Tuesday, November 24, 2026

ਦੋ ਸਕੂਲਾਂ ਵਿੱਚ ‘‘ਪੰਛੀ ਪਿਆਰੇ’’ ਮੁਹਿੰਮ ਹੋਈ ਸੁਰੂ

PPN2004201706ਸੰਦੌੜ, 20 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਕੁਦਰਤ ਅਤੇ ਵਾਤਾਵਰਣ ਪ੍ਰੇਮੀ ਮਾਸਟਰ ਰਾਜੇਸ਼ ਰਿਖੀ ਪੰਜਗਰਾਈਆਂ ਵੱਲੋਂ ਅਨਭੋਲ ਪੰਛੀਆਂ ਦੀ ਸੇਵਾ ਸੰਭਾਲ ਅਤੇ ਵਾਤਾਵਰਣ ਬਚਾਓ ਲਈ ਚਲਾਈ ਜਾ ਰਹੀ ਸਟੇਟ ਪੱਧਰੀ ਮੁਹਿੰਮ ‘‘ਪੰਛੀ ਪਿਆਰੇ’’ ਤਹਿਤ ਸਰਕਾਰੀ ਹਾਈ ਸਕੂਲ ਫਰਵਾਲੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਲਿਆਣ ਨੇ ਪੰਛੀਆਂ ਦੀ ਸੇਵਾ ਸੰਭਾਲ ਦਾ ਬੀੜਾ ਚੁੱਕ ਲਿਆ ਹੈ।ਮਾਸਟਰ ਬਲਵੰਤ ਫਰਵਾਲੀ ਨੇ ਦੱਸਿਆ ਕਿ ਸਕੂਲ ਵਿੱਚ ਸਕੂਲ ਮੁਖੀ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ ਸਮਾਗਮ ਹੋਇਆ ਅਤੇ ਵਿਦਿਆਰਥੀਆਂ ਨੇ ਵੇਸਟ ਚੀਜਾਂ ਦੇ ਆਲਣੇ ਤਿਆਰ ਕੀਤੇ ਜਿਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸੇ ਤਰ੍ਹਾਂ ਕਲਿਆਣ ਵਿਖੇ ਮੈਡਮ ਗੁਰਮੀਤ ਕੌਰ ਦੇ ਉਦਮ ਸਦਕਾ ਪੰਛੀਆਂ ਲਈ ਪਾਣੀ ਰੱਖਣਾ ਸੁਰੂ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਪੰਛੀਆਂ ਦੀ ਮਹੱਤਤਾ ਅਤੇ ਵਾਤਾਵਰਣ ਨੂੰ ਬਚਾਉਣ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੇ ਪੰਛੀ  ਪਿਆਰੇ ਮੁਹਿੰਮ ਨਾਲ ਜੁੜ ਕੇ ਰੁੱਖਾਂ ਤੇ ਪੰਛੀਆਂ ਦੀ ਸੇਵਾ ਸੰਭਾਲ ਦਾ ਅਹਿਦ ਲਿਆ।ਇਸ ਮੌਕੇ ਦੋਵੇ ਸਕੂਲਾਂ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply