ਅਲਗੋਂ ਕੋਠੀ/ ਅਮਰਕੋਟ, 21 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) –
ਜਜ਼ਬਾ ਅਤੇ ਬੁੰਲਦ ਹੋਸਲੇ ਕਦੇ ਵੀ ਉਮਰ ਦਾ ਤਕਾਜ਼ਾ ਨਹੀ ਹੁੰਦੇ ਅਤੇ ਜਦੋਂ ਵੀ ਇਨਸਾਨ ਅੰਦਰ ਕੁੱਝ ਕਰ ਗੁਜਰਣ ਦੀ ਚਿਣਗ ਪੈਦਾ ਹੋ ਜਾਵੇ ਤਾਂ ਉਹ ਆਪਣੇ ਮੁਕਾਮ ਨੂੰ ਹਾਸਲ ਕਰਕੇ ਹੀ ਰਹਿਦਾ ਹੈ।ਇਸ ਦੀ ਤਾਜਾ ਮਿਸਾਲ ਅਲਗੋਕੋਠੀ ਦੇ ਵਸਨੀਕ 60 ਸਾਲਾ ਪੂਰਨ ਸਿੰਘ ਤੋਂ ਲਗਾਈ ਜਾ ਸਕਦੀ ਹੈ, ਜਿਸ ਨੇ ਇਸ ਉਮਰ ਵਿਚ ਵੀ ਦੇਸ਼ ਦੇ ਕਈ ਗੁਰਦੁਵਾਰਿਆਂ ਗੁ. ਸ਼੍ਰੀ ਦੂੱਖ ਨਿਵਾਰਨ ਸਾਹਿਬ ਪਟਿਆਲਾ, ਗੁ. ਸ਼੍ਰੀ ਮੰਜੀ ਸਾਹਿਬ ਅੰਬਾਲਾ, ਗੁ. ਕੀਰਤਪੁਰ ਸਾਹਿਬ, ਤਖਤ ਸ਼੍ਰੀ ਕੇਸਗੜ ਸਾਹਿਬ ਅਤੇ ਫਤਿਹਗੜ ਸਾਹਿਬ ਆਦਿ ਦੇ ਸਾਈਕਲ ਯਾਤਰਾ ਕਰੋ ਕੇ ਦਰਸ਼ਨ ਕੀਤੇ। ਦਰਸ਼ਨਾਂ ਉਪਰੰਤ ਵਾਪਿਸ ਅਲਗੋਕੋਠੀ ਪਰਤੇ ਪੂਰਨ ਸਿੰਘ ਨੂੰ ਅਲਗੋਕੋਠੀ ਦੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰਥੀ ਬਾਬਾ ਮਹਾਬੀਰ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਬਲਜੀਤ ਸਿੰਘ ਲਲਿਆਣੀਆ, ਬਾਊ ਰਾਮ, ਪਵਨ ਚੋਪੜਾ, ਗੁਰਦੀਪ ਸਿੰਘ ਕਾਲਾ, ਰਾਜ ਕੁਮਾਰ ਹਾਂਡਾ, ਸੇਵਾ ਸਿੰਘ ਮਗੋਲ, ਹੀਰਾ ਲਾਲ ਸੋਨੂੰ ਅਲਗੋਂ, ਦਲਬੀਰ ਸਿੰਘ, ਸਰਬਜੀਤ ਸਿੰਘ ਆਦਿ ਹਾਜਰ ਸਨ ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media