ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੰਧੂ) –
ਆਰਟਿਸਟਿਕ ਜਿਮਨਾਸਟਿਕ ਖੇਡ-ਖੇਤਰ ਦੇ ਵਿੱਚ ਪ੍ਰਾਪਤੀਆਂ-ਦਰ-ਪ੍ਰਾਪਤੀਆਂ ਕਰਨ ਵਾਲੇ ਅੰਮ੍ਰਿਤਸਰ ਦੇ ਜਿਮਨਾਸਿਟ ਖਿਡਾਰੀ ਸਾਹਿਲ ਭਾਰਦਵਾਜ ਨੂੰ ਦਿੱਲੀ ਦੇ ਗੁਰੂ ਤੇਗ ਬਹਾਦਰ ਕਾਲਜ ਸਪੈਸ਼ਲ ਐਵਾਰਡ ਦੇ ਕੇ ਨਿਵਾਜਿਆ ਗਿਆ।ਨਾਰਦਨ ਰੇਲਵੇ ਅੰਮ੍ਰਿਤਸਰ ਦੇ ਸੀ.ਆਈ.ਟੀ ਤੇ ਅੰਤਰਰਾਸ਼ਟਰੀ ਜਿਮਨਾਸਿਟਕ ਖਿਡਾਰੀ ਤਰਸੇਮ ਲਾਲ ਦੇ ਬੇਟੇ ਤੇ ਲਾਡਲੇ ਸ਼ਗਿਰਦ ਸਾਹਿਲ ਭਾਰਦਵਾਜ ਨੇ ਜਿਥੇ ਇਸ ਤੋਂ ਪਹਿਲਾਂ ਕਈ ਜ਼ਿਲ੍ਹਾਂ, ਸੂਬਾ, ਰਾਸ਼ਟਰੀ ਤੇ ਇੰਟਰਵਰਸਿਟੀ ਖੇਡ ਮੁਕਾਬਲਿਆਂ ਦੇ ਵਿੱਚ ਧਾਂਕ ਜਮਾਈ ਹੈ।ਉਥੇ ਆਲ ਇੰਡੀਆ ਇੰਟਰਵਰਸਿਟੀ ਜਿਮਨਾਸਟਿਕ ਪ੍ਰਤੀਯੋਗਤਾ ਦੇ ਵਿੱਚ ਵੀ ਕੌਮੀ ਪੱਧਰ ਤੇ ਤੀਸਰਾ ਸਥਾਨ ਹਾਂਸਲ ਕੀਤਾ ਹੈ।ਅੰਮ੍ਰਿਤਸਰ ਪੁੱਜੇ ਸਾਹਿਲ ਭਾਰਦਵਾਜ ਨੇ ਦੱਸਿਆ ਕਿ ਉਸ ਨੂੰ ਅੰਤਰਰਾਸ਼ਟਰੀ ਪੱਧਰ ਦਾ ਬੇਮਿਸਾਲ ਖਿਡਾਰੀ ਬਣਨ ਦਾ ਪ੍ਰੇਰਣਾ ਉਸ ਦੇ ਪਿਤਾ ਤੇ ਅੰਤਰਰਾਸ਼ਟਰੀ ਜਿਮਨਾਸਟਿਕ ਖਿਡਾਰੀ ਤਰਸੇਮ ਲਾਲ ਰੇਲਵੇ ਦੇ ਕੋਲੋਂ ਮਿਲੀ। ਉਸ ਨੇ ਦੱਸਿਆ ਕਿ ਦੇਸ਼ ਦਾ ਕੋਈ ਵੀ ਅਜਿਹਾ ਇੰਡੋਰ ਜਿਮਨਾਸਟਿਕ ਸਟੇਡੀਅਮ ਨਹੀਂ ਜਿੱਥੇ ਉਸ ਨੇ ਆਪਣੀ ਕਲਾ ਦਾ ਲੋਹਾ ਨਾ ਮਨਵਾਇਆ ਹੋਵੇ।ਉਸ ਨੇ ਕਿਹਾ ਕਿ ਉਸ ਨੂੰ ਫਖਰ ਹੈ ਕਿ ਉਸ ਨੇ ਗੁਰੂ ਦੀ ਪਾਖ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਖੇ ਜਨਮ ਲੈ ਕੇ ਇਹ ਸੱਭ ਪ੍ਰਾਪਤੀਆਂ ਕੀਤੀਆਂ ਹਨ।ਉਸ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਉਹ ਹੋਰ ਵੀ ਰਾਸ਼ਟਰੀ ਤੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਬੇਹਤਰ ਪ੍ਰਦਰਸ਼ਨ ਕਰੇਗਾ। ਉਸ ਦੀਆਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਦਿੱਲੀ ਸਥਿਤ ਉਸ ਦੇ ਗੁਰੂ ਤੇਗ ਬਹਾਦਰ ਕਾਲਜ ਦੇ ਵੱਲੋਂ ਉਸ ਨੂੰ ਸਪੈਸ਼ਲ ਸਪੋਰਟਸ ਐਵਾਰਡ ਦੇ ਕੇ ਨਵਾਜਿਆ ਗਿਆ।ਇਸ ਮੌਕੇ ਸ਼ਰਨਜੀਤ ਸਿੰਘ, ਈਸ਼ ਦੇਵਗਨ, ਸੁਰੇਸ਼ ਕੁਮਾਰ, ਜੀ.ਐਸ ਮੱਟੂ, ਸੈਫੀ ਸੰਧੂ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media