ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ- ਸੰਧੂ) –
ਬੀਤੇ ਦਿਨੀ ਨੈਸ਼ਨਲ ਕੈਪੀਟਲ ਰੀਜ਼ਨ ਅਧਾਰਿਤ ਕੰਪਨੀ ਜੀ.ਆਰ.ਆਰ. ਦੇ ਵੱਲੋਂ ਮੀਡੀਆ ਪਾਰਟਰਨ ਦੈਨਿਕ ਜਾਗਰਨ ਤੇ ਪੰਜਾਬੀ ਜਾਗਰਨ ਦੇ ਸਹਿਯੋਗ ਨਾਲ ਅੰਮ੍ਰਿਤਸਰ ਨੂੰ ਕਲੀਨ, ਗ੍ਰੀਨ ਐਂਡ ਹੈਲਥੀ ਬਣਾਉਣ ਮੰਤਵ ਨਾਲ ਕਰਵਾਈ ਗਈ ਹੈਰੀਟੇਜ਼ ਸਿਟੀ ਹਾਫ ਮੈਰਾਥਨ ਦੇ 1 ਕਿਲੋਮੀਟਰ ਫਾਸਲੇ ਦੌਰਾਨ ਮੋਹਰੀ ਜਸਨੂਰ ਕੌਰ ਦਾ ਉਘੇ ਖੇਡ ਪ੍ਰਮੋਟਰ ਸੰਤੋਖ ਸਿੰਘ ਸੱਗੂ, ਅੰਤਰਰਾਸ਼ਟਰੀ ਮਾਸਟਰਸ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ. ਆਦਿ ਦੇ ਵੱਲੋਂ ਵਿਸ਼ੇਸ਼ ਸਨਮਾਨ ਤੇ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਸਨੂਰ ਕੌਰ ਨੇ 1 ਕਿਲੋਮੀਟਰ ਦੀ ਦੂਰੀ ਨਿਰਧਾਰਤ ਸਮੇਂ ਤੋਂ ਪਹਿਲਾਂ ਪੂਰੀ ਕਰਕੇ ਜਿੱਥੇ ਮੋਹਰੀ ਰਹੀ।ਉੱਥੇ ਮਾਸੂਮੀਅਤ ਦੇ ਪੈਮਾਨੇ ਵਿੱਚ ਤਰਾਸ਼ੀ ਬੇਮਿਸਾਲ ਖਿਡਾਰੀ ਹੋਣ ਦਾ ਖਿਤਾਬ ਵੀ ਹਾਂਸਲ ਕੀਤਾ।ਪ੍ਰਬੰਧਕਾਂ ਵੱਲੋਂ ਉਸ ਨੂੰ ਟੀ-ਸ਼ਰਟ, ਮੈਡਲ ਤੇ 10,000/- ਰੁਪਏ ਦੀ ਨਗਦੀ ਰਾਸ਼ੀ ਦਾ ਚੈਕ ਦੇ ਕੇ ਨਵਾਜਿਆ ਗਿਆ।ਇਸ ਮੌਕੇ ਉਘੇ ਖੇਡ ਪ੍ਰਮੋਟਰ ਸੰਤੋਖ ਸਿੰਘ ਸੱਗੂ ਨੇ ਕਿਹਾ ਕਿ ਜਸਨੂਰ ਕੌਰ ਨੇ ਆਪਣੀ ਉਮਰ ਦੇ ਵਰਗ ਦੇ ਬੱਚਿਆਂ ਲਈ ਇਕ ਮਿਸਾਲ ਕਾਇਮ ਕੀਤੀ ਹੈ। ਜਿਸ ਤੋਂ ਹਰੇਕ ਮਾ-ਬਾਪ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ।ਉਨ੍ਹਾਂ ਕਿਹਾ ਅਜਿਹੇ ਬੱਚਿਆਂ ਦਾ ਮਾਨ-ਸਨਮਾਨ ਕਰਨਾ ਹਰੇਕ ਦਾ ਫਰਜ਼ ਹੈ।ਇਸ ਨਾਲ ਬੱਚਿਆ ਵਿੰਚ ਕੁੱਝ ਬਣਨ `ਤੇ ਕਰ ਦਿਖਾਉਣ ਦੀ ਚਾਹਤ ਪੈਦਾ ਹੁੰਦੀ ਹੈ। ਇਸ ਮੌਕੇ ਕੋਚ ਅਵਤਾਰ ਸਿੰਘ ਜੀ.ਐਨ.ਡੀ.ਯੂ, ਅੰਤਰਰਾਸ਼ਟਰੀ ਵਾਕਰ ਹਰਜੀਤ ਸਿੰਘ, ਕੋਚ ਬਲਕਾਰ ਸਿੰਘ, ਕੋਚ ਬ੍ਰਿਜ ਮੋਹਨ ਰਾਣਾ, ਕੋਚ ਜਗਦੀਪ ਸਿੰਘ, ਕੋਚ ਲਖਵੀਰ ਸਿੰਘ, ਸ਼ਮਸ਼ੇਰ ਸਿੰਘ ਵਡਾਲੀ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media