ਸੰਦੌੜ, 20 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- 23 ਅਪ੍ਰੈਲ ਨੂੰ ਸੂਬੇ ਭਰ ਦੇ ਬੇਰੋਜਗਾਰ ਹੈਲਥ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿੱਚ ਤੁਰੰਤ ਆਰਡਰ ਦੇਣ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕਰਨਗੇ।ਇਹ ਜਾਣਕਾਰੀ ਬੇਰੋਜਗਾਰ ਹੈਲਥ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਅਜ਼ਾਦ ਢਿੱਲਵਾਂ ਨੇ ਪ੍ਰੈਸ ਨੋਟ ਰਾਹੀ ਦਿੱਤੀ ਉਨਾਂ ਦੱਸਿਆ ਕਿ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਪੰਜਾਬ ਵੱਲੋਂ ਹੈਲਥ ਵਰਕਰਾਂ (ਮੇਲ) ਦੀਆਂ 1263 ਅਸਾਮੀਆਂ ਦੀ ਸਾਰੀ ਭਰਤੀ ਮੁਕੰਮਲ ਹੋ ਚੁੱਕੀ ਹੈ ਤੇ ਇਹਨਾਂ ਅਸਾਮੀਆਂ ਦੇ ਲਈ ਲਿਖਤੀ ਟੈਸਟ ਅਤੇ ਪ੍ਰਮਾਣ ਪੱਤਰਾਂ ਦੀ ਜਾਂਚ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਪਾਰਦਸਰਸ਼ੀ ਤਰੀਕੇ ਨਾਲ ਮੁਕੰਮਲ ਕੀਤੀ ਜਾ ਚੁੱਕੀ ਹੈ ਪਰ ਸਰਕਾਰ ਪਤਾ ਨਹੀਂ ਕਿਹੜੀ ਇੱਛਾ ਨਾਲ ਦੇਰੀ ਕਰ ਰਹੀ ਹੈ ਜਦਕਿ ਇਹ ਮਹੀਨਾ ਸਿਹਤ ਵਿਭਾਗ ਲਈ ਬਿਮਾਰੀ ਤੇ ਕਾਬੂ ਪਾਉਣ ਦੇ ਲਈ ਅਮਿਹ ਮੰਨਿਆ ਜਾਂਦਾ ਹੈ।ਢਿੱਲਵਾਂ ਨੇ ਦੱਸਿਆ ਕਿਹਾ ਕਿ ਹੈਲਥ ਵਰਕਰਾਂ ਦੀਆਂ 1263 ਅਸਾਮੀਆਂ ਪਿਛਲੀ ਬਾਦਲ ਸਰਕਾਰ ਨੇ 30 ਅਪ੍ਰੈਲ 2016 ਦੀ ਕੈਬਨਿਟ ਵਿੱਚ ਮਨਜੂਰ ਕੀਤੀਆਂ ਸਨ ਜਿਹਨਾਂ ਨੂੰ ਕਰੀਬ ਇੱਕ ਸਾਲ ਹੋਣ ਵਾਲਾ ਹੈ ਅਤੇ ਤੇ ਪੰਜਾਬ ਵਿਚਲੀਆਂ ਵਿਧਾਨ ਸਭਾ ਚੋਣਾਂ ਕਰਕੇ ਲੱਗੇ ਚੋਣ ਜਾਬਤੇ ਕਰਕੇ ਚੁਣੇ ਗਏ ਹੈਲਥ ਵਰਕਰਾਂ ਨੂੰ ਆਰਡਰ ਨਹੀਂ ਦਿੱਤੇ ਜਾ ਸਕੇ ਸਨ ਪਰ ਹੁਣ ਨਵ੍ਹੀ ਚੁਣੀ ਸਰਕਾਰ ਬਿਨਾਂ ਕਾਰਣ ਦੇਰੀ ਕਰ ਰਹੀ ਹੈ ਜਦਕਿ ਉਹ ਕਈ ਵਾਰ ਸਿਹਤ ਮੰਤਰੀ ਪੰਜਾਬ ਨੂੰ ਜਥੇਬੰਦਕ ਤੌਰ ਤੇ ਮਿਲ ਕੇ ਅਤੇ ਪੰਜਾਬ ਭਰ ਦੇ ਡਿਪਟੀ ਕਮਿਸ਼ਨਰ ਸਾਹਿਬ ਅਤੇ ਵਿਧਾਇਕਾ ਰਾਹੀ ਜਲਦੀ ਆਰਡਰ ਦੇਣ ਲਈ ਮੰਗ ਕਰ ਚੁੱਕੇ ਹਨ ਪਰ ਸਰਕਾਰ ਕੋਈ ਗੌਰ ਨਹੀਂ ਕਰ ਰਹੀ ਜਿਸ ਕਰਕੇ ਇਹ ਸੂਬਾ ਪੱਧਰੀ ਰੋਸ ਮਾਰਚ ਰੱਖਿਆ ਗਿਆ ਹੈ।ਉਹਨਾਂ ਦੱਸਿਆ ਕਿ ਇਸ ਰੋਸ ਮਾਰਚ ਦੇ ਵਿੱਚ ਸੂਬੇ ਭਰ ਤੋਂ ਸਾਰੇ ਬੇਰੋਜਗਾਰ ਹੈਲਥ ਵਰਕਰ ਜੋ ਭਰਤੀ ਪ੍ਰਕਿਰਿਆ ਦਾ ਹਿੱਸਾ ਹਨ ਪਰਿਵਾਰਾ ਸਮੇਤ ਪਹੁੰਚਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media