Wednesday, September 30, 2026

ਗੁਰਮੀਤ ਬਾਵਾ, ਤਾਰੀ ਰਤਨ ਤੇ ਦਰਿਆ ਦਾ ਸਨਮਾਨ 22 ਅਪ੍ਰੈਲ ਨੂੰ

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਦਵਿੰਦਰ ਸਿੰਘ) – ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੇਖ ਫਰੀਦ ਸਾਹਿਤ ਵਿਚਾਰ ਮੰਚ ਵੱਲੋਂ 22 ਅਪ੍ਰੈਲ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਇਕ ਕਲਾਤਮਿਕ ਤੇ ਸਾਹਿਤਕ ਸਨਮਾਨ ਸਮਾਰੋਹ ਆਯੋਜਨ ਕਰਵਾਇਆ ਜਾ ਰਿਹਾ ਹੈੈ। ਆਲਮੀ ਪੰਜਾਬੀ ਵਿਰਾਸਤ ਫਾਉੂਂਡੇਸ਼ਨ ਦੇ ਚੇਅਰਮੈਨ ਭੂਪਿੰਦਰ ਸਿੰਘ ਸੰਧੂ ਅਤੇ ਸ਼ੇਖ ਫਰੀਦ ਸਾਹਿਤ ਵਿਚਾਰ ਮੰਚ ਦੇ ਕਨਵੀਨਰ ਸ੍ਰੀ ਨਿੰੰਦਰ ਘੁਗਿਆਨਵੀ ਪਾਸੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਮਾਗਮ ਵਿੱਚ ਉੱਘੀ ਲੋਕ ਗਾਇਕਾ ਸ੍ਰੀਮਤੀ ਗੁਰਮੀਤ ਬਾਵਾ ਨੂੰ ਪੰਜਾਬ ਦੀ ਕੋਇਲ ‘ਸੁਰਿੰਦਰ ਕੌਰ ਯਾਦਗਾਰੀ ਪੁਰਸਕਾਰ’, ਲੋਕ ਕਵੀ ਅਵਤਾਰ ਸਿੰਘ ਤਾਰੀ ਨੂੰ ‘ਰਾਮ ਨਰੈਣ ਸਿੰਘ ਦਰਦੀ ਪੁਰਸਕਾਰ’, ਸਾਹਿਤਕ ਸੇਵਾਵਾਂ ਲਈ ਡਾ. ਦਰਿਆ ਨੂੰ ‘ਸੰਤੋਖ ਸਿੰਘ ਧੀਰ ਪੁਰਸਕਾਰ’, ਅਜੀਤ ਸਿੰਘ ਰਤਨ ਨੂੰ ਲੋਕ ਗਾਇਕ ‘ਗਿਆਨ ਸਿੰਘ ਕੰਵਲ ਪੁਰਸਕਾਰ’ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਏ. ਡੀ. ਜੀ. ਪੀ. ਸ੍ਰ. ਗੁਰਦੇਵ ਸਿੰਘ ਸਹੋਤਾ ਹੋਣਗੇ। ਇਸ ਤੋਂ ਇਲਾਵਾਂ ਸੁਧੀਰ ਕੁਮਾਰ ਸ਼ਾਹੀ ਕੈਨੇਡੀਅਨ, ਭਗਵੰਤ ਸਿੰਘ, ਨਵੀ ਨਵਪ੍ਰੀਤ ਵਰਗੀਆਂ ਹਸਤੀਆਂ ਸਮਾਗਮ ਵਿੱਚ ਸ਼ਿਰਕਤ ਕਰਨਗੀਆਂ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply