋਂ ਮਸ਼ਹੂਰ ਲੇਖਕ ਵਿਲੀਅਮ ਸ਼ੇਖਸ਼ਪਿਅਰ ਸਵਰਗ ਸੁਧਾਰਨ ਨੂੰ ਸਮਰਪਿਤ ਕੀਤਾ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਦੱਸਿਆ ਕਿ ਮਸ਼ਹੂਰ ਪਬਲਿਸ਼ਰਜ ਮਦਾਨ ਬੁੱਕ ਹਾਊਸ, ਪਟਿਆਲਾ,ਸਾਇੰਟਿਫਿਕ ਪਬਲਿਸ਼ਰਜ, ਨਵੀਂ ਦਿੱਲੀ, ਲਾਇਲ ਬੁੱਕ ਡਿਪੂ, ਲੁਧਿਆਣਾ ਅਤੇ ਭੋਪਾਲ, ਗਰੇਸ਼ੀਅਸ਼ ਪਬਲਿਸ਼ਰਜ, ਪਟਿਆਲਾ, ਸੰਗਮ ਬੁੱਕ ਹਾਊਸ, ਸਮਾਨਾ, ਸਪਤਰਿਸ਼ੀ ਪਬਲਿਸ਼ਰਜ, ਚੰਡੀਗੜ੍ਹ ਸਮੇਤ ਹੋਰ ਕਈ ਛਾਪਕਾਂ ਨੇ ਇਸ ਪ੍ਰਦਰਸ਼ਨੀ ਵਿਚ ਹੁੰਮ-ਹੁਮਾ ਕੇ ਹਿੱਸਾ ਲਿਆ। ਗੁਰੂ ਕਾਸ਼ੀ ਯੂਨੀਵਰਸਿਟੀ ਲਾਇਬ੍ਰੇਰੀ ਸਾਇੰਸ ਵਿਭਾਗ ਦੇ ਮੁੱਖੀ ਪ੍ਰੋ. ਪਰਮਜੀਤ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰਦਰਸ਼ਨੀ 18-19 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਚਾਹਵਾਨਾਂ ਦੇ ਸਨਮੁੱਖ ਰਹੇਗੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡੀਨ ਡਾਇਰੈਕਟਰ, ਉਹਨਾਂ ਦੇ ਸਟਾਫ ਅਤੇ ਵਿਦਿਆਰਥੀਆਂ ਇਸ ਪ੍ਰਦਰਸ਼ਨੀ ਦਾ ਲਾਹਾ ਉਠਾਇਆ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media