Tuesday, July 21, 2026

ਸਮਾਜਸੇਵੀ ਮੇਵਾ ਸਿੰਘ ਵੱਲੋਂ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਉਪਰਾਲਾ

ਧੂਰੀ, 21 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – PPN2104201709ਪਿੰਡ ਬੇਨੜਾ ਦੇ ਉਘੇ ਸਮਾਜ ਸੇਵੀ ਮੇਵਾ ਸਿੰਘ ਨੇ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਮੌਤ ਉਪਰੰਤ ਆਪਣਾ ਸ਼ਰੀਰ ਮੈਡੀਕਲ ਖੋਜ ਕਾਰਜਾਂ ਲਈ ਸੀ.ਐਮ.ਸੀ ਲੂਧਿਆਣਾ ਨੂੰ ਦਾਨ ਦੇਣ ਦੀ ਵਸੀਅਤ ਕੀਤੀ ਹੈ।ਪਿੰਡ ਬੇਨੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਇੱਕ ਵਿੱਦਿਅਕ ਸਮਾਗਮ ਮੌਕੇ ਉਹਨਾਂ ਨੇ ਇਹ ਵਸੀਅਤ ਹਲਕਾ ਵਿਧਾਇਕ ਧੂਰੀ ਸ਼੍ਰੀ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਹਾਜ਼ਰੀ ਵਿੱਚ ਤਰਕਸ਼ੀਲ ਆਗੂ ਸੁਖਦੇਵ ਧੂਰੀ ਨੂੰ ਭੇਂਟ ਕੀਤੀ। ਇਸ ਮੌਕੇ ਸ਼੍ਰੀ ਗੋਲਡੀ ਨੇ ਮੇਵਾ ਸਿੰਘ ਦਾ ਵਿਸ਼ੇਸ਼ ਸਨਮਾਨ ਕਰਦਿਆਂ ਉਹਨਾਂ ਦੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਵੀ ਕੀਤੀ।ਇਸ ਮੌਕੇ ਜ਼ਿਲਾ੍ਹ ਸਿੱਖਿਆ ਅਫਸਰ ਮੈਡਮ ਇੰਦੂ, ਰਾਇਸੀਲਾ ਫੂਡਜ਼ ਦੇ ਡਾਇਰੈਕਟਰ ਵਿਜੈ ਗੋਇਲ, ਸਾਬਕਾ ਸਰਪੰਚ ਅਜੈਬ ਸਿੰਘ ਦਿਓਲ, ਗੁਰਮੀਤ ਸਿੰਘ ਮੌੜ, ਪ੍ਰਿੰਸੀਪਲ ਜਬਰਾ ਸਿੰਘ ਅਤੇ ਉਪ ਜ਼ਿਲਾ੍ਹ ਸਿੱਖਿਆ ਅਫਸਰ ਧਰਮ ਪਾਲ ਸਿੰਗਲਾ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮੇਵਾ ਸਿੰਘ ਵੱਲੋਂ ਚੁੱਕੇ ਗਏ ਇਸ ਉਪਰਾਲੇ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply