ਅਲਗੋਂ ਕੋਠੀ/ ਅਮਰਕੋਟ, 21 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) –
ਦਾਣਾ ਮੰਡੀ ਅਲਗੋਕੋਠੀ ਵਿਖੇ ਪਾਰਟੀਬਾਜੀ ਤੋਂ ਉਪਰ ਉੱਠ ਕੇ ਸਰਬਸਮੰਤੀ ਨਾਲ ਪ੍ਰਧਾਨਗੀ ਦੀ ਚੋਣ ਕੀਤੀ ਗਈ।ਇਸ ਮੋਕੇ ਸਾਰਿਆਂ ਵਲੋਂ ਸਹਿਮਤੀ ਪ੍ਰਗਟ ਕਰਦਿਆਂ ਸਤਨਾਮ ਸਿੰਘ ਚੱਠੂ ਨੂੰ ਮੰਡੀ ਪ੍ਰਧਾਨ, ਸੁਖਰਾਜ ਸਿੰਘ ਮੱਲੀ ਮੈਂਬਰ, ਜਰਨੈਲ ਸਿੰਘ ਮੈਂਬਰ, ਸੁਖਰਾਜ ਹਾਂਡਾ ਮੈਂਬਰ, ਕਲਵੰਤ ਸਿੰਘ ਖਜਾਨਚੀ, ਕਰਮ ਸਿੰਘ ਨੂੰ ਚੈਅਰਮੈਨ ਚੁਣਿਆ ਗਿਆ।ਇਸ ਮੋਕੇ ਨਵ-ਨਿਯੁਕਤ ਪ੍ਰਧਾਨ ਸਤਨਾਮ ਸਿੰਘ ਚੱਠੂ ਨੇ ਬੋਲਦੇ ਹੋਏ ਕਿਹਾ ਕਿ ਮੰਡੀ ਵਿਚ ਕਿਸਾਨਾਂ ਅਤੇ ਆੜਤੀਆਂ ਨੂੰ ਕੋਈ ਵੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ ਅਤੇ ਆੜਤੀਆਂ ਅਤੇ ਕਿਸਾਨਾਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ `ਤੇ ਹੱਲ ਕੀਤਾ ਜਾਵੇਗਾ।ਇਸ ਮੋਕੇ ਚੈਅਰਮੈਨ ਸੁਖਵਿੰਦਰ ਸਿੰਘ ਸੁੱਖ ਵਾੜਾ ਤੇਲੀਆਂ, ਬਲਜੀਤ ਸਿੰਘ ਬਿਲਾ, ਰਸ਼ਪਾਲ ਸਿੰਘ ਮੱਤਾ, ਬਲਜੀਤ ਸਿੰਘ, ਬਲਜਿੰਦਰ ਸਿੰਘ ਮੱਤਾ, ਸ਼ਾਮ ਲਾਲ ਧਵਨ, ਰੇਸ਼ਮ ਸਿੰਘ, ਬਗੀਚਾ ਸਿੰਘ, ਨਿਰਵੈਲ ਸਿੰਘ, ਸਰਿੰਦਰ ਕੁਮਾਰ, ਮਨੀਸ਼ ਕੁਮਾਰ, ਜੱਜਪਾਲ ਧਵਨ ਚਰਨਜੀਤ ਸਿੰਘ ਮਾਸਟਰ, ਦੀਦਾਰ ਸਿੰਘ, ਅਵਤਾਰ ਸਿੰਘ ਪੂਹਲਾ, ਰਜਿੰਦਰ ਸਿੰਘ, ਕਰੋੜੀ ਧਵਨ ਆਦਿ ਆੜਤੀਏ ਹਾਜਰ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media