ਸੰਦੌੜ, 23 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –
ਕਸਬੇ ਸੰਦੌੜ ਦੇ ਨੇੜਲੇ ਪਿੰਡ ਬਿਸਨਗੜ ਤੋਂ ਮਹੌਲੀ ਕਲਾਂ ਸੜਕ ਦੇ ਲਾਗਲੀ ਮਹੌਲੀ ਖੁਰਦ ਅਤੇ ਪਿੰਡ ਬਿਸਨਗੜ ਦੀ ਜਮੀਨ `ਤੇ ਕਣਕ ਦੀ ਨਾੜ ਦੇ ਕਰੀਬ 50 ਕਿੱਲੇ ਬਿਜਲੀ ਬੋਰਡ ਦੀ ਅਣਗਹਿਲੀ ਨਾਲ ਖੰਭਿਆਂ ਦੀਆਂ ਢਿੱਲੀਆਂ ਹੋਈਆਂ ਤਾਰਾਂ ਦੇ ਹੋਏ ਸਪਾਰਕ ਕਾਰਨ ਅੱਗ ਦੀ ਭੇਟ ਚੜ ਕੇ ਰਾਖ ਦੇ ਢੇਰ ਬਣ ਗਏ।ਨੁਕਸਾਨੀਆਂ ਗਈਆਂ ਸੰਬੰਧਿਤ ਜਮੀਨਾਂ ਦੇ ਕਿਸਾਨ ਬਾਬਾ ਚਮਕੌਰ ਸਿੰਘ ਬਿਸਨਗੜ, ਗੁਰਪ੍ਰੀਤ ਸਿੰਘ ਬਿਸਨਗੜ, ਵਿਸਾਖਾ ਸਿੰਘ ਮਹੌਲੀ ਖੁਰਦ, ਬਹਾਦਰ ਸਿੰਘ ਸਰਪੰਚ ਮਹੌਲੀ ਕਲਾਂ, ਏਕਮ ਸਿੰਘ ਏਕਾ ਮਹੌਲੀ ਖੁਰਦ, ਨੇਕ ਸਿੰਘ ਮਹੌਲੀ, ਦਵਿੰਦਰ ਸਿੰਘ ਅਉਲੀ, ਹਰਿੰਦਰ ਸਿੰਘ ਹੈਪੀ, ਅਮਰਜੀਤ ਸਿੰਘ ਮੁੰਜੀ, ਅਲਵਿੰਦਰ ਸਿੰਘ, ਸਤਿਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਅੱਗ ਲੱਗਣ ਵਾਲੀ ਜਮੀਨ ਤੋਂ ਥੋੜੀ ਦੂਰ ਤੂੜੀ ਬਣਾ ਰਹੇ ਕਿਸਾਨਾਂ ਨੇ ਦੱਸਿਆ ਕਿ ਲਗਭਗ 11 ਵਜੇ ਬਿਜਲੀ ਦੇ ਦੋ ਖੰਭਿਆਂ ਤੋਂ ਸਪਾਰਕ ਹੋਣ ਅੱਗ ਲੱਗ ਗਈ ਸੀ, ਇਸ ਨੇ ਵਿਰਾਟ ਰੂਪ ਧਾਰਨ ਕਰ ਕੇ ਤੇਜੀ ਨਾਲ ਵਧਦੀ ਹੋਈ 50 ਕਿਲੇ ਨਾੜ ਨੂੰ ਮਿੰਟਾਂ ਵਿਚ ਸਵਾਹ ਕਰ ਗਈ।ਇਲਾਕਾ ਵਾਸੀਆਂ ਨੇ ਤਰੁੰਤ ਇਕੱਠੇ ਹੋ ਕੇ ਆਪਣੇ ਆਪਣੇ ਵਾਹਨਾਂ ਅਤੇ ਹੋਰ ਹੀਲੇ ਵਸੀਲਿਆਂ ਰਾਹੀਂ ਅੱਗ `ਤੇ ਬੜੀ ਮਸ਼ਕਿਲ ਨਾਲ ਕਾਬੂ ਪਾਇਆ।ਕਿਸਾਨਾਂ ਨੇ ਸੰਦੌੜ ਥਾਣਾ ਦੇ ਇੰਚਾਰਜ ਰਣਬੀਰ ਸਿੰਘ ਅਤੇ ਸੰਬੰਧਿਤ ਬਿਜਲੀ ਬੋਰਡ ਦੇ ਐਸ.ਡੀ.ਓ ਕੁਲਦੀਪ ਕੁਮਾਰ ਨੂੰ ਸੁਚਿਤ ਕੀਤਾ ਅਤੇ ਜਿੰਨਾਂ ਵਲੋਂ ਤਰੰੁਤ ਜਮੀਨ ਦਾ ਮੁਆਇਨਾ ਕੀਤਾ ਗਿਆ।ਥਾਣਾ ਸੰਦੌੜ ਵਿਖੇ ਬਿਜਲੀ ਬੋਰਡ ਦੀਆਂ ਅਣਗਹਿਲੀਆਂ ਕਾਰਨ ਹੋਏ ਨੁਕਸਾਨ ਸੰਬੰਧਿਤ ਕਿਸਾਨਾਂ ਵਲੋਂ ਮਾਮਲਾ ਵੀ ਦਰਜ ਕਰਵਾਇਆ ਗਿਆ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media