ਫਾਜ਼ਿਲਕਾ, 21 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਫਾਜ਼ਿਲਕਾ ਉਪਮੰਡਲ ਦੇ ਪਿੰਡ ਹੀਰਾਂ ਵਾਲੀ ਦੇ ਰੇਲਵੇ ਫਾਟਕ ਦੇ ਨੇੜੇ ਬੀਤੀ ਰਾਤ ਅਚਾਨਕ ਸ਼ਾਟ ਸਰਕਟ ਕਾਰਨ ਅੱਗ ਲਗਣ ਨਾਲ ਜ਼ਮੀਨ ਵਿਚ ਖੜ੍ਹੀ ਪੰਜ ਏਕੜ ਕਣਕ ਦੀ ਫਸਲ ਅਤੇ ਦੋ ਏਕੜ ਨਾੜ ਸੜ੍ਹਕੇ ਸੁਆਹ ਹੋ ਗਈ।
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਕਿਸਾਨ ਹਜ਼ਾਰਾ ਰਾਮ ਅਤੇ ਦੇਸ ਰਾਜ ਨੇ ਦੱਸਿਆ ਕਿ ਬੀਤੀ ਰਾਤ ਲਗਭਗ ਤਿੰਨ ਵਜੇ ਤੇਜ਼ ਹਵਾ ਦੇ ਕਾਰਨ ਖੇਤ ਦੇ ਉਪਰ ਤੋਂ ਲੰਘ ਰਹੀਆਂ ਤਾਰਾਂ ਆਪਸ ਵਿਚ ਜੁੜ ਗਈਆਂ। ਜਿਸ ਕਾਰਨ ਬਿਜਲੀ ਕਣਕ ਦੀ ਫਸਲ ਤੇ ਪੈਣ ਕਾਰਨ ਖੇਤ ਵਿਚ ਫਸਲ ਕੱਟਣ ਤਂ ਬਾਅਦ ਪਈ ਦੋ ਏਕੜ ਨਾੜ ਅਤੇ ਨਾਲ ਦੇ ਖੇਤ ਵਿਚ ਪਕਕੇ ਤਿਆਰ ਖੜ੍ਹੀ ਪੰਜ ਏਕੜ ਕਣਕ ਵਿਚ ਅੱਗ ਲੱਗ ਗਈ। ਜਿਵੇਂ ਹੀ ਉਨ੍ਹਾਂ ਨੂੰ ਇਸ ਸਬੰਧੀ ਪਤਾ ਲੱਗਿਆ ਤਾਂ ਉਨ੍ਹਾਂ ਨੇ ਫਾਇਰਬ੍ਰਿਗੇਡ ਨੂੰ ਫੋਨ ਕੀਤਾ ਪਰ ਫਾਇਰ ਬ੍ਰਿਗੇਡ ਕਾਫ਼ੀ ਦੇਰ ਨਾਲ ਪਹੁੰਚੀ ਤਦ ਤੱਕ ਹੋਰਨਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media